ਪਹਿਲੀ ਵਾਰ ਮਿਊਚੁਅਲ ਫੰਡਸ ''ਚ ਕਰ ਰਹੇ ਹੋ ਨਿਵੇਸ਼ ਤਾਂ ਜ਼ਰੂਰ ਜਾਣੋ ਇਹ ਗੱਲਾਂ

12/08/2019 1:28:40 PM

ਨਵੀਂ ਦਿੱਲੀ—ਜੇਕਰ ਤੁਸੀਂ ਪਹਿਲੀ ਵਾਰ ਮਿਊਚੁਅਲ ਫੰਡਸ 'ਚ ਨਿਵੇਸ਼ ਦੀ ਯੋਜਨਾ ਬਣਾ ਰਹੇ ਹਨ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਅਮੂਮਨ ਲੋਕ ਸ਼ੇਅਰ ਬਾਜ਼ਾਰ ਦੀ ਬਜਾਏ ਮਿਊਚੁਅਲ ਫੰਡਸ 'ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ ਤਾਂ ਜੋ ਬਾਜ਼ਾਰ 'ਚ ਉਤਾਰ-ਚੜ੍ਹਾਅ ਦੇ ਕਾਰਨ ਹੋਣ ਵਾਲੇ ਜੋਖਿਮ ਤੋਂ ਬਚਿਆ ਜਾ ਸਕੇ। ਜੇਕਰ ਤੁਸੀਂ ਮਿਊਚੁਅਲ ਫੰਡਸ 'ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿੰਝ ਕੰਮ ਕਰਦਾ ਹੈ ਅਤੇ ਸੰਚਾਲਿਤ ਹੁੰਦਾ ਹੈ। ਇਸ ਦੇ ਇਲਾਵਾ ਤੁਹਾਡੇ ਕੋਲ ਇਸ 'ਚ ਸ਼ਾਮਲ ਸਾਰੀ ਫੀਸ ਅਤੇ ਚਾਰਜਾਂ ਦੇ ਬਾਰੇ 'ਚ ਜਾਣਕਾਰੀ ਹੋਣੀ ਜ਼ਰੂਰੀ ਹੈ। ਅਸੀਂ ਇਸ ਖਬਰ 'ਚ ਦਸ ਰਹੇ ਹਾਂ ਕਿ ਜੇਕਰ ਤੁਸੀਂ ਨਵੇਂ ਨਿਵੇਸ਼ਕ ਹੋ ਤਾਂ ਪਹਿਲੀ ਵਾਰ ਮਿਊਚੁਅਲ ਫੰਡਸ 'ਚ ਕਿੰਝ ਨਿਵੇਸ਼ ਕਰੋ।
1. ਜੇਕਰ ਤੁਸੀਂ ਮਿਊਚੁਅਲ ਫੰਡਸ 'ਚ ਨਿਵੇਸ਼ ਦਾ ਮੰਨ ਬਣਾ ਲਿਆ ਹੈ ਤਾਂ ਇਸ ਲਈ ਪਹਿਲਾਂ ਹੋਮਵਰਕ ਕਰ ਲਓ। ਅਜਿਹਾ ਇਸ ਲਈ ਕਿਉਂਕਿ ਜੇਕਰ ਤੁਹਾਨੂੰ ਬਾਅਦ 'ਚ ਪਤਾ ਚੱਲਦਾ ਹੈ ਕਿ ਤੁਸੀਂ ਕਿਸੇ ਗਲਤ ਸਕੀਮ 'ਚ ਨਿਵੇਸ਼ ਕਰ ਦਿੱਤਾ ਹੈ ਤਾਂ ਤੁਸੀਂ ਐਗਜ਼ਿਟ ਲੋਡ ਅਤੇ ਕੈਪੀਟਲ ਗੇਨ ਟੈਕਸ ਚੁਕਾਵਾਂਗੇ। ਅਪਣਾ ਨਿਵੇਸ਼ ਟੀਚਾ ਨਿਰਧਾਰਿਤ ਕਰੋ ਅਤੇ ਫਿਰ ਤੈਅ ਕਰੋ ਕਿ ਤੁਹਾਡੇ ਲਈ ਕਿਹੜਾ ਮਿਊਚੁਅਲ ਫੰਡਸ ਸਭ ਤੋਂ ਚੰਗਾ ਹੈ।
