ਵੈੱਬਸਾਈਟ ਹੈਕਿੰਗ ਦਾ ਉਦਯੋਗ ਵੀ ਤੇਜ਼ੀ ਨਾਲ ਫੈਲ ਰਿਹੈ, ਕਰੋੜਾਂ ਦੀ ਹੈ ਆਮਦਨ
Monday, May 15, 2023 - 06:57 PM (IST)

ਜਲੰਧਰ (ਨਰਿੰਦਰ ਮੋਹਨ) : ਉੱਤਰੀ ਭਾਰਤ ਵਿਚ ਹੈਕਿੰਗ ਦਾ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ। ਗ਼ੈਰ-ਕਾਨੂੰਨੀ ਹੈਕਿੰਗ ਨੂੰ ਇਕ ਪਾਸੇ ਰੱਖ ਦਿੱਤਾ ਜਾਵੇ ਤਾਂ ਐਥੀਕਲ ਹੈਕਿੰਗ ਨਾਲ ਨੌਜਵਾਨ ਹਰ ਮਹੀਨੇ ਕਰੋੜਾਂ ਰੁਪਏ ਕਮਾ ਰਹੇ ਹਨ। ਅਜਿਹੇ ਨੌਜਵਾਨਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ, ਜੋ ਜ਼ਿਆਦਾਤਰ 18 ਤੋਂ 30 ਸਾਲ ਦੀ ਉਮਰ ਦੇ ਹਨ। ਹੈਕਿੰਗ ਜ਼ਰੀਏ ਸਿੰਗਾਪੁਰ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਉੱਚ ਸਨਮਾਨ ਨਾਲ ਸਨਮਾਨਿਤ ਚੰਡੀਗੜ੍ਹ ਦੇ ਨੌਜਵਾਨ ਹਰਿੰਦਰ ਸਿੰਘ ਨੇ ਦੱਸਿਆ ਕਿ ਵੱਡੀਆਂ ਕੰਪਨੀਆਂ ਆਪਣੀ ਵੈੱਬਸਾਈਟ ’ਚ ਬਗ ਯਾਨੀ ਕਿ ਖਾਮੀ ਲੱਭਣ ਵਾਲੇ ਨੂੰ ਬਹੁਤ ਜ਼ਿਆਦਾ ਰਕਮ ਦੇ ਰਹੀਆਂ ਹਨ। ਇਕ ਗੱਲਬਾਤ ਦੌਰਾਨ ਹਰਿੰਦਰ ਨੇ ਦੱਸਿਆ ਕਿ ਉਹ ਕਿਸੇ ਵੀ ਸਾਈਬਰ ਅਪਰਾਧੀ ਤੋਂ ਪਹਿਲਾਂ ਵੈੱਬ ਕੋਡ ਦੀ ਕਮੀ ਦਾ ਪਤਾ ਲਗਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਪਨਸਪ ਦੇ ਮੁਲਾਜ਼ਮ, ਦਿੱਤਾ ਵੱਡਾ ਤੋਹਫ਼ਾ
ਜਿਨ੍ਹਾਂ ਬੱਗ (ਖਾਮੀ) ਦਾ ਪਹਿਲਾਂ ਪਤਾ ਨਹੀਂ ਲੱਗ ਸਕਿਆ, ਉਨ੍ਹਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ, ਲਿਹਾਜ਼ਾ ਇਸ ਕੰਮ ਲਈ ਉਨ੍ਹਾਂ ਨੂੰ ਹਜ਼ਾਰਾਂ ਡਾਲਰ ਮਿਲਦੇ ਹਨ। ਇਹ ਇਕ ਤਰ੍ਹਾਂ ਨਾਲ ਐਥੀਕਲ ਹੈਕਰਾਂ ਲਈ ਵੱਡਾ ਇਨਸੈਂਟਿਵ ਹੁੰਦਾ ਹੈ। ਹਰਿੰਦਰ ਨੇ ਹਾਲ ਹੀ ਵਿਚ ਸਿੰਗਾਪੁਰ ਸਰਕਾਰ ਦੀ ਵੈੱਬਸਾਈਟ ਤੋਂ ਇਕ ਨਾਜ਼ੁਕ ਬੱਗ ਯਾਨੀ ਖਾਮੀ ਦੱਸੀ, ਜਿਸ ਦੇ ਬਦਲੇ ਵਿਚ ਸਿੰਗਾਪੁਰ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਸਨਮਾਨ C01N ਬੈਜ ਨਾਲ ਸਨਮਾਨਿਤ ਕੀਤਾ।
ਹੁਣ ਵਧਣ ਲੱਗੀ ਹੈ ਡਿਜੀਟਲ ਜੇਬਤਰਾਸ਼ੀ, ਚੱਲਦੇ-ਚੱਲਦੇ ਦੂਰੀ ਤੋਂ ਹੀ ਉਡਾ ਰਹੇ ਨੇ ਰਕਮ
ਦੇਸ਼ ਦੇ ਉੱਤਰੀ ਖੇਤਰ ਵਿਚ ਡਿਜੀਟਲ ਜੇਬਤਰਾਸ਼ੀ ਲਗਾਤਾਰ ਵਧ ਰਹੀ ਹੈ। 'ਟੈਪ ਟੂ ਪੇਅ' ਮਤਲਬ ਸੰਪਰਕ ਰਹਿਤ ਵਾਇਰਲੈੱਸ ਤਕਨੀਕ ਨਾਲ ਚੱਲ ਰਹੀਆਂ ਮਸ਼ੀਨਾਂ ਨਾਲ ਲੋਕਾਂ ਦੀਆਂ ਜੇਬਾਂ ਕੱਟਣ ਦੀ ਕੋਝੀ ਖੇਡ ਹੁਣ ਚੱਲਣ ਲੱਗੀ ਹੈ। ਇਸ ਦੇ ਨਾਲ ਹੀ ਕਿਸੇ ਨੂੰ ਹਮਦਰਦੀ ਜਤਾਉਣ ਲਈ ਕਿਸੇ ਨੂੰ ਇਕ ਕਾਲ ਕਰਨ ਲਈ ਇਕ ਮਿੰਟ ਮੋਬਾਈਲ ਫ਼ੋਨ ਦੇਣਾ ਵੀ ਮਾਲਕ ਨੂੰ ਮਹਿੰਗਾ ਪੈ ਸਕਦਾ ਹੈ। ਅਜਿਹੇ ਗਿਰੋਹ ਸਰਗਰਮ ਹੋਣ ਲੱਗੇ ਹਨ, ਜੋ ਕਾਲ ਫਾਰਵਰਡਿੰਗ ਜ਼ਰੀਏ ਡਾਟਾ ਚੋਰੀ ਅਤੇ ਆਨਲਾਈਨ ਜ਼ਰੀਏ ਰਕਮ ਚੋਰੀ ਕਰ ਰਹੇ ਹਨ ਪਰ ਦੇਸ਼ ਵਿਚ ਅਜੇ ਸਾਈਬਰ ਸੁਰੱਖਿਆ ਦੀ ਵੱਡੀ ਘਾਟ ਹੈ, ਜਿਸ ਕਾਰਨ ਸਿਰਫ਼ ਪੰਜ ਤੋਂ ਦਸ ਫ਼ੀਸਦੀ ਲੋਕ ਹੀ ਇਸ ਬਾਰੇ ਸ਼ਿਕਾਇਤ ਕਰ ਪਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ
