ਜਾਣੋ ਕਿੰਨ੍ਹਾ ਹਾਲਾਤਾਂ 'ਚ ਕਰ ਸਕਦੇ ਹੋ EPFO ਖਾਤੇ ਵਿਚੋਂ ਨਿਕਾਸੀ

04/08/2019 1:32:18 PM

ਮੁੰਬਈ — ਰਿਟਾਇਰਮੈਂਟ ਫੰਡ ਬਾਡੀ ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ(EPFO) ਨੇ EPF ਦੇ ਨਿਯਮਾਂ ਵਿਚ ਬਦਲਾਅ ਕੀਤੇ ਹਨ ਤਾਂ ਜੋ ਇਸ ਨੂੰ ਮੈਂਬਰਾਂ ਲਈ ਹੋਰ ਲਾਹੇਵੰਦ ਬਣਾਇਆ ਜਾ ਸਕੇ। ਪਿਛਲੇ ਸਾਲ EPFO ਨੇ ਆਪਣੇ ਮੈਂਬਰਾਂ ਨੂੰ ਨੌਕਰੀ ਚਲੇ ਜਾਣ ਦੇ ਇਕ ਮਹੀਨੇ ਬਾਅਦ ਕਾਪਰਸ ਦੇ 75 ਫੀਸਦੀ ਹਿੱਸੇ ਦੀ ਨਿਕਾਸੀ ਦੀ ਆਗਿਆ ਦਿੱਤੀ ਸੀ। ਇਸ ਤੋਂ ਬਾਅਦ ਅਗਲੇ ਦੋ ਮਹੀਨੇ ਵੀ ਬੇਰੋਜ਼ਗਾਰ ਰਹਿਣ ਦੀ ਹਾਲਤ 'ਚ ਉਸਨੂੰ ਬਾਕੀ ਦੇ 25 ਫੀਸਦੀ ਹਿੱਸੇ ਨੂੰ ਵੀ ਕਢਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਇਸ ਤੋਂ ਇਲਾਵਾ EPFO ਵੱਖ-ਵੱਖ ਉਦੇਸ਼ਾਂ ਲਈ EPF ਬੈਲੇਂਸ ਦੀ ਆਂਸ਼ਿਕ ਨਿਕਾਸੀ ਦੀ ਵੀ ਆਗਿਆ ਦਿੰਦਾ ਹੈ। ਇਨ੍ਹਾਂ ਉਦੇਸ਼ਾਂ ਵਿਚ ਖੁਦ ਦੀ ਜਾਂ ਬੱਚਿਆਂ ਦੀ ਪੜ੍ਹਾਈ, ਘਰ ਖਰੀਦਣ ਸਮੇਂ ਆਦਿ ਵਰਗੇ ਹਾਲਾਤ ਸ਼ਾਮਲ ਹਨ।

ਬੀਮਾਰੀ ਦੇ ਇਲਾਜ

ਮੈਂਬਰ ਖੁਦ ਦੇ ਜਾਂ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਇਲਾਜ ਲਈ ਆਪਣੀ 6 ਮਹੀਨੇ ਦੀ ਬੇਸਿਕ ਸੈਲਰੀ ਅਤੇ ਡੀ.ਏ. ਜਾਂ ਪੂਰੇ ਯੋਗਦਾਨ ਦੀ ਨਿਕਾਸੀ ਕਰਵਾ ਸਕਦਾ ਹੈ। ਇਸ ਉਦੇਸ਼ ਲਈ ਕਿਸੇ ਖਾਸ ਮੈਂਬਰਸ਼ਿਪ ਦੀ ਮਿਆਦ ਲਾਜ਼ਮੀ ਨਹੀਂ ਹੁੰਦੀ ਹੈ। ਇਸ ਦਾ ਲਾਭ ਲੈਣ ਲਈ ਸਿਰਫ ਮੈਂਬਰ ਅਤੇ ਡਾਕਟਰ ਦਾ ਦਸਤਖਤ ਕੀਤਾ ਪ੍ਰਮਾਣ ਪੱਤਰ ਪੇਸ਼ ਕਰਨਾ ਹੁੰਦਾ ਹੈ।

ਵਿਆਹ ਲਈ ਐਡਵਾਂਸ

EPFO ਦੇ ਮੈਂਬਰ ਆਪਣੀ ਬੇਟੀ, ਬੇਟੇ, ਭਰਾ, ਭੈਣ ਦੇ ਵਿਆਹ ਲਈ EPF ਜਮ੍ਹਾ ਰਾਸ਼ੀ ਦਾ 50 ਫੀਸਦੀ ਹਿੱਸਾ ਵਿਆਜ ਦੇ ਨਾਲ ਕਢਵਾ ਸਕਦੇ ਹਨ। ਹਾਲਾਂਕਿ ਇਸ ਤਰ੍ਹਾਂ ਦੇ ਐਡਵਾਂਸ ਦੀ ਨਿਕਾਸੀ ਲਈ ਤੁਹਾਨੂੰ 7 ਸਾਲ ਪੁਰਾਣਾ EPFO ਮੈਂਬਰ ਹੋਣ ਲਾਜ਼ਮੀ ਹੈ। ਇਸ ਦੇ ਨਾਲ ਹੀ ਫਾਰਮ 31 ਵਿਚ ਸਬਸਕ੍ਰਾਈਬਰ ਨੂੰ ਇਸ ਲਈ ਇਕ ਡੈਕਲਾਰੇਸ਼ਨ ਵੀ ਦੇਣਾ ਹੋਵੇਗਾ।

