ਹਰ ਮਹੀਨੇ ਚਾਹੁੰਦੇ ਹੋ ਵਾਧੂ ਕਮਾਈ ਤਾਂ ਇਹ ਵਿਕਲਪ ਕਰੋ ਟਰਾਈ

09/04/2019 1:03:24 PM

ਨਵੀਂ ਦਿੱਲੀ — ਹਰ ਵਿਅਕਤੀ ਚਾਹੁੰਦਾ ਹੈ ਕਿ ਉਸਨੂੰ ਆਪਣੀ ਆਮਦਨ ਦੇ ਨਾਲ-ਨਾਲ ਇਕ ਵਾਧੂ ਵਿਕਲਪ ਜ਼ਰੀਏ ਵੀ ਇਕ ਸੁਰੱਖਿਅਤ ਮਹੀਨਾਵਾਰ ਆਮਦਨ ਹੁੰਦੀ ਰਹੇ। ਫਿਰ ਭਾਵੇਂ ਉਹ ਵਿਅਕਤੀ ਆਪਣਾ ਕਾਰੋਬਾਰ ਕਰਦਾ ਹੋਵੇ ਜਾਂ ਨੌਕਰੀ ਕਰ ਰਿਹਾ ਹੋਵੇ। ਇਹ ਹੀ ਸਥਿਤੀ ਰਿਟਾਇਰ ਹੋ ਚੁੱਕੇ ਵਿਅਕਤੀ ਦੀ ਵੀ ਹੁੰਦੀ ਹੈ। 
ਪੈਸਾ ਜਿਸ ਸਮੇਂ ਤੋਂ ਵਜੂਦ 'ਚ ਆਇਆ ਹੈ ਇਸ ਨੇ ਹਰ ਕਿਸੇ ਦੀ ਜ਼ਿੰਦਗੀ 'ਚ ਆਪਣਾ ਅਹਿਮ ਵਜੂਦ ਬਣਾਇਆ ਹੈ। 

ਮਹੀਨਾਵਾਰ ਆਮਦਨ ਯੋਜਨਾਵਾਂ(MIS) ਬਹੁਤ ਹੀ ਸੁਰੱਖਿਅਤ ਵਿਕਲਪਾਂ ਵਿਚੋਂ ਇਕ ਹੈ ਇਸ 'ਚ ਮਾਮੂਲੀ ਜੋਖਮ ਹੁੰਦਾ ਹੈ। ਅਸੀਂ ਅਜਿਹੇ ਹੀ ਕੁਝ ਵਿਕਲਪਾਂ ਬਾਰੇ  ਦੱਸ ਰਹੇ ਹਾਂ ਜਿਵੇਂ ਬੈਂਕ ਐਫ.ਡੀ.(FD) , ਪੋਸਟ ਆਫਿਸ ਡਿਪਾਜ਼ਿਟ ਤੋਂ ਲੈ ਕੇ ਮਿਊਚੁਅਲ ਫੰਡ ਸਿਸਟੇਮੈਟਿਕ ਵਿਦਡ੍ਰਾਲ ਪਲਾਨ(SWP)। ਇਸ ਖਬਰ 'ਚ ਅਸੀਂ ਕੁਝ ਅਜਿਹੇ ਵਿਕਲਪਾਂ ਬਾਰੇ ਦੱਸ ਰਹੇ ਹਾਂ। 

ਫਿਕਸਡ ਡਿਪਾਜ਼ਿਟ(MIS)

ਫਿਕਸਡ ਡਿਪਾਜ਼ਿਟ(FD) ਮਹੀਨਾਵਾਰ ਆਮਦਨ ਯੋਜਨਾਵਾਂ ਹਰ ਮਹੀਨੇ ਇਕ ਨਿਸ਼ਚਿਤ ਵਿਆਜ ਦਰ 'ਤੇ ਨਿਯਮਿਤ ਆਮਦਨ ਦੇਣ ਵਾਲੇ ਵਿਕਲਪਾਂ ਵਿਚੋਂ ਇਕ ਹੈ। ਸਕੀਮ ਅਤੇ ਬੈਂਕਾਂ ਦੇ ਆਧਾਰ 'ਤੇ ਫਿਕਸਡ ਡਿਪਾਜ਼ਿਟ ਦੀ ਮਿਆਦ 10 ਸਾਲ ਤੱਕ ਦੀ ਹੁੰਦੀ ਹੈ। ਇਸ ਯੋਜਨਾ 'ਚ ਵਿਆਜ ਦਾ ਭੁਗਤਾਨ ਆਮਤੌਰ 'ਤੇ ਮਹੀਨਾਵਾਰ ਪੇਆਊਟ ਐਫ.ਡੀ. ਲਈ ਰਿਆਇਤੀ ਦਰਾਂ 'ਤੇ ਕੀਤਾ ਜਾਂਦਾ ਹੈ। ਇਸ ਲਈ ਤੁਸੀਂ ਇਸ ਵਿਕਲਪ ਨੂੰ ਵੀ ਚੁਣ ਸਕਦੇ ਹੋ। 

