ਵਿਰਾਸਤ ''ਚ ਮਿਲ ਰਿਹਾ ਹੈ ਘਰ? ਸੋਚ-ਵਿਚਾਰ ਕੇ ਕਰੋ ਇਸ ਬਾਰੇ ਫੈਸਲਾ

Tuesday, Jul 23, 2019 - 11:48 AM (IST)

ਵਿਰਾਸਤ ''ਚ ਮਿਲ ਰਿਹਾ ਹੈ ਘਰ? ਸੋਚ-ਵਿਚਾਰ ਕੇ ਕਰੋ ਇਸ ਬਾਰੇ ਫੈਸਲਾ

 

ਨਵੀਂ ਦਿੱਲੀ — ਵਿਰਾਸਤ 'ਚ ਘਰ ਜਾਂ ਜਾਇਦਾਦ ਮਿਲਣਾ ਅਚਾਨਕ ਮਿਲੇ ਕਿਸੇ ਤੋਹਫੇ ਤੋਂ ਘੱਟ ਨਹੀਂ ਹੁੰਦਾ ਹੈ। ਪਰ ਅਸਲੀ ਤੋਹਫਾ ਉਹ ਹੀ ਹੁੰਦਾ ਹੈ ਜਿਸ ਕਾਰਨ ਖੁਸ਼ੀ ਦੇ ਨਾਲ-ਨਾਲ ਲਾਭ ਹੋਵੇ ਨਾ ਕਿ ਚਿੰਤਾਵਾਂ ਦਾ ਬੋਝ ਵਧ ਜਾਏ। ਹਾਲਾਂਕਿ ਵਿਰਾਸਤ 'ਚ ਮਿਲਿਆ ਘਰ ਤੁਹਾਡੀਆਂ ਵਿੱਤੀ ਚਿੰਤਾਵਾਂ ਵਧਾ ਸਕਦਾ ਹੈ। ਵਿਰਾਸਤ 'ਚ ਮਿਲੇ ਘਰ ਦੇ ਨਾਲ-ਨਾਲ ਤੁਹਾਡੇ ਸਾਹਮਣੇ ਕਈ ਸਵਾਲ ਖੜ੍ਹੇ ਹੋਣਗੇ। ਤੁਹਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਤੁਸੀਂ ਇਸ ਜਾਇਦਾਦ ਦੇ ਨਾਲ ਕੀ ਕਰਨਾ ਚਾਹੋਗੇ। ਜੇਕਰ ਇਕ ਜਾਇਦਾਦ ਦੇ ਕਈ ਹਿੱਸੇਦਾਰ ਵੀ ਹਨ ਤਾਂ ਇਹ ਪ੍ਰਕਿਰਿਆ ਕਾਫੀ ਗੁੰਝਲਦਾਰ ਹੋ ਸਕਦੀ ਹੈ।

ਜਾਇਦਾਦ ਮਿਲਣ ਤੋਂ ਬਾਅਦ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਤੁਸੀਂ ਇਸ ਵਿਚ ਸ਼ਿਫਟ ਹੋਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ ਜਾਂ ਕਿਰਾਏ 'ਤੇ ਦੇਣਾ ਚਾਹੁੰਦੇ ਹੋ।

ਵਿਰਾਸਤੀ ਜਾਇਦਾਦ ਵੇਚਣ ਦੀ ਸਥਿਤੀ 'ਚ

ਆਮਤੌਰ 'ਤੇ ਅੱਜ ਕੱਲ੍ਹ ਦੇ ਮਾਡਰਨ ਲੋਕ ਵਿਰਾਸਤੀ ਘਰ ਮਿਲਦੇ ਹੀ ਉਸ ਨੂੰ ਵੇਚ ਕੇ ਨਵਾਂ ਫਲੈਟ ਖਰੀਦ ਲੈਂਦੇ ਹਨ। ਪਰ ਲੰਮੇ ਸਮੇਂ 'ਚ ਇਹ ਤੁਹਾਡੇ ਲਈ ਫਾਇਦੇਮੰਦ ਨਹੀਂ ਹੋਵੇਗਾ। ਵਿਰਾਸਤ ਵਿਚ ਮਿਲੇ ਘਰ ਨੂੰ ਤੁਸੀਂ ਹਿੱਸਿਆਂ ਵਿਚ ਨਹੀਂ ਵੇਚ ਸਕਦੇ, ਇਹ ਬਲਕੀ ਐਸੇਟ ਹੁੰਦਾ ਹੈ ਅਤੇ ਤੁਹਾਨੂੰ ਇਸ ਨੂੰ ਪੂਰਾ ਹੀ ਵੇਚਣਾ ਹੋਵੇਗਾ। ਇਸ ਦੇ ਨਾਲ ਹੀ ਜੇਕਰ ਪੂਰਾ ਘਰ ਵੇਚਣਾ ਹੈ ਤਾਂ ਇਹ ਵੀ ਜ਼ਰੂਰੀ ਨਹੀਂ ਕਿ ਨਵਾਂ ਘਰ ਉਸੇ ਕੀਮਤ ਦਾ ਖਰੀਦੋ ਜਿਸ ਕੀਮਤ 'ਤੇ ਵਿਰਾਸਤੀ ਘਰ ਵਿਕਿਆ ਹੋਵੇ। ਹੁਣ ਜੇਕਰ ਤੁਸੀਂ ਨਵਾਂ ਘਰ ਵਾਧੂ ਕੀਮਤ ਵਾਲਾ ਖਰੀਦਦੇ ਹੋ ਤਾਂ ਇਸ ਦਾ ਤੁਹਾਡੇ ਉੱਤੇ ਹੀ ਵਾਧੂ ਵਿੱਤੀ  ਬੋਝ ਵਧੇਗਾ। ਇਸ ਦੇ ਨਾਲ ਹੀ ਘਰ ਦੀ ਈ.ਐਮ.ਆਈ., ਰਜਿਸਟਰੇਸ਼ਨ, ਲਾਗਤ, ਸਟਾਪ ਡਿਊਟੀ ਅਤੇ ਇੰਟੀਰੀਅਰ ਦਾ ਖਰਚਾ ਵੀ ਸਹਿਣ ਕਰਨਾ ਪਵੇਗਾ।

