IRCTC ਦਾ ਖਾਸ ਪੈਕੇਜ, ਹਿਮਾਲਿਆ ਦੀ ਗੋਦ 'ਚ ਲਵੋ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ
Thursday, May 30, 2019 - 01:31 PM (IST)
![IRCTC ਦਾ ਖਾਸ ਪੈਕੇਜ, ਹਿਮਾਲਿਆ ਦੀ ਗੋਦ 'ਚ ਲਵੋ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ](https://static.jagbani.com/multimedia/2019_5image_13_05_515917611nn.jpg)
ਨਵੀਂ ਦਿੱਲੀ — ਨਾਰਥ ਈਸਟ ਭਾਰਤ ਵਿਚ ਮੌਜੂਦ ਅਜਿਹੀ ਖੂਬਸੂਰਤ ਜਗ੍ਹਾ ਹੈ ਜਿਥੋਂ ਦਾ ਨਜ਼ਾਰੇ ਹਰ ਕਿਸੇ ਨੂੰ ਬਹੁਤ ਹੀ ਆਕਰਸ਼ਿਤ ਕਰਦੇ ਹਨ। ਜੇਕਰ ਤੁਸੀਂ ਵੀ ਜ਼ਿਆਦਾਤਰ ਵਿਦੇਸ਼ ਦੀ ਯਾਤਰਾ 'ਤੇ ਜਾਂਦੇ ਹੋ ਤਾਂ ਫਿਰ ਇਕ ਵਾਰ ਨਾਰਥ ਈਸਟ ਜ਼ਰੂਰ ਘੁੰਮ ਕੇ ਆਓ। ਭਾਰਤੀ ਰੇਲਵੇ ਦਾ ਵੈਂਚਰ IRCTC ਇਸ ਸਮੇਂ ਇੰਦੌਰ ਤੋਂ ਨਾਰਥ ਈਸਟ ਲਈ ਟੂਰ ਪੈਕੇਜ ਪੇਸ਼ ਕਰ ਰਿਹਾ ਹੈ, ਜਿਸ ਵਿਚ ਗੁਆਹਾਟੀ, ਸ਼ਿਲਾਂਗ, ਚਿਰਾਪੂੰਜੀ ਅਤੇ ਮਾਵਲਿਨਾਂਗ ਘੁਮਾਇਆ ਜਾਵੇਗਾ। ਤੁਸੀਂ ਗਰਮੀਆਂ ਦੇ ਇਸ ਮੌਸਮ ਵਿਚ ਜਾ ਕੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਸਕਦੇ ਹੋ।
ਪੈਕੇਜ ਬਾਰੇ ਜਾਣਕਾਰੀ
ਪੈਕੇਜ ਦਾ ਨਾਮ : ਇਨਕ੍ਰੈਡਿਬਲ ਨਾਰਥ ਈਸਟ(Incredible north east)
ਡੈਸਟੀਨੇਸ਼ਨ ਕਵਰਡ : ਗੁਵਾਹਾਟੀ, ਸ਼ਿਲਾਂਗ, ਚਿਰਾਪੂੰਜੀ, ਮਾਵਲਿਨਾਂਗ
ਟ੍ਰੈਵਲਿੰਗ ਮੋਡ : ਫਲਾਈਟ
ਕਲਾਸ : ਕੰਫਰਟ
ਯਾਤਰਾ ਦੀ ਆਰੰਭਤਾ : 05 ਜੂਨ, 2019
ਮੀਲ ਪਲਾਨ : ਬ੍ਰੇਕਫਾਸਟ ਅਤੇ ਡਿਨਰ
