PPF ਅਕਾਊਂਟ ਨਾਲ ਜੁੜੀਆਂ ਮੁੱਖ ਗੱਲਾਂ ਜੋ ਤੁਹਾਡੇ ਲਈ ਹਨ ਬਹੁਤ ਖਾਸ

Sunday, Oct 06, 2019 - 01:17 PM (IST)

PPF ਅਕਾਊਂਟ ਨਾਲ ਜੁੜੀਆਂ ਮੁੱਖ ਗੱਲਾਂ ਜੋ ਤੁਹਾਡੇ ਲਈ ਹਨ ਬਹੁਤ ਖਾਸ

ਨਵੀਂ ਦਿੱਲੀ—ਪਬਲਿਕ ਪ੍ਰੋਵੀਡੈਂਟ ਫੰਡ ਭਾਵ ਪੀ.ਪੀ.ਐੱਫ. 'ਤੇ ਸਰਕਾਰ ਨੇ ਅਕਤੂਬਰ ਤੋਂ ਦਸੰਬਰ ਵਾਲੀ ਤਿਮਾਹੀ 'ਚ ਵੀ ਵਿਆਜ ਦਰ 7.9 ਫੀਸਦੀ ਰੱਖਣ ਦਾ ਫੈਸਲਾ ਕੀਤਾ ਹੈ। ਅਰਥਾਤ ਵਿਆਜ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੀ.ਪੀ.ਐੱਫ. ਲੰਬੇ ਸਮੇਂ ਲਈ ਕਾਫੀ ਚੰਗਾ ਇੰਵੈਸਟਮੈਂਟ ਮੰਨਿਆ ਜਾਂਦਾ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਭਾਰਤ ਸਰਕਾਰ ਵਲੋਂ ਸਮਰਥਿਤ ਹੈ ਇਸ ਲਈ ਇਹ ਇਕ ਸੁਰੱਖਿਅਤ ਇੰਵੈਸਟਮੈਂਟ ਹੈ। ਇਸ ਦੇ ਇਲਾਵਾ ਪੀ.ਪੀ.ਐੱਫ. 'ਚ ਟੈਕਸ ਤੋਂ ਵੀ ਛੋਟ ਮਿਲਦੀ ਹੈ। ਪੀ.ਪੀ.ਐੱਫ. 'ਚ ਇਕ ਸਾਲ 'ਚ 1.5 ਲੱਖ ਤੱਕ ਦੇ ਯੋਗਦਾਨ 'ਤੇ ਆਮਦਨ ਟੈਕਸ ਐਕਟ ਦੀ ਧਾਰਾ 80ਸੀ ਦੇ ਤਹਿਤ ਟੈਕਸ ਛੋਟ ਦਾ ਲਾਭ ਲਿਆ ਜਾ ਸਕਦਾ ਹੈ। ਇਹੀਂ ਨਹੀਂ ਪੀ.ਪੀ.ਐੱਫ. 'ਚ ਵਿਆਜ ਆਮਦਨ ਅਤੇ ਮੈਚਿਓਰਿਟੀ ਵੀ ਟੈਕਸ ਫ੍ਰੀ ਹੁੰਦੀ ਹੈ। ਪੀ.ਪੀ.ਐੱਫ. ਅਕਾਊਂਟ ਨਾਲ ਜੁੜੀਆਂ ਅੱਜ ਅਸੀਂ ਤੁਹਾਨੂੰ ਇਹ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ।
1. ਕੋਈ ਵੀ ਮਾਤਾ-ਪਿਤਾ ਜਾਂ ਗਾਰਡੀਅਨ ਆਪਣੇ ਨਾਬਾਲਗ ਬੱਚੇ ਦੇ ਨਾਂ 'ਤੇ ਪੀ.ਪੀ.ਐੱਫ. ਅਕਾਊਂਟ ਖੁੱਲ੍ਹਵਾ ਸਕਦਾ ਹੈ।
2. ਜੇਕਰ ਨਾਬਾਲਗ ਦੇ ਪੀ.ਪੀ.ਐੱਫ. ਅਕਾਊਂਟ 'ਚ ਯੋਗਦਾਨ ਗਾਰਡੀਅਨ ਦੀ ਆਮਦਨ ਨਾਲ ਆ ਰਿਹਾ ਹੈ ਤਾਂ ਉਹ ਆਮਦਨ ਐਕਟ ਦੀ ਧਾਰਾ 80ਸੀ ਦੇ ਤਹਿਤ ਆਮਦਨ ਟੈਕਸ ਛੋਟ ਦਾ ਲਾਭ ਲੈ ਸਕਦੇ ਹਨ।
3. ਜਦੋਂ ਨਾਬਾਲਗ 18 ਸਾਲ ਦਾ ਹੋ ਜਾਵੇ ਤਾਂ ਨਾਬਾਲਗ ਤੋਂ ਅਡਲਟ ਦਾ ਸਟੇਟਸ ਬਦਲਣ ਲਈ ਇਕ ਐਪਲੀਕੇਸ਼ਨ ਦੇਣੀ ਹੋਵੇਗੀ। ਅਡਲਟ ਹੋਏ ਨਾਬਾਲਗ ਦੇ ਹਸਤਾਖਰ ਨੂੰ ਅਕਾਊਂਟ ਖੋਲ੍ਹਣ ਵਾਲੇ ਗਾਰਡੀਅਨ ਵਲੋਂ ਅਟੇਸਟੇਡ ਵੀ ਕਰਨਾ ਹੋਵੇਗਾ। ਇਸ ਦੇ ਬਾਅਦ ਅਕਾਊਂਟ ਦਾ ਆਪਰੇਸ਼ਨ ਅਡਲਟ ਦੇ ਹੱਥ 'ਚ ਚੱਲਿਆ ਜਾਵੇਗਾ।
