ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਫਲਦਾਰ ਪੌਦੇ ਲਾਏ

Wednesday, Oct 31, 2018 - 01:25 PM (IST)

ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ  ਫਲਦਾਰ ਪੌਦੇ ਲਾਏ

ਜਲੰਧਰ (ਬੈਂਸ)-ਧੰਨ-ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਕਰ ਕਮਲਾਂ ਤੋਂ ਵਰਸੋਈ ਪਾਵਨ ਇਤਿਹਾਸਕ ਨਗਰੀ ਰਾਏਪੁਰ ਰਸੂਲਪੁਕ ’ਚ ਗੁਰਦੁਆਰਾ ਬੱਟ ਸਾਹਿਬ ਸੰਤ ਸਾਗਰ (ਚਾਹ ਵਾਲੇ) ਵਿਖੇ ਇਕ ਸਾਲਾਨਾ ਧਾਰਮਕ ਸਮਾਗਮ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਡੇਰਾ ਸੰਤ ਸਾਗਰ (ਚਾਹ ਵਾਲੇ) ਜੌਹਲਾਂ ਵਾਲਿਆਂ ਵੱਲੋਂ ਉਕਤ ਪਿੰਡ ਦੀ ਸ੍ਰੀ ਗੁਰੂ ਹਰਿ ਰਾਏ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਲਦਾਰ ਪੌਦੇ ਲਾਏ। ਇਸ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਜੌਹਲਾਂ ਚਾਹ ਵਾਲਿਆਂ ਨੇ ਆਖਿਆ ਕਿ ਮਹਾਨ ਤਪੱਸਵੀ, ਗੁਰੂਆਂ, ਪੀਰਾਂ, ਸੰਤਾਂ ਫਕੀਰਾਂ ਤੇ ਰਿਸ਼ੀ ਮੁਨੀਆਂ ਦੀ ਪਾਵਨ ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਨਾਲ ਨਾਲ ਹਰਿਆ ਭਰਿਆ ਵਾਤਾਵਰਣ ਦੇਣਾ ਸਾਡਾ ਫਰਜ਼ ਹੈ। ਸੁਸਾਇਟੀ ਦੇ ਪ੍ਰਧਾਨ ਮਾਸਟਰ ਹੰਸ ਰਾਜ ਤੇ ਜਨਰਲ ਸਕੱਤਰ ਬਲਦੇਵ ਸਿੰਘ ਹੋਠੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਗੁਰੂ ਨਾਨਕ ਘਰ ਦੀ 7ਵੀਂ ਜੋਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਸੈਂਕਡ਼ੇ ਸਾਲ ਪਹਿਲਾਂ ਧਰਤੀ ਨੂੰੰ ਹਰਿਆ-ਭਰਿਆ ਬਣਾਉਣ ਲਈ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਧਰਤੀ ਤੇ ਦਰੱਖਤ ਲਗਾਉਣ ਦੀ ਮੁਹਿੰਮ ਨੂੰ ਸਦੀਵੀ ਕਾਇਮ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਹੱਥੀਂ ਇੱਕ ਬੂਟਾ ਲਗਾਉਣਾ ਚਾਹੀਦਾ ਹੈ ਤੇ ਉਸ ਦੇ ਪਾਲਣ ਪੋਸ਼ਣ ਲਈ ਦ੍ਰਿਡ਼ ਸੰਕਲਪ ਹੋਣਾ ਚਾਹੀਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਹੰਸ ਰਾਜ,ਐਡਵੋਕੋਟ ਕੁਲਦੀਪ ਸਿੰਘ ਹੋਠੀ, ਡਾ.ਕਮਲਜੀਤ ਸਿੰਘ ਹੋਠੀ,ਸੰਮਤੀ ਮੈਂਬਰ ਪ੍ਰਿਥੀਪਾਲ ਸਿੰਘ ,ਅਮਰੀਕ ਸਿੰਘ ਮਡਾਰ,ਸੂਬੇਦਾਰ ਰੇਸ਼ਮ ਸਿੰਘ, ਜਥੇਦਾਰ ਮਨਜੀਤ ਸਿੰਘ, ਰਣਜੀਤ ਸਿੰਘ ਰਾਣਾ, ਜੋਗਿੰਦਰ ਸਿੰਘ ਖਾਲਸਾ,ਚਰਨਜੀਤ ਸਿੰਘ ਚੰਨਾ, ਪੰਡਿਤ ਧਰਮ ਪਾਲ ਬੈਰਾਗੀ, ਪ੍ਰਧਾਨ ਹਰਬਿਲਾਸ ਕਾਲਾ, ਅਮਰੀਕ ਸਿੰਘ, ਅਮਨਪ੍ਰੀਤ ਸਿੰਘ ਮਾਮੂ, ਹਰੀਦਾਸ ,ਸੱਤਪਾਲ ਸੱਤੀ, ਸੁਰਜੀਤ ਲਾਲ (ਚਾਰੇ ਪੰਚ) ਤੇ ਇੰਦਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।ਪੌਦੇ ਲਾਉਂਦੇ ਹੋਏ ਸੰਤ ਬਾਬਾ ਹਰਜਿੰਦਰ ਸਿੰਘ ਜੌਹਲਾਂ ਵਾਲਿਆਂ ਦੇ ਨਾਲ ਜਨਰਲ ਸਕੱਤਰ ਬਲਦੇਵ ਸਿੰਘ ਹੋਠੀ ਤੇ ਹੋਰ। (ਬੈਂਸ)


Related News