ਸਾਈਬਰ ਸੁਰੱਖਿਆ ਦੇ ਮਾਮਲੇ ’ਚ ਮਾਹਿਰ ਹਰਿੰਦਰ ਸਿੰਘ ਨੇ ਦੱਸਿਆ ਕਿ ਹਾਲਾਂਕਿ ਇਸ ਗੱਲ ਦਾ ਡਾਟਾ ਨਹੀਂ ਬਣ ਪਾ ਰਿਹਾ ਪਰ ਅਜਿਹੇ ਗਿਰੋਹ ਸਰਗਰਮ ਹਨ, ਜੋ 'ਟੈਪ ਟੂ ਪੇਅ' ਭਾਵ ਸੰਪਰਕ ਰਹਿਤ ਵਾਇਰਲੈੱਸ ਤਕਨੀਕ ਨਾਲ ਚੱਲ ਰਹੀ ਮਸ਼ੀਨ ਆਪਣੇ ਕੋਲ ਰੱਖਦੇ ਹਨ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਚ ਉਸ ਵਾਇਰਲੈੱਸ ਤਕਨੀਕ ਨਾਲ ਚੱਲ ਰਹੀ ਮਸ਼ੀਨ ਦਾ ਸੰਪਰਕ GPay, PhonePe ਨਾਲ ਪੈਸੇ ਦਾ ਲੈਣ-ਦੇਣ ਕਰਨ ਵਾਲੇ ਲੋਕਾਂ ਦੇ ਮੋਬਾਈਲ ਦੇ ਸੰਪਰਕ ਵਿਚ ਆ ਕੇ ਥੋੜ੍ਹੀ ਥੋੜ੍ਹੀ ਰਕਮ ਉਡਾ ਰਹੇ ਹਨ। ਧਿਆਨ ਦੇਣਯੋਗ ਹੈ ਕਿ GPay, PhonePe ਆਦਿ ਰਾਹੀਂ ਪੈਸੇ ਦਾ ਲੈਣ-ਦੇਣ ਕਰਨ ’ਚ 'ਟੈਪ ਟੂ ਪੇਅ' ਰਾਹੀਂ ਸਿਰਫ ਸੰਪਰਕ ਕਰਨਾ ਹੀ ਕਾਫੀ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੋਟਰਸਾਈਕਲ ਤੇ ਕਾਰ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
ਇਸ ਸੰਦਰਭ ਵਿਚ ਲੋਕ ਥੋੜ੍ਹੀ ਥੋੜ੍ਹੀ ਰਕਮ ਦੇ ਚਲੇ ਜਾਣ ਕਾਰਨ ਸਾਈਬਰ ਸੈੱਲ ਵਿਚ ਕੋਈ ਕੇਸ ਵੀ ਦਰਜ ਨਹੀਂ ਕਰਵਾਉਂਦੇ ਹਨ, ਫਿਰ ਵੀ ਇਸ ਖੇਤਰ ਵਿਚ ਸਾਈਬਰ ਅਪਰਾਧਾਂ ’ਚ ਵਾਧਾ ਹੋਣ ਲੱਗਾ ਹੈ। ਪੰਜਾਬ ਵਿਚ ਇਸ ਤਰ੍ਹਾਂ ਦੇ ਸਾਲ 2020-21 ਵਿਚ 24 ਮਾਮਲੇ ਸਾਹਮਣੇ ਆਏ ਸਨ, ਜੋ ਸਾਲ 2021-22 ਵਿਚ ਵਧ ਕੇ 98 ਹੋ ਗਏ ਹਨ। ਅਜਿਹੇ ਮਾਮਲੇ ਹਰਿਆਣਾ ਵਿਚ 33 ਤੋਂ ਵਧ ਕੇ 150, ਹਿਮਾਚਲ ਵਿਚ 10 ਤੋਂ ਵਧ ਕੇ 35 ਹੋ ਗਏ ਹਨ। ਚੰਡੀਗੜ੍ਹ ਵਿਚ ਸਾਲ 2020 ਵਿਚ ਆਨਲਾਈਨ ਧੋਖਾਧੜੀ ਦੇ 5429 ਮਾਮਲੇ ਸਾਹਮਣੇ ਆਏ ਸਨ, ਜੋ ਸਾਲ 2021 ਵਿਚ ਵਧ ਕੇ 5922 ਹੋ ਗਏ ਹਨ। ਇਸ ਵਿਚ ਇਕ ਮਿੰਟ ਵਿਚ ਮੋਬਾਈਲ ਤੋਂ ਕਾਲ ਕਰਕੇ ਠੱਗੀ ਮਾਰਨ ਵਾਲੇ ਲੋਕਾਂ ਦੀ ਗਿਣਤੀ ਵੀ ਸ਼ਾਮਲ ਹੈ।