ਲੰਮੀ ਮਿਆਦ ਦੇ ਹੋਮ ਲੋਨ ਦਾ ਕਰਵਾਓ ਬੀਮਾ, ਮੁਸ਼ਕਲ ਸਮੇਂ ਪਰਿਵਾਰ ਨੂੰ ਨਹੀਂ ਹੋਵੇਗੀ ਦਿੱਕਤ

02/11/2020 1:33:12 PM

ਨਵੀਂ ਦਿੱਲੀ — ਅੱਜ ਦੇ ਸਮੇਂ 'ਚ ਲਗਭਗ ਹਰ ਚੀਜ਼ ਲਈ ਬੀਮਾ ਲਿਆ ਜਾ ਸਕਦਾ ਹੈ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਹਾਡੀ ਕਿਸੇ ਵੀ ਕੀਮਤੀ ਚੀਜ਼ਾ ਦੇ ਆਰਥਿਕ ਨੁਕਸਾਨ ਦੀ ਭਰਪਾਈ ਹੋ ਜਾਂਦੀ ਹੈ। ਅੱਜ ਅਸੀਂ ਹੋਮ ਲੋਨ ਲਈ ਬੀਮਾ ਲੈਣ ਦੀ ਗੱਲ ਕਰ ਰਹੇ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਹੋਮ ਲੋਨ ਲੰਮੇ ਸਮੇਂ ਦੀ ਮਿਆਦ ਲਈ ਹੁੰਦੇ ਹਨ ਅਤੇ ਇਨ੍ਹਾਂ ਨੂੰ ਪੂਰਾ ਕਰਨ 'ਚ ਦਹਾਕਿਆਂ ਤੱਕ ਦਾ ਸਮਾਂ ਲੱਗ ਜਾਂਦਾ ਹੈ। ਇਸ ਲੰਮੀ ਮਿਆਦ ਦੌਰਾਨ ਜੇਕਰ ਘਰ ਦਾ ਮੁਖੀਆ ਨਹੀਂ ਰਹਿੰਦਾ ਅਤੇ ਬਾਕੀ ਦੇ ਘਰ ਵਾਲੇ ਲੋਨ ਚੁਕਾਉਣ ਦੀ ਸਥਿਤੀ 'ਚ ਨਹੀਂ ਹੁੰਦਾ ਤਾਂ ਪਰਿਵਾਰ ਵਾਲਿਆਂ ਲਈ ਬਹੁਤ ਵੱਡੀ ਦਿੱਕਤ ਹੋ ਸਕਦੀ ਹੈ।
ਇਸ ਦਾ ਇਕ ਉਪਾਅ ਟਰਮ ਇੰਸ਼ੋਰੈਂਸ ਹੋ ਸਕਦਾ ਹੈ। ਜਦੋਂ ਵੀ ਕਿਸੇ ਕੋਲ ਹੋਮ ਲੋਨ ਹੋਵੇ ਤਾਂ ਉਸਨੂੰ ਨਾ ਸਿਰਫ ਇਕ ਟਰਮ ਪਾਲਸੀ ਲੈਣੀ ਚਾਹੀਦੀ ਹੈ ਸਗੋਂ ਹੋਮ ਲੋਨ ਦੀ ਰੀ-ਪੇਮੈਂਟ ਰਾਸ਼ੀ ਨੂੰ ਵੀ ਉਸ ਖਾਤੇ ਵਿਚ ਜਮ੍ਹਾ ਕਰਨਾ ਚਾਹੀਦਾ ਹੈ। 

ਮੰਨ ਲਓ ਕਿ ਇਕ 35 ਸਾਲ ਦਾ ਵਿਅਕਤੀ 25 ਸਾਲ ਲਈ 40 ਲੱਖ ਰੁਪਏ ਦਾ ਲਾਈਫ ਕਵਰ ਲੈਂਦਾ ਹੈ ਤਾਂ ਉਸਨੂੰ 800 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪ੍ਰੀਮੀਅਮ ਦੇਣਾ ਹੁੰਦਾ ਹੈ। ਇੰਸ਼ੋਰੈਂਸ ਪ੍ਰੀਮੀਅਮ ਨੂੰ ਹੋਮ ਲੋਨ ਈ.ਐਮ.ਆਈ. 'ਚ ਜੋੜ ਕੇ ਮੰਨ ਲੈਣਾ ਚਾਹੀਦਾ ਹੈ। ਮੰਨ ਲਓ ਤੁਹਾਡੇ ਲੋਨ ਦੀ ਈ.ਐਮ.ਆਈ. 36,000 ਰੁਪਏ ਪ੍ਰਤੀ ਮਹੀਨਾ ਹੈ। ਇਸ ਵਿਚ 800 ਰੁਪਏ ਜ਼ਿਆਦਾ ਜੋੜ ਲਓ ਅਤੇ ਕੁੱਲ ਈ.ਐਮ.ਆਈ. 36,800 ਰੁਪਏ ਹੋ ਜਾਵੇਗੀ।

ਇਹ ਇਕ ਖਾਸ ਤਰ੍ਹਾਂ ਦੀ ਹੋਮ ਲੋਨ ਰੀ-ਪੇਮੈਂਟ ਇੰਸ਼ੋਰੈਂਸ ਪਾਲਸੀ ਹੈ ਜਿਸ ਨੂੰ ਵਿਸ਼ੇਸ਼ ਰੂਪ ਨਾਲ ਇਸੇ ਲਈ ਤਿਆਰ ਕੀਤਾ ਗਿਆ ਹੈ। ਇਹ ਆਮ ਟਰਮ ਪਲਾਨ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਕਵਰ ਨੂੰ ਘੱਟ ਕਰਕੇ ਹੋਰ ਲਾਭਾਂ ਨਾਲ ਕੰਮ ਕਰਦੀ ਹੈ। ਇਸ ਵਿਚ ਲਾਈਫ ਕਵਰ ਸ਼ਾਮਲ ਨਹੀਂ ਰਹਿੰਦਾ ਹੈ। ਇਹ ਹੋਮ ਲੋਨ ਦੇ ਨਾਲ ਜੁੜ ਜਾਂਦੀ ਹੈ ਅਤੇ ਮੰਥਲੀ ਬੇਸ 'ਤੇ ਬਾਕੀ ਬਚੇ ਬਾਕੀ ਬਚੀ ਮੂਲ ਰਾਸ਼ੀ ਘੱਟ ਹੁੰਦੀ ਰਹਿੰਦੀ ਹੈ। ਜਦੋਂ ਤੁਸੀਂ ਕਿਸੇ ਕੀਮਤ ਅਤੇ ਜਾਣਕਾਰੀ ਬਾਰੇ ਗਣਨਾ ਕਰਦੇ ਹੋ ਤਾਂ ਰੈਗੂਲਰ ਟਰਮ ਇੰਸ਼ੋਰੈਂਸ ਇਸ ਤੋਂ ਬਿਹਤਰ ਸਾਬਤ ਹੁੰਦਾ ਹੈ।


Related News