ਕੋਰੋਨਾ ਵਾਇਰਸ : ਨਾ ਜਾਓ EPFO ਦਫਤਰ, ਘਰ ਬੈਠੇ ਮਿਲਣਗੇ ਸਵਾਲਾਂ ਦੇ ਜਵਾਬ

Friday, Mar 20, 2020 - 12:34 PM (IST)

ਕੋਰੋਨਾ ਵਾਇਰਸ : ਨਾ ਜਾਓ EPFO ਦਫਤਰ, ਘਰ ਬੈਠੇ ਮਿਲਣਗੇ ਸਵਾਲਾਂ ਦੇ ਜਵਾਬ

ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਇਹ ਵਾਇਰਸ ਭਾਰਤ 'ਚ ਦੂਜੀ ਸਟੇਜ 'ਤੇ ਪਹੁੰਚ ਗਿਆ ਹੈ। ਇਸ ਨੂੰ ਤੀਜੀ ਸਟੇਜ 'ਤੇ ਜਾਣ ਤੋਂ ਰੋਕਣ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਲੋਕਾਂ ਨੂੰ ਘਰੋਂ ਨਾਲ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਹਾਲਾਤ ਨੂੰ ਦੇਖਦੇ ਹੋਏ ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO) ਨੇ ਇਕ Whats App ਨੰਬਰ ਜਾਰੀ ਕੀਤਾ ਹੈ, ਜਿਸ ਦੇ ਜ਼ਰੀਏ ਤੁਸੀਂ ਘਰ ਬੈਠੇ ਹੀ ਆਪਣੇ ਸਵਾਲ ਪੁੱਛ ਸਕਦੇ ਹੋ ਜਾਂ ਸ਼ਿਕਾਇਤ ਕਰ ਸਕਦੇ ਹੋ।

ਮੈਬਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ EPFO ਦੇ ਦਫਤਰਾਂ 'ਚ ਨਾ ਜਾਓ ਅਤੇ ਆਪਣੇ ਸਵਾਲ ਜਾਂ ਸ਼ਿਕਾਇਤ ਜੋ ਕੁਝ ਵੀ ਹੈ ਉਹ ਇਸ ਨੰਬਰ ਤੋਂ ਹੀ ਪੁੱਛੋ। EPFO ਸੈਂਟਰਲ ਦਿੱਲੀ ਦੇ ਰੀਜਨਲ ਪ੍ਰੋਵੀਡੈਂਟ ਫੰਡ ਕਮਿਸ਼ਨਰ ਆਲੋਕ ਯਾਦਵ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਲੋਕ ਪ੍ਰੋਵੀਡੈਂਟ ਫੰਡ ਨਾਲ ਜੁੜੀ ਪੁੱਛਗਿੱਛ ਟੈਲੀਫੋਨ ਨੰਬਰ 011-27371136 'ਤੇ ਕਰ ਸਕਦੇ ਹੋ। ਇਸ ਤੋਂ ਇਲਾਵਾ ਸ਼ਿਕਾਇਤਾਂ ਦੇ ਹੱਲ ਲਈ ro.delhicentral@epfindia.gov.in 'ਤੇ ਈ-ਮੇਲ ਕਰ ਸਕਦੇ ਹੋ। ਈ.ਪੀ.ਐਫ.ਓ. ਨੇ ਵਾਟਸਐਪ ਨੰਬਰ ਵੀ ਉਪਲੱਬਧ ਕਰਵਾਇਆ ਹੈ ਇਹ 8595520478 ਹੈ।

ਆਲੋਕ ਯਾਦਵ ਨੇ ਕਿਹਾ ਕਿ ਸਾਰੇ EPFO ਦੇ ਦਫਤਰਾਂ 'ਚ ਸੈਨੇਟਾਈਜ਼ਰਸ ਅਤੇ ਮਾਸਕ ਉਪਲੱਬਧ ਹਨ। ਜ਼ਿਕਰਯੋਗ ਹੈ ਕਿ ਈ.ਪੀ.ਐਫ.ਓ. ਭਾਰਤ ਸਰਕਾਰ ਦਾ ਇਕ ਸੰਗਠਨ ਹੈ ਜਿਹੜਾ ਕਿ ਮੈਂਬਰਾਂ ਨੂੰ ਰਿਟਾਇਰਮੈਂਟ ਦੇ ਬਾਅਦ ਆਮਦਨ ਸੁਰੱਖਿਆ ਦੇਣ ਲਈ ਕਈ ਯੋਜਨਾਵਾਂ ਚਲਾਉਂਦਾ ਹੈ। ਹਰ ਉਸ ਕੰਪਨੀ ਨੇ ਈ.ਪੀ.ਐਫ.ਓ. 'ਚ ਖੁਦ ਨੂੰ ਰਜਿਸਟਰ ਕਰਵਾਉਣਾ ਹੁੰਦਾ ਹੈ , ਜਿਨ੍ਹਾਂ ਦੇ ਕਰਮਚਾਰੀਆਂ ਦੀ ਸੰਖਿਆ 20 ਤੋਂ ਜ਼ਿਆਦਾ ਹੈ।


author

Harinder Kaur

Content Editor

Related News