ਬੱਚਿਆਂ ਦੀ 10ਵੀਂ ਦੇ ਬਾਅਦ ਦੀ ਪੜ੍ਹਾਈ ਲਈ

EPFO ਬੱਚਿਆਂ ਦੀ 10ਵੀਂ ਤੋਂ ਬਾਅਦ ਦੀ ਪੜ੍ਹਾਈ ਲਈ ਮੈਂਬਰ ਦੇ ਹਿੱਸੇ ਦਾ 50 ਫੀਸਦੀ ਵਿਆਜ  ਸਮੇਤ ਕਢਵਾਉਣ ਦਾ ਅਗਿਆ ਦਿੰਦਾ ਹੈ। ਹਾਲਾਂਕਿ ਇਸ ਲਈ ਤੁਹਾਨੂੰ 7 ਸਾਲ ਪੁਰਾਣਾ ਸਬਸਕ੍ਰਾਈਬਰ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਅਗਾਊਂ ਰਕਮ ਦਾ ਫਾਇਦਾ ਉਠਾਉਣ ਲਈ ਤੁਹਾਨੂੰ ਇੰਸਟੀਚਿਊਟ ਦੇ ਮੁਖੀ ਤੋਂ ਅਧਿਐਨ ਅਤੇ ਅਨੁਮਾਨਿਤ ਖਰਚਿਆਂ ਦੇ ਸੰਬੰਧ 'ਚ ਇਕ ਪ੍ਰਮਾਣ ਪੱਤਰ ਵੀ ਦੇਣਾ ਹੋਵੇਗਾ।

ਰਿਹਾਇਸ਼ ਲਈ

EPFO ਮੈਂਬਰ ਜ਼ਮੀਨ ਦੀ ਖਰੀਦ ਲਈ 24 ਮਹੀਨੇ ਦਾ ਬੇਸਿਕ ਤਨਖਾਹ ਅਤੇ ਡੀ.ਏ. ਕਢਵਾਉਣ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਘਰ ਜਾਂ ਫਲੈਟ ਦੀ ਖਰੀਦ ਅਤੇ ਘਰ ਦੇ ਨਿਰਮਾਣ ਲਈ 36 ਮਹੀਨੇ ਦੀ ਬੇਸਿਕ ਤਨਖਾਹ ਅਤੇ  ਡੀ.ਏ. ਜਾਂ ਕਰਮਚਾਰੀ ਦਾ ਕੁੱਲ ਯੋਗਦਾਨ ਵਿਆਜ ਸਮੇਤ ਜਾਂ ਕੁੱਲ ਲਾਗਤ ਜਿਹੜਾ ਵੀ ਖਰੀਦ ਲਈ ਘੱਟ ਹੋਵੇ ਦੀ ਨਿਕਾਸੀ ਦੀ ਆਗਿਆ ਦਿੰਦਾ ਹੈ। ਹਾਲਾਂਕਿ ਇਸ ਸਹੂਲਤ ਦਾ ਲਾਭ ਲੈਣ ਲਈ ਤੁਹਾਨੂੰ ਘੱਟੋ-ਘੱਟ ਪੰਜ ਸਾਲ ਪੁਰਾਣਾ EPFO ਸਬਸਕ੍ਰਾਇਬਰ ਹੋਣਾ ਲਾਜ਼ਮੀ ਹੈ। ਹਾਲਾਂਕਿ ਇਸ ਸਹੂਲਤ ਦਾ ਇਸਤੇਮਾਲ ਪੂਰੇ ਕਾਰਜਕਾਲ ਦੇ ਦੌਰਾਨ ਸਿਰਫ ਇਕ ਵਾਰ ਹੀ ਕੀਤਾ ਜਾ ਸਕਦਾ ਹੈ। ਇਸ ਲਈ ਕਿਸੇ ਹੋਰ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੁੰਦੀ।

ਖਾਸ ਮਾਮਲਿਆਂ 'ਚ ਕਰਜ਼ੇ ਦੀ ਵਾਪਸੀ ਲਈ

ਮੈਂਬਰ ਖਾਸ ਮਾਮਲਿਆਂ 'ਚ ਲੋਨ ਦੇ ਭੁਗਤਾਨ ਲਈ ਆਪਣੇ 36 ਮਹੀਨਿਆਂ ਦੀ ਮੁੱਢਲੀ ਤਨਖਾਹ ਡੀ.ਏ. ਸਮੇਤ ਜਾਂ ਇੰਸਟੀਚਿਊਟ ਦੇ ਮੁਖੀ ਅਤੇ ਕਰਮਚਾਰੀ ਦੇ ਕੁੱਲ ਯੋਗਦਾਨ ਵਿਆਜ ਸਮੇਤ ਜਾਂ ਫਿਰ ਵਿਆਜ ਸਮੇਤ ਕੁੱਲ ਬਕਾਇਆ ਮੁੱਲ ਧਨ ਜਾਂ ਫਿਰ ਇਨ੍ਹਾਂ ਵਿਚੋਂ ਜਿਹੜਾ ਵੀ ਘੱਟ ਹੈ ਉਸਦੀ ਨਿਕਾਸੀ ਕਰ ਸਕਦਾ ਹੈ।


Related News