2. ਇਕ ਵਾਰ ਜਦੋਂ ਤੁਸੀਂ ਆਪਣੇ ਨਿਵੇਸ਼ ਨੂੰ ਲੈ ਕੇ ਮਨ ਬਣਾ ਚੁੱਕੇ ਹੋ ਤਾਂ ਇਹ ਦੇਖੋ ਕਿ ਤੁਸੀਂ ਕਿਥੇ ਤੱਕ ਖਤਰਾ ਚੁੱਕ ਸਕਦੇ ਹੋ। ਮਿਊਚੁਅਲ ਫੰਡਸ ਨੂੰ ਆਖਿਰੀ ਰੂਪ ਦਿੰਦੇ ਸਮੇਂ ਆਪਣੇ ਵਿੱਤੀ ਟੀਚਿਆਂ ਅਤੇ ਪ੍ਰੋਫਾਈਲ ਦੇ ਜੋਖਿਮ 'ਤੇ ਵਿਚਾਰ ਕਰੋ।
3. ਜੇਕਰ ਤੁਸੀਂ ਨੌਜਵਾਨ ਹੋ ਤਾਂ ਜ਼ਿਆਦਾ ਜੋਖਿਮ ਚੁੱਕਣ ਲਈ ਤਿਆਰ ਰਹਿ ਸਕਦੇ ਹੋ। ਹਾਲਾਂ ਕਿ ਇਸ ਦੇ ਬਾਵਜੂਦ ਲੋਕ ਇਹ ਦੇਖਣ ਲਈ ਕਦੇ ਤਿਆਰ ਨਹੀਂ ਹੋਣਗੇ ਕਿ ਉਨ੍ਹਾਂ ਦਾ ਨਿਵੇਸ਼ ਕੀਤਾ ਹੋਇਆ ਪੈਸਾ ਡੁੱਬ ਰਿਹਾ ਹੈ। ਨਵੀਂ ਉਮਰ ਦੇ ਨਿਵੇਸ਼ਕਾਂ 'ਚ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਉਨ੍ਹਾਂ ਦੇ ਵਲੋਂ ਨਿਵੇਸ਼ ਕੀਤਾ ਹੋਇਆ ਪੈਸੇ ਰਿਟਰਨ ਦੀ ਬਜਾਏ ਹੇਠਾਂ ਡਿੱਗਦਾ ਹੈ ਤਾਂ ਉਹ ਘਬਰਾ ਜਾਂਦੇ ਹਨ।
4. ਮਿਊਚੁਅਲ ਫੰਡ ਤੈਅ ਕਰਦੇ ਸਮੇਂ ਸਿਰਫ ਸਟਾਟ ਰੇਟਿੰਗ ਦੇਖ ਕੇ ਨਿਵੇਸ਼ ਦੇ ਲਈ ਨਾ ਜਾਓ। ਇਹ ਇਕਵਟੀ ਮਿਊਚੁਅਲ ਫੰਡਸ ਚੁਣਨ ਦਾ ਤਰੀਕਾ ਨਹੀਂ ਹੈ। ਤੁਹਾਨੂੰ ਪੰਜ ਸਾਲ ਦੇ ਰਿਟਰਨ ਦੀ ਤਰ੍ਹਾਂ ਫੰਡਸ ਦੇ ਪ੍ਰਦਰਸ਼ਨ 'ਤੇ ਧਿਆਨ ਦੇਣਾ ਚਾਹੀਦਾ। ਤੁਹਾਨੂੰ ਅਜਿਹਾ ਫੰਡ ਚੁਣਨਾ ਚਾਹੀਦਾ ਜੋ ਲਗਾਤਾਰ ਰਿਟਰਨ ਦੇ ਰਿਹਾ ਹੋਵੇ।
5. ਪਹਿਲੀ ਵਾਰ ਮਿਊਚੁਅਲ ਫੰਡਸ ਨਿਵੇਸ਼ਕਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਜੁਟਾ ਕੇ ਫਿਰ ਸਿੱਧੇ ਐੱਮ.ਐੱਫ. 'ਚ ਨਿਵੇਸ਼ ਕਰਨਾ ਚਾਹੀਦਾ। ਨਿਵੇਸ਼ ਕਰਨ ਦੇ ਬਾਅਦ ਸਮੇਂ-ਸਮੇਂ 'ਤੇ ਆਪਣੇ ਨਿਵੇਸ਼ ਨੂੰ ਟਰੈਕ ਕਰੋ ਅਤੇ ਦੇਖੋ ਕਿ ਉਸ ਦੀ ਸਥਿਤੀ ਕਿਸ ਤਰ੍ਹਾਂ ਹੈ।


Aarti dhillon

Content Editor

Related News