ਨਿਵੇਸ਼ ਕਰਨ ਤੋਂ ਪਹਿਲਾਂ ਸਮਝੋ 'ਰਿਅਲ ਰੇਟ ਆਫ ਰਿਟਰਨ', ਪੈਸਿਆਂ ਦੀ ਗ੍ਰੋਥ 'ਚ ਇਸ ਦਾ ਖਾਸ ਮਹੱਤਵ

07/15/2019 1:36:20 PM

ਨਵੀਂ ਦਿੱਲੀ — ਹਰੇਕ ਵਿਅਕਤੀ ਆਪਣੀ ਮਿਹਨਤ ਦੀ ਕਮਾਈ ਵਿਚੋਂ ਆਪਣੀ ਸਮਰੱਥਾ ਦੇ ਅਨੁਸਾਰ ਬਚਤ ਕਰਦਾ ਹੈ ਅਤੇ ਦੇ ਨਾਲ ਹੀ ਚਾਹੁੰਦਾ ਹੈ ਕਿ ਉਸਨੂੰ ਆਪਣੀ ਬਚਤ 'ਤੇ ਵਧ ਤੋਂ ਵਧ ਲਾਭ ਜਾਂ ਵਿਆਜ ਮਿਲੇ। ਜੇਕਰ ਤੁਸੀਂ ਵੀ ਇਸ ਸਮੇਂ ਨਿਵੇਸ਼ ਦੇ ਨਾਲ ਵਧੀਆ ਰਿਟਰਨ ਵਾਲੀ ਸਕੀਮ ਦੀ ਭਾਲ ਕਰ ਰਹੇ ਹੋ ਜਾਣੋ ਕੁਝ ਜ਼ਰੂਰੀ ਗੱਲਾਂ। 
ਕਈ ਸਿੱਧੇ-ਸਾਦੇ ਲੋਕ ਜਲਦਬਾਜ਼ੀ ਵਿਚ ਪੈਸੇ ਡਬਲ ਜਾਂ ਟ੍ਰਿਪਲ ਹੋਣ ਵਾਲੀ ਸਕੀਮ ਵਿਚ ਲਗਾ ਦਿੰਦੇ ਹਨ। ਤੁਹਾਡੇ ਨਿਵੇਸ਼ ਰਿਟਰਨ ਨੂੰ ਟੈਕਸ ਅਤੇ ਮੁਦਰਾਸਫੀਤੀ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ। ਪਰ ਬਾਅਦ 'ਚ ਤੁਹਾਨੂੰ ਅਹਿਸਾਸ ਹੋਵੇਗਾ ਕਿ ਟੈਕਸ ਅਤੇ ਮੁਦਰਾਸਫੀਤੀ ਦੇ ਜ਼ਰੀਏ ਰਿਟਰਨ ਦੀ ਜਾਂਚ ਕਰਨ 'ਤੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਟੈਕਸ ਅਤੇ ਮੁਦਰਾਸਫੀਤੀ ਦੇ ਜ਼ਰੀਏ ਰਿਟਰਨ ਦੀ ਜਾਂਚ ਕਰਨ ਤੋਂ ਬਾਅਦ ਰਿਟਰਨ ਦੀ ਵੈਲਿਊ ਘੱਟ ਹੋ ਸਕਦੀ ਹੈ। ਅਜਿਹਾ ਕਰਨ 'ਤੇ ਜਦੋਂ ਤੁਹਾਨੂੰ ਫਾਇਦਾ ਮਿਲਦਾ ਹੈ ਤਾਂ ਉਸਨੂੰ ਨਿਵੇਸ਼ ਦਾ ਰਿਅਲ ਰੇਟ ਆਫ ਰਿਟਰਨ ਕਿਹਾ ਜਾਵੇਗਾ। 

ਫਿਕਸਡ ਡਿਪਾਜ਼ਿਟ(FD)

FD ਭਾਰਤ ਵਿਚ ਸਭ ਤੋਂ ਘੱਟ ਜੋਖਮ ਦੇ ਮਾਮਲੇ 'ਚ ਸਭ ਤੋਂ ਪ੍ਰਚਲਿਤ ਨਿਵੇਸ਼ ਵਿਕਲਪ ਹੈ। ਹਾਲਾਂਕਿ ਇਸ 'ਤੇ ਮਿਲਣ ਵਾਲਾ ਰਿਟਰਨ ਆਮਤੌਰ 'ਤੇ ਮੁਦਰਾਸਫਿਤੀ ਤੋਂ ਮਾਰ ਖਾ ਜਾਂਦਾ ਹੈ। ਮੰਨ ਲਓ ਇਕ 35 ਸਾਲ ਦਾ ਨਿਵੇਸ਼ਕ 30 ਫੀਸਦੀ ਦੀ ਟੈਕਸ ਬ੍ਰੈਕੇਟ ਵਿਚ ਆ ਜਾਂਦਾ ਹੈ 1 ਸਾਲ ਲਈ FD 'ਚ 1 ਲੱਖ ਰੁਪਏ ਜਮ੍ਹਾ ਕਰਦਾ ਹੈ ਜਿਸੇ 'ਤੇ 8 ਫੀਸਦੀ ਰਿਟਰਨ ਮਿਲਦਾ ਹੈ। ਮੰਨ ਲਓ ਕਿ ਉਸ ਸਾਲ ਦੌਰਾਨ ਮੁਦਰਾਸਫੀਤੀ ਦੀ ਦਰ 4 ਫੀਸਦੀ ਹੈ। ਅਸਲ 'ਚ 4 ਫੀਸਦੀ ਰਿਟਰਨ ਨਾਲ FD 'ਤੇ ਗ੍ਰੋਥ ਮਿਲਦਾ ਹੈ ਤਾਂ ਉਸਦੇ ਨਾਲ ਤੁਹਾਨੂੰ 30 ਫੀਸਦੀ ਆਮਦਨ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਅਜਿਹੇ 'ਚ ਰਿਟਰਨ 1,600 ਰੁਪਏ ਮਿਲੇਗਾ ਕਿਉਂਕਿ 2,400 ਰੁਪਏ ਟੈਕਸ 'ਚ ਕੱਟ ਜਾਣਗੇ। 

