‘ਮਾਈ ਫਸਟ ਪਿੰਪਲ’ ਮੁਹਿੰਮ ਦੇ ਤੀਜੇ ਪੜਾਅ ਦਾ ਹੋਇਆ ਸ਼ੁੱਭ ਆਰੰਭ

Wednesday, Oct 31, 2018 - 01:27 PM (IST)

‘ਮਾਈ ਫਸਟ ਪਿੰਪਲ’ ਮੁਹਿੰਮ ਦੇ ਤੀਜੇ ਪੜਾਅ ਦਾ ਹੋਇਆ ਸ਼ੁੱਭ ਆਰੰਭ

ਜਲੰਧਰ (ਵਿਨੀਤ)- ਹਿਮਾਲਿਆ ਪਿਊਰੀਫਾਈਨ ਨੀਮ ਫੇਸਵਾਸ਼ ਵੱਲੋਂ ਅੱਜ ਆਰ. ਕੇ. ਮੈਮੋਰੀਅਲ ਜੀ. ਐੱਮ. ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ’ਚ ‘ਮਾਈ ਫਸਟ ਪਿੰਪਲ’ ਮੁਹਿੰਮ ਤਹਿਤ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ’ਚ ਮਾਸਟਰ ਸ਼ੈੱਫ ਇੰਡੀਆ (ਸੀਜ਼ਨ-4) ਦੀ ਫਾਈਨਲਿਸਟ ਦ੍ਰਿਸ਼ਟੀ ਨੰਦਾ ਖਾਸ ਤੌਰ ’ਤੇ ਪਹੁੰਚੀ। ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ 13 ਤੋਂ 17 ਸਾਲ ਦੀ ਉਮਰ ਦੀਆਂ ਲੜਕੀਆਂ ਨਾਲ ਜੁੜਨਾ ਹੈ ਤੇ ਉਨ੍ਹਾਂ ਦੀ ਵਧਦੀ ਉਮਰ ਦੌਰਾਨ ਆਉਣ ਵਾਲੀਆਂ ਭਾਵਨਾਤਮਕ ਤੇ ਸਰੀਰਕ ਚੁਣੌਤੀਆਂ ਨਾਲ ਨਿਪਟਣਾ ਹੈ, ਜਿਨ੍ਹਾਂ ’ਚ ਪਿੰਪਲ (ਮੁਹਾਸੇ) ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਿੰਪਲ ਟੀਨਏਜ ’ਚ ਹੋਣ ਵਾਲੀ ਇਕ ਆਮ ਸਮੱਸਿਆ ਹੈ ਅਤੇ ਹਰੇਕ ਟੀਨਏਜਰ ਨੂੰ ਇਸ ਦੌਰ ’ਚੋਂ ਲੰਘਣਾ ਪੈਂਦਾ ਹੈ। ‘ਮਾਈ ਫਸਟ ਪਿੰਪਲ’ ਮੁਹਿੰਮ ਤਹਿਤ ਲੜਕੀਆਂ ’ਚ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਪੈਦਾ ਕਰ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਹਿਮਾਲਿਆ ਡਰੱਗ ਕੰਪਨੀ ਦੀ ਫੇਸਵਾਸ਼ ਕੰਜ਼ਿਊਮਰ ਪ੍ਰੋਡਕਟ ਡਵੀਜ਼ਨ ਦੀ ਬ੍ਰਾਂਡ ਮੈਨੇਜਰ ਕ੍ਰਿਤਿਕਾ ਦਾਮੋਦਰਨ ਨੇ ‘ਮਾਈ ਫਸਟ ਪਿੰਪਲ’ ਮੁਹਿੰਮ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ। ਇਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।


Related News