ਜਾਣੋ ਬੀਮਾ ਕੰਪਨੀਆਂ ਵੱਲੋਂ ਦਿੱਤੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਜ਼ਰੂਰੀ ਗੱਲਾਂ

05/03/2019 2:21:36 PM

ਨਵੀਂ ਦਿੱਲੀ—ਜੇਕਰ ਤੁਸੀਂ ਇੰਸ਼ੋਰੈਂਸ ਪਾਲਿਸੀ ਸਬੰਧਤ ਕਿਸੇ ਪ੍ਰੇਸ਼ਾਨੀ ਨਾਲ ਜੂਝ ਰਹੇ ਹੋ ਹੋ ਤਾਂ ਇਸ ਲਈ ਆਪਣੀ ਇੰਸ਼ੋਰੈਂਸ ਕੰਪਨੀ ਦੇ ਖਿਲਾਫ ਸ਼ਿਕਾਇਤ ਕਰਨਾ ਚਾਹੁੰਦੇ ਹਨ ਤਾਂ ਅਸੀਂ ਤੁਹਾਨੂੰ ਉਸ ਥਾਂ ਦੇ ਬਾਰੇ 'ਚ ਦੱਸ ਰਹੇ ਹਾਂ ਜਿਥੇ ਆਪਣੀ ਇੰਸ਼ੋਰੈਂਸ ਕੰਪਨੀ ਦੀ ਸ਼ਿਕਾਇਤ ਕਰ ਸਕਦੇ ਹਨ। ਭਾਰਤੀ ਰੇਗੂਲੇਟਰ ਅਤੇ ਵਿਕਾਸ ਅਥਾਰਿਟੀ (ਆਈ.ਆਰ.ਡੀ.ਏ.ਆਈ.) ਇਕ ਅਜਿਹੀ ਥਾਂ ਹੈ, ਜਿਥੇ ਪਾਲਿਸੀ ਹੋਲਡਰ ਇੰਸ਼ੋਰੈਂਸ ਕੰਪਨੀ ਦੇ ਖਿਲਾਫ ਸ਼ਿਕਾਇਤ ਕਰ ਸਕਦੇ ਹਨ। 
ਪਹਿਲਾਂ ਕਰੋਂ ਇੰਸ਼ੋਰੈਂਸ ਕੰਪਨੀ ਨੂੰ ਸ਼ਿਕਾਇਤ 
ਸਭ ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀ ਦੇ ਸ਼ਿਕਾਇਤ ਨਿਵਾਰਣ ਅਧਿਕਾਰੀ (ਜੀ.ਆਰ.ਓ.) ਨੂੰ ਲਿਖਿਤ ਸ਼ਿਕਾਇਤ ਦਰਜ ਕਰ ਸਕਦੇ ਹਨ। ਜੇਕਰ 15 ਦਿਨਾਂ ਦੇ ਅੰਦਰ ਜੀ.ਆਰ.ਓ. ਤੋਂ ਕੋਈ ਜਵਾਬ ਨਹੀਂ ਆਉਂਦਾ ਹੈ ਤਾਂ ਉਸ ਦੇ ਬਾਅਦ ਤੁਸੀਂ ਆਈ.ਆਰ.ਡੀ.ਏ.ਆਈ. ਨਾਲ ਸੰਪਰਕ ਕਰ ਸਕਦੇ ਹੋ।
ਆਈ.ਆਰ.ਡੀ.ਏ.ਆਈ. ਨੂੰ ਸ਼ਿਕਾਇਤ ਕਰਨ ਲਈ ਤੁਸੀਂ ਇਹ ਕਰ ਸਕਦੇ ਹੋ—
—ਆਈ.ਆਰ.ਡੀ.ਏ.ਆਈ. ਦੇ ਸ਼ਿਕਾਇਤ ਨਿਵਾਰਣ ਸੇਲ ਦੇ ਟੋਲ-ਫ੍ਰੀ ਨੰਬਰ 155255 'ਤੇ ਗੱਲ ਕਰ ਸਕਦੇ ਹੋ।