4. ਪੀ.ਪੀ.ਐੱਫ. ਖਾਤਿਆਂ 'ਚ ਸੱਤਵੇਂ ਵਿੱਤੀ ਸਾਲ ਤੋਂ ਆਂਸ਼ਿਕ ਨਿਕਾਸੀ ਕੀਤੀ ਜਾ ਸਕਦੀ ਹੈ। ਪੀ.ਪੀ.ਐੱਫ. ਅਕਾਊਂਟ 'ਚ ਆਂਸ਼ਿਕ ਨਿਕਾਸੀ ਵੀ ਟੈਕਸ ਫ੍ਰੀ ਹੁੰਦੀ ਹੈ।
5. ਜਦੋਂ ਪੀ.ਪੀ.ਐੱਫ.ਅਕਾਊਂਟ ਨੂੰ 15 ਸਾਲਾਂ ਤੋਂ ਅੱਗੇ ਵਧਾਇਆ ਗਿਆ ਹੈ ਤਾਂ ਵੀ ਆਂਸ਼ਿਕ ਨਿਕਾਸੀ ਕੀਤੀ ਜਾ ਸਕਦੀ ਹੈ।
6. ਕਿਸੇ ਵੀ ਪੀ.ਪੀ.ਐੱਫ. ਅਕਾਊਂਟ ਨੂੰ ਮੈਚਿਓਰਿਟੀ ਦਾ ਸਮਾਂ 15 ਸਾਲ ਹੋਣ ਦੇ ਬਾਅਦ ਬਿਨ੍ਹਾਂ ਕਿਸੇ ਯੋਗਦਾਨ ਦੇ ਵੀ ਅੱਗੇ ਵਧਾਇਆ ਜਾ ਸਕਦਾ ਹੈ। ਪੀ.ਪੀ.ਐੱਫ. ਅਕਾਊਂਟ ਬੰਦ ਹੋਣ ਤੱਕ ਵਿਆਜ ਦਿੰਦਾ ਰਹਿੰਦਾ ਹੈ।
7. ਜੇਕਰ ਸਬਸਕ੍ਰਾਈਬਰ 15 ਸਾਲ ਦੀ ਮੈਚਿਓਰਿਟੀ ਸਮੇਂ ਦੇ ਬਾਅਦ ਵੀ ਯੋਗਦਾਨ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਮੈਚਿਓਰਿਟੀ ਦੀ ਤਾਰੀਖ ਤੋਂ ਇਕ ਸਾਲ ਦੇ ਅੰਦਰ ਫਾਰਮ ਐੱਚ ਭਰ ਕੇ ਜਮ੍ਹਾ ਕਰਵਾਉਣਾ ਹੁੰਦਾ ਹੈ।
8. ਪੀ.ਪੀ.ਐੱਫ. ਨੂੰ ਅਕਾਊਂਟ ਨੂੰ ਜੁਆਇੰਟ ਨਾਂ 'ਤੇ ਨਹੀਂ ਖੋਲ੍ਹਿਆ ਜਾ ਸਕਦਾ ਹੈ।
9.ਐੱਨ.ਆਰ.ਆਈ. ਨਵਾਂ ਪੀ.ਪੀ.ਐੱਫ. ਅਕਾਊਂਟ ਨਹੀਂ ਖੋਲ੍ਹ ਸਕਦੇ ਹਨ ਪਰ ਐੱਨ.ਆਰ.ਆਈ. ਆਪਣੇ ਪਹਿਲਾਂ ਤੋਂ ਮੌਜੂਦ ਅਕਾਊਂਟ ਨੂੰ ਜਾਰੀ ਰੱਖ ਸਕਦੇ ਹਨ। ਨਾਲ ਹੀ ਐੱਨ.ਆਰ.ਆਈ. ਆਪਣੇ ਮੌਜੂਦਾ ਪੀ.ਪੀ.ਐੱਫ. ਅਕਾਊਂਟ 'ਚ ਯੋਗਦਾਨ ਵੀ ਨਹੀਂ ਦੇ ਸਕਦੇ ਹਨ।
10. ਪੀ.ਪੀ.ਐੱਫ. ਅਕਾਊਂਟ 'ਚ ਵਿਆਜ ਦੀ ਗਣਨਾ ਹਰੇਕ ਮਹੀਨੇ ਦੀ 5ਵੀਂ ਅਤੇ ਆਖਰੀ ਤਾਰੀਕ ਦੇ ਵਿਚਕਾਰ ਘੱਟੋ-ਘੱਟ ਬੈਲੇਸ ਤੇ ਹੁੰਦੀ ਹੈ। ਇਸ ਲਈ ਅਧਿਕਤਮ ਵਿਆਜ ਪਾਉਣ ਲਈ ਸਬਸਕ੍ਰਾਈਬਰ ਨੂੰ ਆਪਣਾ ਯੋਗਦਾਨ ਜਾਂ ਇਕਸਾਰ ਰਾਸ਼ੀ ਹਰ ਮਹੀਨੇ ਦੀ 5 ਤਾਰੀਕ ਤੋਂ ਪਹਿਲਾਂ ਜਮ੍ਹਾ ਕਰਵਾਉਣੀ ਚਾਹੀਦੀ।


author

Aarti dhillon

Content Editor

Related News