ਈਵਨਿੰਗ ਸਕੂਲ ਵਰਿਆਣਾ ਨੂੰ ਅਮੋਲਕ ਸਿੰਘ ਗਾਖਲ ਨੇ 1 ਲੱਖ ਤੇ ਸਕੂਲ ਦਾ ਹਾਲ ਬਣਾਉਣ ਦਾ ਕੀਤਾ ਐਲਾਨ

Friday, Jan 18, 2019 - 12:34 PM (IST)

ਈਵਨਿੰਗ ਸਕੂਲ ਵਰਿਆਣਾ ਨੂੰ ਅਮੋਲਕ ਸਿੰਘ ਗਾਖਲ ਨੇ 1 ਲੱਖ ਤੇ ਸਕੂਲ ਦਾ ਹਾਲ ਬਣਾਉਣ ਦਾ ਕੀਤਾ ਐਲਾਨ

ਜਲੰਧਰ (ਵਰਿਆਣਾ)- ਸਮਾਜ ਸੇਵਕ ਐੱਨ. ਆਰ. ਆਈ. ਅਮੋਲਕ ਸਿੰਘ ਗਾਖਲ ਨੇ ਪਿੰਡ ਵਰਿਆਣਾ ਵਿਖੇ ਨੌਜਵਾਨਾਂ ਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਪਿਛਲੇ ਕਰੀਬ 25 ਸਾਲਾਂ ਤੋਂ ਚਲਾਏ ਜਾ ਰਹੇ ਈਵਨਿੰਗ ਸਕੂਲ ਨੂੰ 1 ਲੱਖ ਰੁਪਏ ਹਰ ਸਾਲ ਦੇਣ ਦਾ ਐਲਾਨ ਕੀਤਾ। ਵਰਿਆਣਾ ਵਿਖੇ ਕਰਵਾਏ ਸਮਾਗਮ ਦੌਰਾਨ ਐੱਨ. ਆਰ. ਆਈ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਪਿੰਡ ਵਰਿਆਣਾ ਵਿਖੇ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਪਿਛਲੇ ਕਰੀਬ 25 ਸਾਲਾਂ ਤੋਂ ਉਕਤ ਸਕੂਲ ’ਚ ਕਰੀਬ 164 ਬੱਚਿਆਂ ਨੂੰ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਸਿੱਖਿਆ ਪ੍ਰਦਾਨ ਕਰਨਾ ਸ਼ਲਾਘਾਯੋਗ ਕਦਮ ਹੈ, ਜਿਸ ਦਾ ਸਿਹਰਾ ਸਹਿਯੋਗੀ ਸੱਜਣਾਂ ਦੇ ਨਾਲ-ਨਾਲ ਨੌਜਵਾਨ ਲੜਕੇ-ਲੜਕੀਆਂ ਦੇ ਸਿਰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਨੂੰ 1 ਲੱਖ ਰੁਪਏ ਹਰ ਸਾਲ ਦੇਣ ਤੋਂ ਇਲਾਵਾ ਜੇਕਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਹੋਰ ਖਰਚੇ ਦੀ ਜ਼ਰੂਰਤ ਹੋਵੇਗੀ ਤਾਂ ਉਹ ਦਿਲ ਖੋਲ੍ਹ ਕੇ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਗਾਖਲ ਪਰਿਵਾਰ ਦਾ ਮੁੱਖ ਟੀਚਾ ਹੈ ਕਿ ਆਪਣੇ ਦਸਵੰਧ ’ਚੋਂ ਸਿਰਫ ਸਿੱਖਿਆ ’ਤੇ ਪੈਸਾ ਖਰਚ ਕੀਤਾ ਜਾਵੇ, ਗਰੀਬ, ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਭਰਪੂਰ ਸਹਿਯੋਗ ਦਿਤਾ ਜਾਵੇਗਾ ਤਾਂ ਜੋ ਕੋਈ ਵੀ ਬੱਚਾ ਆਰਥਿਕ ਕਮਜ਼ੋਰੀ ਕਰ ਕੇ ਪੜ੍ਹਾਈ ਪੱਖੋਂ ਵਾਂਝਾ ਨਾ ਰਹੇ। ਇਸ ਮੌਕੇ ਸਕੂਲ ਹੈੱਡ ਸੁਸ਼ਮਾ ਵਰਿਆਣਾ, ਜ਼ਿਲਾ ਪ੍ਰੀਸ਼ਦ ਮੈਂਬਰ ਸੁਨੀਤਾ ਵਰਿਆਣਾ, ਸਰਪੰਚ ਸੁਰਿੰਦਰ ਕੌਰ, ਜਤਿੰਦਰ, ਰੋਹਿਤ®, ਨੇਹਾ, ਸਿਮਰਨ, ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਵਰਿਆਣਾ, ਮੁਕੇਸ਼ ਵਰਿਆਣਾ, ਫੌਜੀ ਕਮਲਜੀਤ, ਮਨਪ੍ਰੀਤ ਬੈਂਸ, ਦੀਕਸ਼ਾ, ਮੁਸਕਾਨ ਤੇ ਅਜੇ ਵਰਿਆਣਾ ਆਦਿ ਹਾਜ਼ਰ ਸਨ।


Related News