—ਦਸਤਾਵੇਜ਼ ਸੰਬੰਧਤ ਸ਼ਿਕਾਇਤ ਲਈ ਆਈ.ਆਰ.ਡੀ.ਏ.ਆਈ. ਨੂੰ ਈਮੇਲ ਵੀ ਭੇਜ ਸਕਦੇ ਹੋ। 
—ਆਈ.ਆਰ.ਡੀ.ਏ.ਆਈ. ਸ਼ਿਕਾਇਤ ਨਿਵਾਰਣ ਸੇਲ ਗਾਚੀਬੋਵਲੀ, ਹੈਦਰਾਬਾਦ 500032 ਨੂੰ ਲਿਖਿਤ ਸ਼ਿਕਾਇਤ ਭੇਜ ਸਕਦੇ ਹਨ। 
—ਆਈ.ਆਰ.ਡੀ.ਏ.ਆਈ. ਦੇ ਆਨਲਾਈਨ ਪੋਰਟਲ ਆਈ.ਜੀ.ਐੱਮ.ਐੱਸ.'ਤੇ ਸ਼ਿਕਾਇਤ ਦਰਜ ਕਰ ਸਕਦੇ ਹੋ।
ਪ੍ਰੋਸੈਸਿੰਗ—ਆਈ.ਆਰ.ਡੀ.ਏ.ਆਈ. ਦੇ ਨਾਲ ਰਜਿਸਟਰਡ ਸ਼ਿਕਾਇਤ ਇਨ੍ਹਾਂ 'ਚ ਕਿਸੇ ਵੀ ਮਾਧਿਅਮ ਨਾਲ ਇੰਸ਼ੋਰੈਂਸ ਕੰਪਨੀ ਨੂੰ ਤੈਅ ਸਮੇਂ ਦੇ ਅੰਤਰ ਪਾਲਿਸੀ ਹੋਲਡਰ ਲਈ ਸਹੀ ਜਵਾਬ ਦੇਣ ਲਈ ਭੇਜੀ ਜਾਂਦੀ ਹੈ।
ਅੱਗੇ ਦੀ ਪ੍ਰਕਿਰਿਆ—ਜੇਕਰ ਪਾਲਿਸੀ ਹੋਲਡਰ ਇੰਸ਼ੋਰੈਂਸ ਕੰਪਨੀ ਵਲੋਂ ਦਿੱਤੇ ਗਏ ਪ੍ਰਸਤਾਵ ਤੋਂ ਖੁਸ਼ ਨਹੀਂ ਹੈ ਤਾਂ ਇਹ ਸ਼ਿਕਾਇਤ ਬੀਮਾ ਲੋਕਪਾਲ ਨੂੰ ਅੱਗੇ ਵਧਾਈ ਜਾ ਸਕਦੀ ਹੈ, ਜੇਕਰ ਸ਼ਿਕਾਇਤ ਲੋਕਪਾਲ ਦੇ ਦਾਅਰੇ 'ਚ ਆਉਂਦੀ ਹੈ।
ਧਿਆਨ ਦੇਣ ਵਾਲੀਆਂ ਗੱਲਾਂ—
1. ਅੱਗੇ ਦੇ ਪ੍ਰੋਸੈੱਸ ਲਈ ਸ਼ਿਕਾਇਤ ਦਾ ਰੇਫਰੈਂਸ ਨੰਬਰ ਜਾਂ ਲਿਖਿਤ ਰਸੀਦ ਰੱਖਣੀ ਜ਼ਰੂਰੀ ਹੈ। 
2. ਆਈ.ਜੀ.ਐੱਮ.ਐੱਸ. ਤੋਂ ਸ਼ਿਕਾਇਤ ਦਰਜ ਕਰਨ ਨਾਲ ਉਸ ਦੇ ਜਵਾਬ ਤੱਕ ਦੀ ਸਥਿਤੀ ਨੂੰ ਆਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ। 
 


Aarti dhillon

Content Editor

Related News