ਲੈਣਾ ਚਾਹੁੰਦੇ ਹੋ ਬਾਈਕ ਲੋਨ ਤਾਂ ਪਵੇਗੀ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ

Thursday, Dec 06, 2018 - 01:11 PM (IST)

ਲੈਣਾ ਚਾਹੁੰਦੇ ਹੋ ਬਾਈਕ ਲੋਨ ਤਾਂ ਪਵੇਗੀ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ

ਨਵੀਂ ਦਿੱਲੀ—ਜੇਕਰ ਤੁਸੀਂ ਵੀ ਦੋ-ਪਹੀਆ ਵਾਹਨ ਲੈਣ ਦਾ ਮਨ ਬਣਾ ਰਹੇ ਹੋ ਅਤੇ ਫੰਡ ਦੀ ਕੁਝ ਕਮੀ ਹੈ ਤਾਂ ਇਸ ਲਈ ਲੋਨ ਵੀ ਲੈ ਸਕਦੇ ਹੋ। ਜੇਕਰ ਤੁਸੀਂ ਸੈਲਰੀਡ ਹੋ ਤਾਂ ਤੁਹਾਡੇ ਲਈ ਸੈਲਰੀ ਜਿਸ ਬੈਂਕ 'ਚ ਆਉਂਦੀ ਹੋਵੇ, ਉਸ ਵਲੋਂ ਵੀ ਤੁਹਾਨੂੰ ਆਸਾਨੀ ਨਾਲ ਲੋਨ ਮਿਲ ਸਕਦਾ ਹੈ। ਜਾਣੋ ਕੀ ਹੈ ਇਸ ਦਾ ਤਾਰੀਕਾ ਅਤੇ ਕਿਹੜੇ ਦਸਤਾਵੇਜ਼ ਹਨ ਜ਼ਰੂਰੀ...
ਇੰਝ ਕਰੋ ਅਪਲਾਈ
—ਇਸ ਲਈ ਤੁਸੀਂ ਆਪਣੇ ਬੈਂਕ ਦੀ ਵੈੱਬਸਾਈਟ 'ਤੇ ਲਾਗ ਇਨ ਕਰਕੇ ਅਪਲਾਈ ਕਰ ਸਕਦੇ ਹੋ।
—ਜੇਕਰ ਤੁਸੀਂ ਸਿੱਧੇ ਡੀਲਰ ਦੇ ਕੋਲ ਜਾਂਦੇ ਹੋ ਤਾਂ ਉਥੇ ਵੀ ਤੁਹਾਡੇ ਲਈ ਇਕ ਚੰਗਾ ਆਫਰ ਹੈ, ਉਥੋਂ ਵੀ ਤੁਹਾਨੂੰ ਲੋਨ ਲਈ ਸਲਾਹ ਮਿਲ ਸਕਦੀ ਹੈ। 
—ਬੈਂਕ ਦੇ ਵੈੱਬਸਾਈਟ 'ਤੇ ਤੁਸੀਂ ਜ਼ਰੂਰੀ ਜਾਣਕਾਰੀ ਪਾ ਦੇਵੋਗੇ ਤਾਂ ਉਸ ਦੇ ਪ੍ਰਤੀਨਿਧੀ ਖੁਦ ਹੀ ਕਾਲ ਕਰਕੇ ਅੱਗੇ ਐਪਲੀਕੇਸ਼ਨ ਨੂੰ ਪ੍ਰੋਸੈੱਸ ਕਰਨਗੇ। 
—ਫਿਰ ਕੀ ਲੋਨ ਅਪਰੂਵਲ ਆਉਂਦੇ ਹੀ ਬਾਈਕ, ਸਕੂਟਰ ਜਾਂ ਫਿਰ ਸਕੂਟਰੀ ਆਪਣੇ ਘਰ ਲੈ ਆਓ।
ਲੋਨ ਲਈ ਇਹ ਦਸਤਾਵੇਜ਼ ਹਨ ਜ਼ਰੂਰੀ
ਆਈ.ਡੀ.ਪਰੂਫ : ਆਪਣੀ ਪਛਾਣ ਦੇ ਪ੍ਰਮਾਣ ਦੇ ਲਈ ਤੁਸੀਂ ਪਾਸਪੋਰਟ, ਫੋਟੋ ਕ੍ਰੈਡਿਟ, ਵੋਟਰ ਆਈ.ਡੀ.ਕਾਰਡ, ਡਰਾਈਵਿੰਗ ਲਾਈਸੈਂਸ, ਪੈਨ ਕਾਰਡ, ਸਰਕਾਰੀ ਕੰਪਨੀ ਦਾ ਆਈ.ਡੀ.ਕਾਰਡ ਜਾਂ ਫੋਟੋ ਯੁਕਤ ਰਾਸ਼ਟ ਕਾਰਡ ਦੇ ਸਕਦੇ ਹੋ। 
ਪਤੇ 'ਤੇ ਪਰੂਫ ਲਈ ਲੱਗਣਗੇ ਇਹ ਡਾਕੂਮੈਟਸ : ਤੁਹਾਨੂੰ ਪਤੇ ਦੇ ਪ੍ਰਮਾਣ ਦੇ ਤੌਰ 'ਤੇ ਪਾਸਪੋਰਟ, ਵੋਟਰ ਆਈ.ਡੀ. ਕਾਰਡ, ਡਰਾਈਵਿੰਗ ਲਾਈਸੈਂਸ, ਰੇਂਟਲ ਐਗਰੀਮੈਂਟ, ਟੈਲੀਫੋਨ ਬਿੱਲ, ਬਿਜਲੀ ਬਿੱਲ, ਕਨੈਕਸ਼ਨ ਬਿੱਲ, ਰਾਸ਼ਨ ਕਾਰਡ, ਸੇਲ ਡੀਡ, ਪ੍ਰਾਪਰਟੀ ਪਰਚੇਜ਼ ਐਗਰੀਮੈਂਟ, ਕ੍ਰੈਡਿਟ ਕਾਰਡ ਬਿੱਲ ਸਟੇਟਮੈਂਟ ਅਤੇ ਐੱਲ.ਆਈ.ਪੀ. ਪਾਲਿਸੀ ਦੀ ਫੋਟੋਕਾਪੀ ਦੇ ਸਕਦੇ ਹੋ। 
ਇਨਕਮ ਪਰੂਫ : ਜੇਕਰ ਤੁਸੀਂ ਸੈਲਰੀਡ ਹੋ ਸਰਕਾਰੀ ਇੰਪਲਾਈ ਨੂੰ ਆਪਣੇ ਨਵੀਂ ਸੈਲਰੀ ਸਲਿੱਪ ਦੇਣੀ ਹੋਵੇਗੀ। ਜੇਕਰ ਸੈਲਰੀ ਸਲਿੱਪ ਉਪਲੱਬਧ ਨਹੀਂ ਹੈ ਤਾਂ ਸੈਲਰੀ ਸਰਟੀਫਿਕੇਟ ਹੀ ਕਾਫੀ ਹੋਵੇਗਾ। 
ਸੈਲਫ ਇੰਪਲਾਇਡ : ਜੇਕਰ ਤੁਹਾਡਾ ਆਪਣੇ ਕੋਈ ਵੇਂਚਰ ਹੈ ਤਾਂ ਇਨਕਮ ਟੈਕਸ ਰਿਟਰਨ ਦੀ ਕਾਪੀ ਜਮ੍ਹਾ ਕਰ ਸਕਦੇ ਹੋ।


author

Aarti dhillon

Content Editor

Related News