ਬਸਤੀ ਪੀਰਦਾਦ ’ਚ ਪੁਲਸ ਨੇ ਕੀਤੀ ਰੇਡ, 28 ਸਿਲੰਡਰ ਬਰਾਮਦ

Wednesday, Oct 17, 2018 - 05:52 PM (IST)

ਬਸਤੀ ਪੀਰਦਾਦ ’ਚ ਪੁਲਸ ਨੇ ਕੀਤੀ ਰੇਡ, 28 ਸਿਲੰਡਰ ਬਰਾਮਦ

ਜਲੰਧਰ (ਮ੍ਰਿਦੁਲ)-ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਬਸਤੀ ਪੀਰਦਾਦ ’ਚ ਰੇਡ ਕਰ ਕੇ 29 ਸਿਲੰਡਰ ਬਰਾਮਦ ਕੀਤੇ ਹਨ, ਜਦਕਿ ਮੁਲਜ਼ਮ ਅਜੇ ਫਰਾਰ ਹਨ। ਮਾਮਲੇ ਨੂੰ ਲੈ ਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਰੇਸ਼ਮ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਪੀਰਦਾਦ ਇਲਾਕੇ ’ਚ ਇਕ ਕਿਰਾਏ ਦੇ ਘਰ ’ਚ ਕਈ ਸਿਲੰਡਰ ਨਾਜਾਇਜ਼ ਤੌਰ ’ਤੇ ਰੱਖੇ ਗਏ ਹਨ, ਜਿਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ ਵਰਤਿਆ ਜਾਂਦਾ ਹੈ। ਪੁਲਸ ਨੇ ਜਦੋਂ ਰੇਡ ਕੀਤੀ ਤਾਂ ਮੌਕੇ ’ਤੇ ਕੁਲ 28 ਸਿਲੰਡਰ ਬਰਾਮਦ ਹੋਏ ਤੇ ਪਤਾ ਲੱਗਾ ਕਿ ਉਕਤ ਗੈਸ ਸਿਲੰਡਰ ਚੋਰੀ ਕਰ ਕੇ ਬਾਕੀ ਸਿਲੰਡਰ ਭਰ ਕੇ ਅੱਗੇ ਵੇਚਣ ਵਾਲਾ ਮੁਲਜ਼ਮ ਰਾਜੂ ਹੈ, ਜੋ ਕਿ ਸ਼ਰਾਬ ਦੇ ਨਾਲ-ਨਾਲ ਸਿਲੰਡਰ ਬਲੈਕ ਕਰਦਾ ਹੈ। ਪੁਲਸ ਨੇ ਮੁਲਜ਼ਮ ’ਤੇ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।


Related News