ਮਿਊਚੁਅਲ ਫੰਡ 

ਹੋਰ ਬਾਕੀ ਮਹੀਨਾਵਾਰ ਯੋਜਨਾਵਾਂ ਦੀ ਤਰ੍ਹਾਂ ਨਿਵੇਸ਼ਕ ਮਿਊਚੁਅਲ ਫੰਡ ਵਿਵਸਥਿਤ ਕਢਵਾਉਣ ਵਾਲੀ ਯੋਜਨਾ(SWP) ਦੇ ਜ਼ਰੀਏ ਨਿਸ਼ਚਿਤ ਆਮਦਨ ਪ੍ਰਾਪਤ ਕਰ ਸਕਦੇ ਹੋ। ਆਪਣਾ ਨਿਵੇਸ਼ ਸ਼ੁਰੂ ਕਰਦੇ ਸਮੇਂ ਅਜਿਹੇ ਵਿਕਲਪਾਂ ਦੀ ਚੋਣ ਕਰ ਸਕਦੇ ਹੋ। ਇਹ ਸਕੀਮਾਂ ਨਿਯਮਿਤ ਅਤੇ ਲਾਭਅੰਸ਼ ਦੋਵਾਂ ਵਿਕਲਪਾਂ ਨਾਲ ਆਉਂਦੀ ਹੈ। ਹਾਲਾਂਕਿ ਲਾਭਅੰਸ਼ ਭੁਗਤਾਨ ਦੀ ਗਾਰੰਟੀ ਨਹੀਂ ਹੈ ਕਿਉਂਕਿ ਇਸ ਫੰਡ ਦਾ ਪ੍ਰਦਰਸ਼ਨ ਬਜ਼ਾਰ ਦੀ ਚਾਲ 'ਤੇ ਨਿਰਭਰ ਕਰਦਾ ਹੈ। ਇਕੁਇਟੀ ਸਕੀਮਾਂ ਤੋਂ ਇਲਾਵਾ ਡੇਟ ਸਕੀਮ ਨੂੰ ਵੀ ਚੁਣਿਆ ਜਾ ਸਕਦਾ ਹੈ।

ਪੋਸਟਆਫਿਸ(MIS)

ਪੋਸਟਆਫਿਸ MIS ਕੇਂਦਰ ਸਰਕਾਰ ਵਲੋਂ ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪਾਂ ਵਿਚੋਂ ਇਕ ਹੈ। ਇਹ ਯੋਜਨਾ 5 ਸਾਲ ਦੀ ਮਿਆਦ ਦੇ ਨਾਲ ਆਉਂਦੀ ਹੈ। ਇਸ ਦਾ ਇਕ ਲਾਭ ਇਹ ਵੀ ਹੈ ਕਿ ਇਹ ਇਕ ਵਿਅਕਤੀ ਜਾਂ 2-3 ਵਿਅਕਤੀਆਂ ਵਲੋਂ ਨਿਵੇਸ਼ ਦੇ ਬਰਾਬਰ ਹਿੱਸੇ ਦੇ ਨਾਲ ਖੋਲ੍ਹੀ ਜਾ ਸਕਦੀ ਹੈ। ਜੇਕਰ ਤੁਸੀਂ ਸਿੰਗਲ ਖਾਤਾ ਰਖਦੇ ਹੋ ਤਾਂ ਤੁਸੀਂ 1,500 ਤੋਂ 4-5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ ਜਦੋਂਕਿ ਜੁਆਇੰਟ ਖਾਤੇ ਦੇ ਨਾਲ 9 ਲੱਖ ਰੁਪਏ ਤੱਕ ਦੇ ਨਿਵੇਸ਼ ਨੂੰ ਮਨਜ਼ੂਰੀ ਮਿਲੀ ਹੋਈ ਹੈ।


Related News