ਇਟਲੀ ਤੋਂ ਮੰਦਭਾਗੀ ਖ਼ਬਰ: ਸਿੱਖੀ ਪ੍ਰਚਾਰ ਹਿੱਤ ਵਿਦੇਸ਼ ਪਹੁੰਚੇ ਕਪੂਰਥਲਾ ਦੇ ਕਵੀਸ਼ਰ ਦਾ ਦਿਹਾਂਤ

Sunday, Aug 20, 2023 - 12:12 AM (IST)

ਇਟਲੀ ਤੋਂ ਮੰਦਭਾਗੀ ਖ਼ਬਰ: ਸਿੱਖੀ ਪ੍ਰਚਾਰ ਹਿੱਤ ਵਿਦੇਸ਼ ਪਹੁੰਚੇ ਕਪੂਰਥਲਾ ਦੇ ਕਵੀਸ਼ਰ ਦਾ ਦਿਹਾਂਤ

ਰੋਮ/ਮਿਲਾਨ (ਕੈਂਥ, ਸਾਬੀ ਚੀਨੀਆ) : ਦੋਆਬੇ ਦੀ ਧਰਤੀ ਨਾਲ ਸਬੰਧਤ ਗੋਲਡ ਮੈਡਲਿਸਟ ਕਵੀਸ਼ਰ ਭਾਈ ਸਤਨਾਮ ਸਿੰਘ ਸੰਧੂ ਦਾ ਇਟਲੀ ਦੇ ਸ਼ਹਿਰ ਅਪ੍ਰੀਲੀਆ ਦੇ ਸਰਕਾਰੀ ਹਸਪਤਾਲ 'ਚ ਅਚਾਨਕ ਦਿਹਾਂਤ ਹੋ ਜਾਣ ਦਾ ਸ਼ੋਕਮਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਭਾਈ ਸਤਨਾਮ ਸਿੰਘ ਆਪਣੇ ਸਾਥੀ ਸੁਖਵਿੰਦਰ ਸਿੰਘ ਮੋਮੀ ਦੇ ਕਵੀਸ਼ਰ ਜਥੇ ਨਾਲ ਸਿੱਖੀ ਪ੍ਰਚਾਰ ਲਈ ਯੂਰਪ ਟੂਰ 'ਤੇ ਸਨ।

ਇਹ ਵੀ ਪੜ੍ਹੋ : ਡੇਰੇ ਦੇ ਗ੍ਰੰਥੀ ਨੇ ਪ੍ਰਬੰਧਕਾਂ ਤੋਂ ਤੰਗ ਆ ਚੁੱਕਿਆ ਖ਼ੌਫਨਾਕ ਕਦਮ, 2 ਖ਼ਿਲਾਫ਼ ਮਾਮਲਾ ਦਰਜ

ਉਨ੍ਹਾਂ ਦੇ ਜਰਮਨ ਤੇ ਇਟਲੀ ਦੇ ਕਈ ਗੁਰਦੁਆਰਿਆਂ 'ਚ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਸੀ ਤੇ ਅਗਸਤ ਮਹੀਨੇ ਦੇ ਅਖੀਰ 'ਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਹ੍ਹ ਨੇੜੇ ਸੁਲਤਾਨਪੁਰ ਲੋਧੀ ਮੁੜਨਾ ਸੀ ਪਰ ਅਚਾਨਕ ਸਿਹਤ ਠੀਕ ਨਾ ਹੋਣ ਕਾਰਨ ਇਟਲੀ ਦੇ ਸ਼ਹਿਰ ਅਪ੍ਰੀਲੀਆ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ ਮਗਰੋਂ ਇਲਾਕੇ 'ਚ ਸੋਗ ਦੀ ਲਹਿਰ ਵੇਖੀ ਜਾ ਸਕਦੀ ਹੈ।

ਉੁਨ੍ਹਾਂ ਦੇ ਪੁਨਤੀਨੀਆ ਅਤੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ ਹੋਣ ਵਾਲੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਮਰਹੂਮ ਗਿਆਨੀ ਸਤਨਾਮ ਸਿੰਘ ਸੰਧੂ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਵੀਸ਼ਰ ਵਜੋਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦੇ ਆ ਰਹੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News