ਪੁਰਾਣੇ PF ਅਕਾਊਂਟ ਦਾ ਪੈਸਾ ਬਚਾਉਣਾ ਹੈ ਤਾਂ ਇੰਝ ਟ੍ਰੇਸ ਕਰਕੇ ਟਰਾਂਸਫਰ ਕਰੋ ਫੰਡ

02/16/2020 12:16:20 PM

ਨਵੀਂ ਦਿੱਲੀ—ਅਜਿਹਾ ਕਈ ਲੋਕਾਂ ਦੇ ਨਾਲ ਹੁੰਦਾ ਹੈ ਕਿ ਵੱਖ-ਵੱਖ ਸੰਸਥਾਨਾਂ 'ਚ ਕੰਮ ਕਰਨ ਦੇ ਦੌਰਾਨ ਵੱਖ-ਵੱਖ ਪੀ.ਐੱਫ.ਅਕਾਊਂਟ ਦੀ ਵਰਤੋਂ ਕਰਦੇ ਹਨ, ਜਿਸ ਦੀ ਵਜ੍ਹਾ ਨਾਲ ਕਈ ਵਾਰ ਉਨ੍ਹਾਂ ਦਾ ਪੁਰਾਣਾ ਪੀ.ਐੱਫ.ਅਕਾਊਂਟ ਇਨ-ਆਪਰੇਟਿਵ ਹੋ ਜਾਂਦਾ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਨੌਕਰੀ ਦੇ ਵਿਚਕਾਰ ਵਿਦੇਸ਼ ਜਾਂਦੇ ਹਨ ਅਤੇ ਉਹ ਕੋਟੀਨਿਊ ਕਰਦੇ ਹਨ। ਇਸ ਹਾਲਾਤ 'ਚ ਵੀ ਪੁਰਾਣਾ ਪੀ.ਐੱਫ.ਅਕਾਊਂਟ ਇਨ-ਆਪਰੇਟਿਵ ਹੋ ਜਾਂਦਾ ਹੈ।
ਘਰ ਬੈਠੇ ਹੋਵੇਗਾ ਕੰਮ
ਇਨ-ਆਪਰੇਟਿਵ ਅਕਾਊਂਟ ਨੂੰ ਟ੍ਰੈਕ ਕਰਨਾ ਥੋੜ੍ਹਾ ਮੁਸ਼ਕਲ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ ਹੈ। ਇਹ ਕੰਮ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਇਕ ਵਾਰ ਅਕਾਊਂਟ ਟ੍ਰੇਸ ਹੋ ਜਾਣ ਦੇ ਬਾਅਦ ਇਸ 'ਚ ਜਮ੍ਹਾ ਰਾਸ਼ੀ ਟਰਾਂਸਫਰ ਕੀਤੀ ਜਾ ਸਕਦੀ ਹੈ ਜਾਂ ਫਿਰ ਕੱਢੀ ਜਾ ਸਕਦੀ ਹੈ।
ਕੀ ਹੁੰਦਾ ਹੈ ਇਨ-ਆਪਰੇਟਿਵ ਅਕਾਊਂਟ?
ਜੇਕਰ ਕਿਸੇ ਅਕਾਊਂਟ 'ਚ ਤਿੰਨ ਸਾਲ (36 ਮਹੀਨੇ) ਤੱਕ ਕੁਝ ਜਮ੍ਹਾ ਨਹੀਂ ਹੁੰਦਾ ਹੈ ਤਾਂ ਇਸ ਨੂੰ ਇਨ-ਆਪਰੇਟਿਵ ਮੰਨਿਆ ਜਾਂਦਾ ਹੈ। 1 ਅਪ੍ਰੈਲ 2011 ਦੇ ਬਾਅਦ ਤੋਂ ਸਰਕਾਰ ਨੇ ਅਜਿਹੇ ਅਕਾਊਂਟ 'ਚ ਜਮ੍ਹਾ ਰਾਸ਼ੀ 'ਤੇ ਵਿਆਜ਼ ਦੇਣਾ ਬੰਦ ਕਰ ਦਿੱਤਾ ਹੈ। ਇਕ ਡਾਟਾ ਮੁਤਾਬਕ ਮਾਰਚ 2014 ਤੱਕ ਈ.ਪੀ.ਐੱਫ.ਓ. ਦੇ ਇਨ-ਆਪਰੇਟਿਵ ਅਕਾਊਂਟ 'ਚ 27000 ਕਰੋੜ ਰੁਪਏ ਜਮ੍ਹਾ ਸਨ। ਨਿਯਮ ਮੁਤਾਬਕ ਜੇਕਰ ਇਨ-ਆਪਰੇਟਿਵ ਅਕਾਊਂਟ 'ਤੇ ਜੇਕਰ 7 ਸਾਲ ਤੱਕ ਦਾਅਵਾ ਨਹੀਂ ਕੀਤਾ ਗਿਆ ਤਾਂ ਸਰਕਾਰ ਇਸ ਨੂੰ ਸੀਨੀਅਰ ਸਿਟੀਜਨ ਲਈ ਵੈੱਲਫੇਅਰ ਫੰਡ 'ਚ ਪਾ ਦਿੰਦੀ ਹੈ।
ਕਿੰਝ ਟ੍ਰੇਸ ਕਰੋ ਅਕਾਊਂਟ?
ਪਹਿਲਾਂ ਪੀ.ਐੱਫ. ਦੀ ਵੈੱਬਸਾਈਟ www.epfindia.gov. 'ਤੇ ਜਾਣਾ ਹੈ। ਇਥੇ ਇਨ-ਆਪਰੇਟਿਵ ਹੈਲਪਡੇਕਸ ਆਪਸ਼ਨ ਨੂੰ ਚੁਣਨਾ ਹੈ। ਸ਼ਿਕਾਇਤ ਬਾਕਸ 'ਚ ਆਪਣੀ ਸਮੱਸਿਆ ਦੇ ਬਾਰੇ 'ਚ ਪੂਰੀ ਜਾਣਕਾਰੀ ਦੇਣੀ ਹੈ। ਬਾਅਦ 'ਚ ਤੁਹਾਡੇ ਤੋਂ ਨਿੱਜੀ ਜਾਣਕਾਰੀ ਮੰਗੀ ਜਾਵੇਗੀ, ਮਸਲਨ ਨਾਂ, ਮੋਬਾਈਲ ਨੰਬਰ, ਈਮੇਲ, ਆਈ.ਡੀ. ਜਨਮਦਿਨ, ਜਾਂ ਪਤੀ ਦਾ ਨਾਂ, ਅੰਪਲਾਇਰ ਨੇਮ, ਇਨ੍ਹਾਂ ਤਮਾਨ ਜਾਣਕਾਰੀਆਂ ਦੀ ਮਦਦ ਨਾਲ ਤੁਹਾਡਾ ਅਕਾਊਂਟ ਆਸਾਨੀ ਨਾਲ ਟ੍ਰੇਸ ਹੋ ਜਾਵੇਗਾ। ਅਕਾਊਂਟ ਟ੍ਰੇਸ ਹੋਣ ਦੇ ਬਾਅਦ ਫੰਡ ਕੱਢਿਆ ਜਾ ਸਕਦਾ ਹੈ ਜਾਂ ਟਰਾਂਸਫਰ ਕੀਤਾ ਜਾ ਸਕਦਾ ਹੈ।


Aarti dhillon

Content Editor

Related News