ਜਾਣੋ, ਕੀ ਟੈਕਸ ਦਾ ਭੁਗਤਾਨ ਨਾ ਕਰਨਾ ਅਪਰਾਧ ਹੈ

02/07/2019 1:59:56 PM

ਨਵੀਂ ਦਿੱਲੀ — ਆਮਦਨ ਕਰ ਵਿਭਾਗ ਪਹਿਲਾਂ ਤੋਂ ਹੀ ਇਸ ਗੱਲ ਦੀ ਚਿਤਾਵਨੀ ਦਿੰਦਾ ਆ ਰਿਹਾ ਹੈ ਕਿ ਜੇਕਰ ਤਨਖਾਹ ਤੋਂ ਆਮਦਨੀ ਵਾਲਾ ਵਿਅਕਤੀ ਇਨਕਮ ਟੈਕਸ ਰਿਟਰਨ 'ਚ ਆਪਣੀ ਆਮਦਨੀ ਘੱਟ ਕਰਕੇ ਦਿਖਾਉਂਦਾ ਹੈ ਜਾਂ ਆਮਦਨ ਟੈਕਸ ਦੇ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ। ਇੰਨਾ ਹੀ ਨਹੀਂ ਉਸਦੇ ਰੁਜ਼ਗਾਰਦਾਤਾ ਨੂੰ ਵੀ ਉਸਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਜਾਵੇਗਾ।

ਟੈਕਸ ਚੋਰੀ ਦੇ ਮਾਮਲੇ ਵਿਚ ਕੋਰਟ ਦਾ ਇਹ ਵੀ ਮੰਨਣਾ ਹੈ ਕਿ ਟੈਕਸ ਦੇਣਾ ਆਮਦਨ ਕਮਾਉਣ ਵਾਲੇ ਦੇਸ਼ ਦੇ ਹਰੇਕ ਨਾਗਰਿਕ ਲਈ ਉਸ ਦੀ ਕਾਨੂੰਨੀ ਜ਼ਿੰਮੇਵਾਰੀ ਹੈ। ਦਾਇਰੇ 'ਚ ਆਉਣ 'ਤੇ ਵੀ ਟੈਕਸ ਦਾ ਭੁਗਤਾਨ ਨਾ ਕਰਨਾ ਅਪਰਾਧ ਹੈ।

ਜ਼ਿਕਰਯੋਗ ਹੈ ਕਿ ਸਾਲ 2018 'ਚ ਆਮਦਨ ਕਰ ਵਿਭਾਗ ਨੂੰ ਟੈਕਸ ਰਿਫੰਡ 'ਚ ਧੋਖਾਧੜੀ ਕਰਨ ਦੇ ਮਾਮਲੇ ਦੀ ਜਾਣਕਾਰੀ ਮਿਲੀ ਸੀ। ਜ਼ਿਕਰਯੋਗ ਹੈ ਕਿ ਸਾਲ 2018 'ਚ ਆਮਦਨ ਕਰ ਵਿਭਾਗ ਨੂੰ ਟੈਕਸ ਰਿਫੰਡ 'ਚ ਧੋਖਾਧੜੀ ਕਰਨ ਦੇ ਮਾਮਲੇ ਦੀ ਜਾਣਕਾਰੀ ਮਿਲੀ ਸੀ। 2018 ਵਿਚ ਬੈਂਗਲੁਰੂ 'ਚ ਬੇਲਵੇਦਰ ਇਨਫਾਰਮੇਸ਼ਨ ਤਕਨਾਲੋਜੀ ਕੰਪਨੀ ਦੇ ਕਰਮਚਾਰੀ ਵਲੋਂ ਝੂਠੀ ਜਾਣਕਾਰੀ ਦੇ ਕੇ ਟੈਕਸ ਰਿਫੰਡ ਦਾ ਮਾਮਲਾ ਸਾਹਮਣੇ ਆਇਆ। ਸੀ.ਬੀ.ਆਈ. ਨੇ ਇਸ ਕੇਸ ਵਿਚ ਅਪਰਾਧਕ ਕੇਸ ਦਾਇਰ ਕੀਤਾ ਸੀ।


Related News