ਗ਼ੈਰ-ਭਾਜਪਾ ਨੇਤਾਵਾਂ ਤੇ ਪਾਰਟੀਆਂ ਨੂੰ ਮੁਕੱਦਮਿਆਂ ਰਾਹੀਂ ਖ਼ਤਮ ਕਰਨ ਦੀ ਹੋ ਰਹੀ ਸਾਜ਼ਿਸ਼ : ਰਾਘਵ ਚੱਢਾ
Friday, Mar 24, 2023 - 11:57 AM (IST)
ਜਲੰਧਰ (ਧਵਨ) : ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਗ਼ੈਰ-ਭਾਜਪਾ ਨੇਤਾਵਾਂ ਅਤੇ ਪਾਰਟੀਆਂ ’ਤੇ ਮੁਕੱਦਮੇ ਕਰ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ। ਰਾਘਵ ਚੱਢਾ ਨੇ ਵੀ ਕਿਹਾ ਕਿ ਲੋਕਤੰਤਰ ਵਿਚ ਵਿਰੋਧੀ ਪਾਰਟੀਆਂ ਉਸ ਦੀ ਆਤਮਾ ਹੁੰਦੀਆਂ ਹਨ। ਵਿਰੋਧ ਦੀ ਭਾਵਨਾ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ। ਭਾਰਤ ਵਿਚ ਸ਼ੁਰੂ ਤੋਂ ਹੀ ਆਲੋਚਨਾ ਦੀ ਆਪਣੀ ਮਹੱਤਤਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ, ਰਾਡਾਰ 'ਤੇ NRI ਪਤਨੀ
ਉਨ੍ਹਾਂ ਕਿਹਾ ਕਿ ਇਕ ਵਿਚਾਰਧਾਰਾ, ਇਕ ਪਾਰਟੀ ਤੇ ਇਕ ਨੇਤਾ ਬਾਰੇ ਵਿਚਾਰਾਂ ਨੂੰ ਘਟਾਉਣਾ ਗ਼ੈਰ-ਸੰਵਿਧਾਨਕ ਤੇ ਗ਼ੈਰ-ਲੋਕਤੰਤਰੀ ਹੈ। ਅਸੀਂ ਰਾਹੁਲ ਗਾਂਧੀ ਦੇ ਵਿਚਾਰਾਂ ਅਤੇ ਉਨ੍ਹਾਂ ਦੀ ਪਾਰਟੀ ਨਾਲ ਕਦੇ ਵੀ ਸਹਿਮਤ ਨਹੀਂ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਅਵਾਜ਼ ਨੂੰ ਦਬਾਇਆ ਜਾਵੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਚਲਾਇਆ ਜਾ ਰਿਹੈ ‘ਕੇ-2’ ਪ੍ਰਾਜੈਕਟ
ਇਹ ਪਹਿਲੀ ਵਾਰ ਹੋਇਆ ਹੈ ਕਿ ਕੇਜਰੀਵਾਲ ਤੇ ਰਾਘਵ ਚੱਢਾ ਨੇ ਰਾਹੁਲ ਗਾਂਧੀ ਨੂੰ ਬੀਤੇ ਦਿਨ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਦਾ ਵਿਰੋਧ ਕੀਤਾ ਹੈ। ਅਸਲ ਵਿਚ ਕੇਜਰੀਵਾਲ ਤੇ ਰਾਘਵ ਚੱਢਾ ਨੇ ਇਸ ਵਿਰੋਧ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਹੀ ਨਿਸ਼ਾਨਾ ਲਾਇਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ ਸਾਹਮਣੇ ਆਇਆ 'ਮਹਾਰਾਸ਼ਟਰ' ਕੁਨੈਕਸ਼ਨ