ਘਰ ਦੀ ਛੱਤ ''ਤੇ ਬਿਜਲੀ ਦੀਆਂ ਤਾਰਾਂ ਲਗਾਉਂਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, 27 ਸਾਲਾ ਨੌਜਵਾਨ ਦੀ ਮੌਤ

Wednesday, Oct 19, 2022 - 07:20 PM (IST)

ਘਰ ਦੀ ਛੱਤ ''ਤੇ ਬਿਜਲੀ ਦੀਆਂ ਤਾਰਾਂ ਲਗਾਉਂਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, 27 ਸਾਲਾ ਨੌਜਵਾਨ ਦੀ ਮੌਤ

ਜਲੰਧਰ (ਰਮਨ) : ਦੀਵਾਲੀ ਤੋਂ ਪਹਿਲਾਂ ਲੰਮਾ ਪਿੰਡ ਚੌਕ ਤੋਂ ਹੁਸ਼ਿਆਰਪੁਰ ਰੋਡ 'ਤੇ ਇਕ ਮਕਾਨ 'ਚ ਬਿਜਲੀ ਦੀਆਂ ਤਾਰਾਂ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਲੀ ਸ਼ਾਹਪੁਰ ਹਾਲ ਲੰਮਾ ਪਿੰਡ ਚੌਕ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਲਾਈਟਾਂ ਘੱਟ ਹੋਣ ਕਾਰਨ ਘਰ ਨੂੰ ਅੱਗ ਲੱਗ ਗਈ ਅਤੇ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਅਤੇ ਥਾਣਾ 8 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਜਾਂਚ ਅਧਿਕਾਰੀ ਏ.ਐਸ.ਆਈ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਘਰ ਦੀ ਛੱਤ 'ਤੇ ਬਿਜਲੀ ਦੀਆਂ ਤਾਰਾਂ ਲਗਾਉਂਦੇ ਸਮੇਂ ਸ਼ਾਰਟ ਸਰਕਟ ਹੋਣ ਕਾਰਨ ਕਰੰਟ ਲੱਗ ਗਿਆ ਅਤੇ ਅੱਗ ਲੱਗ ਗਈ, ਜਿਸ ਕਾਰਨ ਹਰਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Mandeep Singh

Content Editor

Related News