ਕਿਸੇ ਹੋਰ ਵਿਅਕਤੀ ਦੇ ਨਾਂ ''ਤੇ NSE ਕਰਨਾ ਚਾਹੁੰਦੇ ਹੋ ਟਰਾਂਸਫਰ ਤਾਂ ਜਾਣੋ ਪ੍ਰਕਿਰਿਆ

01/15/2020 1:18:08 PM

ਨਵੀਂ ਦਿੱਲੀ — ਨੈਸ਼ਨਲ ਸੇਵਿੰਗ ਸਰਟੀਫਿਕੇਟ(NSE) ਟੈਕਸ ਸੇਵਿੰਗ ਦੇ ਲਿਹਾਜ਼ ਨਾਲ ਚੰਗਾ ਵਿਕਲਪ ਮੰਨਿਆ ਜਾਂਦਾ ਹੈ। ਭਾਰਤ ਵਿਚ ਬਹੁਤ ਸਾਰੇ ਲੋਕ ਨਿਵੇਸ਼ ਦੇ ਨਾਲ-ਨਾਲ ਟੈਕਸ ਸੇਵਿੰਗ ਨੂੰ ਦੇਖਦੇ ਹੋਏ NSE 'ਚ ਨਿਵੇਸ਼ ਕਰਦੇ ਹਨ। ਕੋਈ ਵੀ ਵਿਅਕਤੀ ਨੈਸ਼ਨਲ ਸੇਵਿੰਗਸ ਸਕੀਮ 'ਚ ਨਿਵੇਸ਼ ਕਰਕੇ ਆਮਦਨ ਟੈਕਸ ਦੀ ਧਾਰਾ 80ਸੀ ਦੇ ਤਹਿਤ ਇਨਕਮ ਟੈਕਸ 'ਚ ਛੋਟ ਦਾ ਦਾਅਵਾ ਕਰ ਸਕਦਾ ਹੈ। ਨੈਸ਼ਨਲ ਸੇਵਿੰਗ ਸਕੀਮ ਦੋ ਤਰ੍ਹਾਂ ਦੀ ਹੁੰਦੀ ਹੈ-

1. NSC issue VIII

2. NSC issue IX

NSC issue VIII ਦੀ ਮਚਿਊਰਿਟੀ 5 ਸਾਲ ਦੀ ਹੁੰਦੀ ਹੈ ਜਦੋਂਕਿ NSC issue IX ਦੀ ਮਚਿਊਰਿਟੀ 10 ਸਾਲ ਦੀ ਹੁੰਦੀ ਹੈ। NSE 'ਤੇ ਜਿਹੜਾ ਵਿਆਜ ਮਿਲਦਾ ਹੈ ਉਹ ਸਾਲਾਨਾ ਪੱਧਰ 'ਤੇ ਤੈਅ ਹੁੰਦਾ ਹੈ, ਪਰ ਮਿਲਦਾ ਮਿਆਦ ਪੂਰੀ ਹੋਣ 'ਤੇ ਹੀ ਹੈ। ਹੁਣ ਜੇਕਰ ਤੁਸੀਂ NSE ਸਰਟੀਫਿਕੇਟ ਨੂੰ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਨਾਮ 'ਤੇ ਸਿਰਫ ਇਸ ਦੇ ਕਾਰਜਕਾਲ ਦੇ ਦੌਰਾਨ ਹੀ ਟਰਾਂਸਫਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਟਰਾਂਸਫਰ ਕਰਨ ਦੀ ਪੂਰੀ ਪ੍ਰਕਿਰਿਆ।

NSE ਟਰਾਂਸਫਰ ਕਰਨ ਦੇ ਨਿਯਮ 

- ਨੈਸ਼ਨਲ ਸੇਵਿੰਗਸ ਸਰਟੀਫਿਕੇਟ ਜਾਰੀ ਹੋਣ ਦੇ ਇਕ ਸਾਲ ਬਾਅਦ ਇਕ ਵਿਅਕਤੀ ਦੇ ਨਾਮ ਤੋਂ ਦੂਜੇ ਵਿਅਕਤੀ ਦੇ ਨਾਮ 'ਤੇ ਟਰਾਂਸਫਰ ਕੀਤਾ ਜਾ ਸਕਦਾ ਹੈ।

- ਨੈਸ਼ਨਲ ਸੇਵਿੰਗ ਸਰਟੀਫਿਕੇਟ ਟਰਾਂਸਫਰ ਕਰਨ ਲਈ ਫਾਰਮ ਐਨ.ਸੀ. 34 ਦੀ ਜ਼ਰੂਰਤ ਹੋਵੇਗੀ। ਫਾਰਮ ਐਨ.ਸੀ. 34 'ਚ ਜਿਸ ਵਿਅਕਤੀ ਦੇ ਨਾਮ NSE ਟਰਾਂਸਫਰ ਕਰਨਾ ਹੈ ਉਸਦਾ ਨਾਮ, ਟਰਾਂਸਫਰ ਕਰਨ ਵਾਲੇ ਦਾ ਨਾਮ, ਸਰਟੀਫਿਕੇਟ ਦਾ ਸੀਰੀਅਲ ਨੰਬਰ, ਡੀਨਾਮੀਨੇਸ਼ਨ ਆਫ ਸਰਟੀਫਿਕੇਟ, ਜਾਰੀ ਕਰਨ ਦੀ ਤਾਰੀਖ ਅਤੇ NSE ਹੋਲਡਰ ਦੇ ਦਸਤਖਤ ਦੀ ਜ਼ਰੂਰਤ ਹੋਵੇਗੀ।