ਕਿਸਾਨ ਵਿਕਾਸ ਪੱਤਰ(KVP)

KVP 113 ਮਹੀਨੇ ਦੇ ਬਾਅਦ ਨਿਵੇਸ਼ ਰਾਸ਼ੀ ਨੂੰ ਦੁੱਗਣਾ ਕਰਨ ਦਾ ਭਰੋਸਾ ਦਿੰਦਾ ਹੈ। KVP 'ਤੇ ਮੌਜੂਦਾ ਵਿਆਜ ਦਰ 7.6 ਫੀਸਦੀ ਹੈ। ਇਸ ਨਾਲ 30 ਫੀਸਦੀ ਬ੍ਰੈਕਟ 'ਚ ਕਿਸੇ ਵਿਅਕਤੀ ਨੂੰ ਟੈਕਸ ਦਾ ਕੋਈ ਲਾਭ ਨਹੀਂ ਮਿਲੇਗਾ ਅਤੇ ਮੁਦਰਾਸਫੀਤੀ ਦਾ ਵੀ ਇਸ 'ਤੇ ਅਸਰ ਹੋਵੇਗਾ। ਜਦੋਂ 113 ਮਹੀਨਿਆਂ ਬਾਅਦ ਤੁਹਾਡਾ ਰਿਟਰਨ ਆਵੇਗਾ ਤਾਂ ਉਸ 'ਤੇ ਟੈਕਸ ਅਤੇ ਮੁਦਰਾਸਫੀਤੀ ਦਾ ਵੱਡਾ ਅਸਰ ਹੋਵੇਗਾ। 

ਇਕੁਇਟੀ

ਜੇਕਰ ਮੁਦਰਾਸਫੀਤੀ ਨੂੰ ਪਛਾੜਣਾ ਚਾਹੁੰਦੇ ਹੋ ਅਤੇ ਲਾਂਗ ਟਰਮ ਲਈ ਪੈਸਾ ਵਧਾਉਣ 'ਤੇ ਵਿਚਾਰ ਕਰ ਰਹੇ ਹੋ ਤਾਂ ਤੁਸੀਂ ਘੱਟ ਰਿਸਕ ਵਾਲੀ ਸਕੀਮ ਦੇ ਇਲਾਵਾ ਇਕੁਇਟੀ ਇਨਵੈਸਟਮੈਂਟ 'ਤੇ ਵੀ ਵਿਚਾਰ ਕਰ ਸਕਦੇ ਹੋ। ਜ਼ਿਆਦਾਤਰ ਲੋਕ ਜਾਗਰੂਕਤਾ ਘੱਟ ਹੋਣ ਦੇ ਕਾਰਨ ਇਕੁਇਟੀ 'ਚ ਨਿਵੇਸ਼ ਕਰਨ 'ਚ ਸ਼ੱਕ ਕਰਦੇ ਹਨ। ਇਕੁਇਟੀ ਸਿਰਫ ਸ਼ੇਅਰਾਂ ਨੂੰ ਖਰੀਦਣਾ ਹੀ ਨਹੀਂ ਸਗੋਂ ਇਕੁਇਟੀ ਬੇਸਡ ਮਿਊਚੁਅਲ ਫੰਡ ਵਿਚ ਨਿਵੇਸ਼ ਕਰਨਾ ਵੀ ਹੋ ਸਕਦਾ ਹੈ।

ਐਂਡੋਮੈਂਟ ਪਲਾਨ

ਆਮ ਤੌਰ 'ਤੇ ਮਨੀ ਬੈਕ ਪਾਲਿਸੀ ਦੇ ਨਾਲ ਆਉਣ ਵਾਲੀ ਐਂਡੋਮੈਂਟ ਸਕੀਮ ਨਿਵੇਸ਼ ਦੇ ਨਾਲ-ਨਾਲ ਬੀਮਾ ਵਿਕਲਪ ਹੁੰਦੀ ਹੈ। ਇਸ ਸਕੀਮ 'ਤੇ ਦਿੱਤੇ ਜਾਣ ਨਾਲੇ ਅਸਲ ਰਿਟਰਨ ਕੁਝ ਮਾਮਲਿਆਂ 'ਚ ਐਫ.ਡੀ. 'ਤੇ ਦਿੱਤੇ ਜਾਣ ਵਾਲੇ ਆਫਰ ਤੋਂ ਘੱਟ ਹੁੰਦੇ ਹਨ।


Related News