ਟੂਰ 'ਚ ਕੁੱਲ ਸੀਟ : 24
ਫਲਾਈਟ ਦੀ ਜਾਣਕਾਰੀ
ਦਿਨ ਸੈਕਟਰ ਏਅਰਲਾਈਂਸ
ਜਾਣ ਦੀ ਯਾਤਰਾ ਇੰਦੌਰ-ਗੁਵਾਹਾਟੀ 1725-2205(6ਈ 382/573)
ਵਾਪਸੀ ਦੀ ਯਾਤਰਾ ਗੁਵਾਹਾਟੀ ਇੰਦੌਰ 1225-1700(6ਈ 394/378)
ਪੈਕੇਜ ਦਾ ਕਿਰਾਇਆ : ਪ੍ਰਤੀ ਵਿਅਕਤੀ
ਟੂਰ ਦੀ ਤਾਰੀਖ : 05-06-2019 ਐਕਸ ਇੰਦੌਰ
ਇਥੋਂ ਸ਼ੁਰੂ ਟਵਿੱਨ ਸ਼ੇਅਰ ਟ੍ਰਿਪਲ ਸ਼ੇਅਰ ਚਾਈਲਡ ਵਿਦ ਬੈੱਡ ਚਾਈਲਡ ਵਿਦਾਊਟ ਬੈੱਡ
(5-11 ਸਾਲ) (2-5 ਸਲਾ)
ਇੰਦੌਰ 33000 ਰੁਪਏ 32500 ਰੁਪਏ 28100 ਰੁਪਏ 202800 ਰੁਪਏ
ਪੈਕੇਜ 'ਚ ਸ਼ਾਮਲ :
- ਹਵਾਈ ਯਾਤਰਾ ਦਾ ਕਿਰਾਇਆ ਸ਼ਾਮਲ ਹੈ।
- ਡੀਲਕਸ ਹੋਟਲ 'ਚ 5 ਰਾਤਾਂ ਲਈ ਸਟੇ ਹੋਵੇਗਾ।
- ਮੀਲ ਪਲਾਨ : ਫਿਕਸਡ ਮੈਨਿਊ 5 ਬ੍ਰੇਕਫਾਸਟ ਅਤੇ 5 ਡਿਨਰ
- ਟਰਾਂਸਫਰ ਅਤੇ ਸਾਈਟਸੀਇੰਗ ਲਈ ਟੈਂਪੂ ਟ੍ਰੈਵਲਰ ਸਰਵਿਸ( ਏ.ਸੀ. ਪਹਾੜੀ ਸਥਾਨ 'ਤੇ ਨਹੀ ਚੱਲੇਗਾ)।
- ਟੂਰ ਪੈਕੇਜ ਵਿਚ ਟੂਨ ਮੈਨੇਜਰ ਵੀ ਸ਼ਾਮਲ ਹੈ।
- ਸਾਰੇ ਟੈਕਸ ਸ਼ਾਮਲ
ਹੋਟਲ ਦੀ ਜਾਣਕਾਰੀ
ਸਥਾਨ ਕੈਟੇਗਰੀ ਹੋਟਲ
ਹੁਵਾਹਾਟੀ ਕੰਫਰਟ ਐਸ.ਜੇ. ਇੰਟਰਨੈਸ਼ਨਲ ਜਾਂ ਇਸ ਦੇ ਬਰਾਬਰ ਦਾ ਕੋਈ ਹੋਟਲ
ਸ਼ਿਲਾਂਗ ਕੰਫਰਟ ਗੇਟਵੇ ਜਾਂ ਇਸ ਦੇ ਬਰਾਬਰ ਦਾ ਕੋਈ ਹੋਟਲ
ਟੂਰ ਕੈਂਸਲ ਕਰਨ 'ਤੇ ਲੱਗੇਗਾ ਚਾਰਜ
- ਸ਼ੁਰੂ ਹੋਣ ਤੋਂ 21 ਦਿਨ ਪਹਿਲੇ 30 ਫੀਸਦੀ ਚਾਰਜ
- ਸ਼ੁਰੂ ਹੋਣ ਤੋਂ 21-15 ਦਿਨ ਪਹਿਲੇ 55 ਫੀਸਦੀ ਚਾਰਜ
- ਸ਼ੁਰੂ ਹੋਣ ਤੋਂ 14-8 ਦਿਨ ਪਹਿਲੇ 80 ਫੀਸਦੀ ਚਾਰਜ
- ਸ਼ੁਰੂ ਹੋਣ ਤੋਂ 8-0 ਦਿਨ ਪਹਿਲੇ 100 ਫੀਸਦੀ ਚਾਰਜ