ਵਿਰਾਸਤੀ ਜਾਇਦਾਦ 'ਚ ਸ਼ਿਫਟ ਕਰਨ ਦੀ ਸਥਿਤੀ 'ਚ

ਜੇਕਰ ਤੁਸੀਂ ਉਸੇ ਘਰ ਵਿਚ ਰਹਿੰਦੇ ਹੋ ਤਾਂ ਤੁਸੀਂ ਬਹੁਤ ਸਾਰੇ ਫਾਲਤੂ ਖਰਚਿਆਂ ਤੋਂ ਬਚ ਸਕਦੇ ਹੋ, ਦੂਜੇ ਪਾਸੇ ਜੇਕਰ ਤੁਸੀਂ ਪਹਿਲਾਂ ਕਿਰਾਏ ਦੇ ਘਰ 'ਚ ਰਹਿ ਰਹੇ ਸੀ ਤਾਂ ਇਸ ਨਾਲ ਤੁਹਾਡੇ ਪੈਸੇ ਬਚਣਗੇ ਅਤੇ ਤੁਹਾਡੇ ਨਿਵੇਸ਼ ਕਰਨ ਦੀ ਸਮਰੱਥਾ ਵਧ ਜਾਵੇਗੀ। ਤੁਸੀਂ ਇਸ ਘਰ ਨੂੰ ਆਪਣੇ ਨਿਵੇਸ਼ ਅਤੇ ਸਟਰਾਂਗ ਪੋਰਟਫੋਲਿਓ ਬਿਲਡ ਕਰਨ ਲਈ ਇਸਤੇਮਾਲ ਕਰ ਸਕੋਗੇ।

ਜੇਕਰ ਵਿਰਾਸਤੀ ਘਰ ਕਿਰਾਏ 'ਤੇ ਦੇਣ ਬਾਰੇ ਸੋਚ ਰਹੇ ਹੋ

ਕਿਰਾਏ 'ਤੇ ਘਰ ਦੇਣਾ ਤੁਹਾਡੇ ਲਈ ਕਮਾਈ ਦਾ ਜ਼ਰੀਆ ਹੋ ਸਕਦਾ ਹੈ। ਹਾਲਾਂਕਿ ਇਸ ਨਾਲ ਤੁਹਾਨੂੰ ਇਨਕਮ ਟੈਕਸ ਦੇਣਾ ਹੋਵੇਗਾ। ਇਸ ਦੇ ਨਾਲ ਹੀ ਕਿਰਾਏ 'ਤੇ ਘਰ ਦੇਣ ਲਈ ਹੋ ਸਕਦਾ ਹੈ ਇਸ ਨੂੰ ਮਾਡੀਫਾਈ ਵੀ ਕਰਵਾਉਣਾ ਪਵੇ। ਹੋਰ 'ਤੇ ਹੋਰ ਕਿਰਾਏਦਾਰ ਅਤੇ ਘਰ ਨੂੰ ਮੈਨੇਜ ਕਰਨਾ ਵੀ ਇਕ ਵੱਡਾ ਟਾਸਕ ਹੋ ਸਕਦਾ ਹੈ। ਅਜਿਹੇ 'ਚ ਵਿਰਾਸਤ ਵਿਚ ਘਰ ਮਿਲਣਾ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ, ਇਸ ਲਈ ਅਜਿਹੀ ਸਥਿਤੀ ਵਿਚ ਹਮੇਸ਼ਾ ਸੋਚ-ਵਿਚਾਰ ਕੇ ਅਤੇ ਸਲਾਹ-ਮਸ਼ਵਰੇ ਨਾਲ ਹੀ ਕੰਮ ਕਰਨਾ ਚਾਹੀਦਾ ਹੈ। 


Related News