- ਜਿਸ ਵਿਅਕਤੀ ਦੇ ਨਾਂ 'ਤੇ NSE ਟਰਾਂਸਫਰ ਕੀਤੀ ਜਾ ਰਹੀ ਹੈ ਉਸਦੇ ਕੇ.ਵਾਈ.ਸੀ. ਦਸਤਾਵੇਜ਼ ਜਿਵੇਂ ਕਿ ਫੋਟੋ, ਐਡਰੈੱਸ ਪਰੂਫ, ਆਇਡੈਂਟਿਟੀ ਪਰੂਫ ਅਤੇ ਨਾਲ ਹੀ ਦਸਤਖਤ ਕੀਤਾ ਹੋਇਆ ਘੋਸ਼ਣਾ ਪੱਤਰ ਚਾਹੀਦਾ ਹੋਵੇਗਾ।

- NSE ਟਰਾਂਸਫਰ ਦੀ ਸਫਲ ਪ੍ਰਕਿਰਿਆ ਦੇ ਬਾਅਦ ਪੁਰਾਣੇ ਸਰਟੀਫਿਕੇਟ 'ਤੇ ਨਵੇਂ ਹੋਲਡਰ ਦਾ ਨਾਮ ਲਿਖਿਆ ਜਾਵੇਗਾ ਕਿਉਂਕਿ ਪੁਰਾਣੇ ਸਰਟੀਫਿਕੇਟ ਨੂੰ ਖਤਮ ਨਹੀਂ ਕੀਤਾ ਜਾਂਦਾ ਹੈ ਅਤੇ ਪੁਰਾਣੇ ਹੋਲਡਰ ਦਾ ਨਾਮ ਰਾਊਂਡਿਡ ਕਰ ਦਿੱਤਾ ਜਾਂਦਾ ਹੈ।

- ਇਸ ਤੋਂ ਬਾਅਦ ਪੁਰਾਣੇ ਸਰਟੀਫਿਕੇਟ 'ਤੇ ਪੋਸਟ ਮਾਸਟਰ ਦੇ ਨਾਲ ਪੋਸਟ ਆਫਿਸ ਦੇ ਅਧਿਕਾਰਤ ਵਿਅਕਤੀ ਦੇ ਜ਼ਰੀਏ ਦਸਤਖਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪੋਸਟ ਆਫਿਸ ਸਰਟੀਫਿਕੇਟ ਦੇ ਟਰਾਂਸਫਰ ਲਈ ਚਾਰਜ ਲੈ ਸਕਦਾ ਹੈ। 

- ਨਾਬਾਲਿਗਾਂ ਦੇ ਮਾਮਲੇ ਵਿਚ ਉਨ੍ਹਾਂ ਦੇ ਗਾਰਡੀਅਨ ਵਲੋਂ ਫਾਰਮ 'ਤੇ ਸਾਈਨ ਕਰਨ ਦੀ ਜ਼ਰੂਰਤ ਹੁੰਦੀ ਹੈ।

- NSE ਟਰਾਂਸਫਰ 'ਚ ਰਕਮ ਨੂੰ ਵੱਖ-ਵੱਖ ਹਿੱਸਿਆਂ ਵਿਚ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ ਸਗੋਂ ਸਾਰੀ ਰਕਮ ਇਕੱਠੀ ਹੀ ਟਰਾਂਸਫਰ ਕੀਤੀ ਜਾਵੇਗੀ।

- NSE ਦੀ ਮਿਆਦ ਪੁੱਗਣ ਤੋਂ ਪਹਿਲਾਂ ਕਿਸੇ ਰਿਸ਼ਤੇਦਾਰ ਦੇ ਨਾਮ 'ਤੇ ਟਰਾਂਸਫਰ ਕੀਤਾ ਜਾ ਸਕਦਾ ਹੈ। ਜੇਕਰ ਪਾਲਸੀ ਹੋਲਡਰ ਦੀ ਮੌਤ ਹੋ ਜਾਂਦੀ ਹੈ ਤਾਂ ਕਾਨੂੰਨੀ ਉੱਤਰਾਧਿਕਾਰੀ ਦੇ ਨਾਮ 'ਤੇ ਟਰਾਂਸਫਰ ਕੀਤਾ ਜਾ ਸਕਦਾ ਹੈ। ਜੇਕਰ ਸਾਂਝੇਦਾਰੀ ਨਾਲ NSE ਖਰੀਦੀ ਹੈ ਤਾਂ ਅਤੇ ਕਿਸੇ ਪਾਲਸੀ ਹੋਲਡਰ ਦੀ ਮੌਤ ਹੋ ਜਾਂਦੀ ਹੈ ਤਾਂ ਦੂਜੇ ਪਾਲਸੀ ਹੋਲਡਰ ਦੇ ਨਾਮ 'ਤੇ ਪਾਲਸੀ ਟਰਾਂਸਫਰ ਹੋ ਜਾਂਦੀ ਹੈ ਅਤੇ ਕੋਰਟ ਦੇ ਆਦੇਸ਼ਾਂ 'ਤੇ ਵੀ ਪਾਲਸੀ ਟਰਾਂਸਫਰ ਹੁੰਦੀ ਹੈ।


Related News