ਸ਼੍ਰੀਮਨ ਅਕੈਡਮੀ ਆਫ ਪੈਰਾਮੈਡੀਕਲ ਸਾਇੰਸਿਜ਼ ’ਚ ਫ੍ਰੀ ਕਰਵਾਏ ਜਾਣਗੇ ਐਕਸਰੇ, ਡਾਇਲਸਿਸ ਟੈਕਨੀਸ਼ੀਅਨ ਦੇ ਕੋਰਸ
Wednesday, Dec 05, 2018 - 01:48 PM (IST)
ਜਲੰਧਰ (ਰੱਤਾ)— ਸ਼੍ਰੀਮਨ ਸੁਪਰਸਪੈਸ਼ਲਿਟੀ ਹਸਪਤਾਲ, ਪਠਾਨਕੋਟ ਰੋਡ ਵਿਖੇ ਚੌਥੀ ਮੰਜ਼ਿਲ ’ਤੇ ਸਥਿਤ ਸ਼੍ਰੀਮਨ ਅਕੈਡਮੀ ਆਫ ਪੈਰਾਮੈਡੀਕਲ ਸਾਇੰਸਿਜ਼ ’ਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਐਕਸਰੇ ਤੇ ਡਾਇਲਸਿਸ ਟੈਕਨੀਸ਼ੀਅਨ ਦੇ ਕੋਰਸ ਫ੍ਰੀ ਕਰਵਾਏ ਜਾਣਗੇ।ਮੰਗਲਵਾਰ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈਲਪਮੈਂਟ) ਜਤਿੰਦਰ ਜ਼ੋਰਵਾਲ ਨੇ ਸਿਹਤ ਦੇ ਖੇਤਰ ਵਿਚ ਇਨ੍ਹਾਂ ਵੋਕੇਸ਼ਨਲ ਕੋਰਸਾਂ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ 12ਵੀਂ ਪਾਸ ਲੜਕੇ ਜਾਂ ਲੜਕੀਆਂ ਇਹ ਕੋਰਸ ਕਰ ਕੇ ਕਿਸੇ ਵੀ ਹਸਪਤਾਲ ’ਚ ਚੰਗੀ ਨੌਕਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਦੇ ਖੇਤਰ ’ਚ ਕੀਤੀ ਗਈ ਇਸ ਨਵੀਂ ਪਹਿਲ ਤੋਂ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਫਾਇਦਾ ਮਿਲੇਗਾ।ਇਸ ਤੋਂ ਪਹਿਲਾਂ ਹਸਪਤਾਲ ਦੇ ਡਾਕਟਰ ਵੀ. ਪੀ. ਸ਼ਰਮਾ, ਡਾਇਰੈਕਟਰ ਡਾ. ਸ਼ੋਭਾ ਸ਼ਰਮਾ, ਸੈਂਟਰ ਹੈੱਡ ਡਾ. ਰਾਕੇਸ਼ ਦੱਤ, ਪਲੇਸਮੈਂਟ ਹੈੱਡ ਲੋਕੇਸ਼ ਸ਼ਰਮਾ, ਵਿਜੇ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਬਲਾਕ ਮਿਸ਼ਨ ਮੈਨੇਜਰ ਸੂਰਜ ਕਲੇਰ, ਬਲਾਕ ਥਿਮੈਟਿਕ ਮੈਨੇਜਰ ਮਨਦੀਪ ਕੌਰ ਤੇ ਪੰਕਜ ਸੈਣੀ ਵੀ ਮੌਜੂਦ ਸਨ।
