ਭਾਰਤੀ ਫ਼ੌਜ ''ਚ ਨੌਕਰੀ ਦਾ ਸ਼ਾਨਦਾਰ ਮੌਕਾ, ਜਲੰਧਰ ''ਚ ਇਸ ਜਗ੍ਹਾ ਹੋਵੇਗੀ ਭਰਤੀ ਰੈਲੀ
Thursday, Dec 17, 2020 - 10:07 AM (IST)

ਜਲੰਧਰ- ਭਾਰਤੀ ਫ਼ੌਜ 'ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਇੰਡੀਅਨ ਆਰਮੀ ਵਲੋਂ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਰਮੀ 'ਚ ਰੈਲੀ ਲਈ 10ਵੀਂ ਅਤੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਭਾਰਤੀ ਫ਼ੌਜ ਭਰਤੀ ਰੈਲੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਯੋਗਤਾ
ਭਾਰਤੀ ਫ਼ੌਜ ਰੈਲੀ ਦੇ ਅਧੀਨ ਸਿਪਾਹੀ ਜਨਰਲ ਡਿਊਟੀ ਦੇ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਨੂੰ ਘੱਟੋ-ਘੱਟ 45 ਫੀਸਦੀ ਅੰਕਾਂ ਨਾਲ 10ਵੀਂ ਪਾਸ ਹੋਣਾ ਜ਼ਰੂਰੀ ਹੈ। ਤੁਸੀਂ ਜਿਸ ਸੂਬੇ 'ਚ ਭਾਰਤੀ ਫ਼ੌਜ ਦੀ ਭਰਤੀ ਰੈਲੀ 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਸ ਨਾਲ ਸੰਬੰਧਤ ਡਿਟੇਲ ਅਧਿਕਾਰਤ ਵੈੱਬਸਾਈਟ ਦ ਮਾਧਿਅਮ ਨਾਲ ਦੇਖ ਸਕਦੇ ਹੋ।
ਅਹੁਦੇ
ਇਸ ਭਰਤੀ ਦੇ ਅਧੀਨ ਸਿਪਾਹੀ (ਜਨਰਲ ਡਿਊਟੀ), ਸਿਪਾਹੀ ਟੈਕਨੀਕਲ, ਸਿਪਾਹੀ ਟੈਕਨੀਕਲ (ਏਵੀਏਸ਼ਨ/ਏਮਿਊਨਿਸ਼ਨ), ਸਿਪਾਹੀ ਟਰੇਡਸਮੈਨ, ਸਿਪਾਹੀ ਕਲਰਕ, ਸਟੋਰ ਕੀਪਰ, ਨਰਸਿੰਗ ਅਸਿਸਟੈਂਟ ਅਹੁਦਿਆਂ 'ਤੇ ਨਿਯੁਕਤੀ ਕੀਤੀ ਜਾਵੇਗੀ।
ਭਾਰਤੀ ਫ਼ੌਜ ਭਰਤੀ ਰੈਲੀ ਜਲੰਧਰ
ਭਾਰਤੀ ਫ਼ੌਜ ਭਰਤੀ ਹੈੱਡ ਕੁਆਰਟਰ ਜਲੰਧਰ ਕੈਂਟ 'ਚ 4 ਤੋਂ 31 ਜਨਵਰੀ 2021 ਤੱਕ ਭਰਤੀ ਰੈਲੀ ਆਯੋਜਿਤ ਹੋਵੇਗੀ। ਜਿਸ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਉਮੀਦਵਾਰ ਸ਼ਾਮਲ ਹੋ ਸਕਣਗੇ। ਜ਼ਿਆਦਾ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖ ਸਕਦੇ ਹੋ।
ਫ਼ੌਜ ਭਰਤੀ ਰੈਲੀ ਗੁਜਰਾਤ
ਇੰਡੀਅਨ ਆਰਮੀ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭਰਤੀ ਰੈਲੀ ਆਯੋਜਿਤ ਕਰਨ ਜਾ ਰਹੀ ਹੈ। ਇਸ ਭਰਤੀ ਰੈਲੀ 'ਚ ਸ਼ਾਮਲ ਹੋਣ ਲਈ 18 ਜਨਵਰੀ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋ। ਭਰਤੀ ਰੈਲੀ ਦਾ ਆਯੋਜਨ 1 ਫਰਵਰੀ 2021 ਤੋਂ 15 ਫਰਵਰੀ 2021 ਦਰਮਿਆਨ ਗੁਜਰਾਤ ਦੇ ਜਾਮਨਗਰ, ਪੋਰਬੰਦਰ, ਰਾਜਕੋਟ ਸਮੇਤ ਵੱਖ-ਵੱਖ ਜ਼ਿਲ੍ਹਿਆਂ 'ਚ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖ ਸਕਦੇ ਹੋ।
http://www.joinindianarmy.nic.in/writereaddata/Portal/BRAVO_NotificationPDF/Jam_Notn_8_Dec_20.pdf
ਇਸ ਤਰ੍ਹਾਂ ਕਰੋ ਅਪਲਾਈ
ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.joinindianarmy.nic.in/Authentication.aspx 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।