ਇੰਝ ਚੈੱਕ ਕਰੋ ਤੁਹਾਡਾ ਪੈਨ-ਆਧਾਰ ਨਾਲ ਲਿੰਕ ਹੈ ਜਾਂ ਨਹੀਂ

Saturday, Jan 11, 2020 - 03:18 PM (IST)

ਇੰਝ ਚੈੱਕ ਕਰੋ ਤੁਹਾਡਾ ਪੈਨ-ਆਧਾਰ ਨਾਲ ਲਿੰਕ ਹੈ ਜਾਂ ਨਹੀਂ


ਨਵੀਂ ਦਿੱਲੀ—ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਿਰੀ ਤਾਰੀਕ 31 ਦਸੰਬਰ ਸੀ ਜਿਸ ਨੂੰ ਵਧਾ ਕੇ ਹੁਣ 31 ਮਾਰਚ ਤੱਕ ਕਰ ਦਿੱਤਾ ਗਿਆ ਹੈ। ਜੇਕਰ ਪੈਨ ਨਾਲ ਆਧਾਰ ਲਿੰਕ ਨਹੀਂ ਕੀਤਾ ਤਾਂ ਇਨ-ਆਪਰੇਟਿਵ ਹੋ ਜਾਵੇਗਾ। ਪੈਨ ਕਾਰਜ ਦੇ ਬਿਨ੍ਹਾਂ ਟੈਕਸ ਰਿਟਰਨ ਭਰਨ 'ਚ ਪ੍ਰੇਸ਼ਾਨੀ ਹੋਵੇਗੀ। ਇਨਕਮ ਟੈਕਸ ਡਿਪਾਰਟਮੈਂਟ ਮੁਤਾਬਕ 8.47 ਕਰੋੜ ਰਜਿਸਟਰਡ ਯੂਜ਼ਰਸ 'ਚੋਂ 6.77 ਕਰੋੜ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰ ਦਿੱਤਾ ਹੈ।
—ਕਿੰਝ ਪਤਾ ਕਰੀਏ ਕਿ ਪੈਨ ਅਤੇ ਆਧਾਰ ਲਿੰਕ ਹਨ ਜਾਂ ਨਹੀਂ?
ਤੁਹਾਡਾ ਪੈਨ-ਆਧਾਰ ਲਿੰਕ ਹੈ ਜਾਂ ਨਹੀਂ ਇਹ ਪਤਾ ਕਰਨ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਡਿਪਾਰਟਮੈਂਟ ਦੀ ਵੈੱਬਸਾਈਟ www.incometaxindiaefiling.gov.in  'ਤੇ ਜਾਓ। ਇਥੇ 'ਲਿੰਕ ਆਧਾਰ' ਦੀ ਆਪਸ਼ਨ ਸਭ ਤੋਂ ਖੱਬੇ 'ਚ ਦਿੱਸੇਗੀ।
—ਹੁਣ ਕੀ ਕਰਨਾ ਹੈ?
ਲਿੰਕ ਆਧਾਰ ਦੇ ਠੀਕ ਹੇਠਾਂ ਕਲਿੱਕ ਹੀਅਰ ਦਾ ਆਪਸ਼ਨ ਬਲਿੰਕ ਕਰ ਰਿਹਾ ਹੈ ਜਿਥੇ ਕਲਿੱਕ ਕਰਨਾ ਹੈ।
—ਕੀ-ਕੀ ਜਾਣਕਾਰੀ ਚਾਹੀਦੀ?
ਹੁਣ ਜੋ ਪੇਜ ਖੁੱਲ੍ਹੇਗਾ ਉੱਥੇ ਤੁਹਾਡੇ ਤੋਂ ਪੈਨ ਅਤੇ ਆਧਾਰ ਨੰਬਰ ਦੀ ਜਾਣਕਾਰੀ ਮੰਗੀ ਜਾਂਦੀ ਹੈ। ਜਾਣਕਾਰੀ ਭਰਨ ਦੇ ਬਾਅਦ 'ਵਿਊ ਲਿੰਕ ਆਧਾਰ ਸਟੇਟਸ' 'ਤੇ ਕਲਿੱਕ ਕਰਨਾ ਹੈ। ਜੇਕਰ ਦੋਵੇਂ ਲਿੰਕ ਹੋਣਗੇ ਤਾਂ ਪੇਜ 'ਤੇ ਲਿਖਿਆ ਆਵੇਗਾ ਕਿ ਤੁਹਾਡਾ ਪੈਨ-ਆਧਾਰ ਲਿੰਕ ਹੈ। ਜੇਕਰ ਨਹੀਂ ਲਿੰਕ ਹੈ ਤਾਂ ਇਹ ਕੰਮ ਜ਼ਰੂਰ ਕਰਵਾ ਲਓ।


author

Aarti dhillon

Content Editor

Related News