ਬਾਬਾ ਸਾਹਿਬ ਅੰਬੇਡਕਰ ਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਕਾਰਜ ਕੀਤੇ : ਕੈਲਾਸ਼ ਬੰਗੜ

04/15/2020 2:29:14 PM

ਰੋਮ (ਕੈਂਥ): ਮਹਾਨ ਯੁੱਗ ਪੁਰਸ਼, ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਅੱਜ 129ਵਾਂ ਜਨਮ ਦਿਨ ਹੈ।ਜਿਹਨਾਂ ਲੋਕਾਂ ਨੂੰ ਨਾ ਕਦੀ ਧਰਮ ਵਿੱਚ ਤੇ ਨਾਂ ਹੀ ਕਦੀ ਸਮਾਜ ਵਿੱਚ ਬਰਾਬਰਤਾ ਦਾ ਹੱਕ ਮਿਲਿਆ, ਜਿਹਨਾਂ ਲੋਕਾਂ ਨੂੰ ਮਨੂੰਸਿਮਰਤੀ ਨੇ ਅਛੂਤ ਕਹਿ ਕਿ ਸਦਾ ਹੀ ਦੁੱਤਕਾਰਿਆ ਤੇ ਜਿਸ ਔਰਤ ਨੂੰ ਸਤੀਪ੍ਰਥਾ ਦੇ ਨਾਮ ਹੇਠ ਜਿਊਂਦੀ ਸਾੜ ਦਿੱਤਾ ਜਾਂਦਾ ਸੀ ਅਜਿਹੇ ਲੋਕਾਂ ਦੇ ਹੱਕਾਂ ਲਈ ਪਰਿਵਾਰ ਨਿਛਾਵਰ ਕਰਕੇ ਆਵਾਜ ਬੁਲੰਦ ਕਰਨ ਵਾਲੇ ਮਹਾਨ ਯੁੱਗ ਪੁਰਸ਼, ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਭਾਰਤ ਵਿੱਚ ਹੋਇਆ।ਬਾਬਾ ਸਾਹਿਬ ਦੇ ਜਨਮ ਮੌਕੇ ਸਭ ਮੂਲ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਯੂਰਪ ਦੀ ਸਿਰਮੌਰ ਮਿਸ਼ਨਰੀ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ: ਬੀ,ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ ਦੇ ਪ੍ਰਧਾਨ ਕੈਲਾਸ਼ ਬੰਗੜ ਨੇ ਕੀਤਾ। 

PunjabKesari

ਬੰਗੜ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਨਾਲ ਫੋਨ ਉਪੱਰ ਗੱਲ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਭਾਰਤੀ ਸਮਾਜ ਦੇ ਦੱਬੇ ਤੇ ਅਣਗੋਲੇ ਸਮਾਜ ਨੂੰ ਵੋਟ ਦਾ ਅਜਿਹਾ ਅਣਮੋਲ ਅਧਿਕਾਰ ਲੈਕੇ ਦਿੱਤਾ। ਜਿਸ ਦੀ ਸਹੀ ਵਰਤੋਂ ਕਰਕੇ ਭਾਰਤ ਦੇ ਮੂਲ ਨਿਵਾਸੀ ਲੋਕ ਆਪਣੇ ਵਰਤਮਾਨ ਅਤੇ ਭੱਵਿਖ ਨੂੰ ਉੱਜਵਲ ਬਣਾ ਸਕਦੇ ਹਨ ਪਰ ਬਹੁਤ ਹੀ ਅਫ਼ਸੋਸ ਹੁੰਦਾ ਹੈ ਜਿਸ ਰਹਿਬਰ ਨੇ ਸਾਡੇ ਲਈ ਆਪਣਾ ਪਰਿਵਾਰ ਨਿਛਾਵਰ ਕਰਕੇ ਸਾਨੂੰ ਹੱਕ ਅਤੇ ਸਮਾਜ ਵਿੱਚ ਮਾਣ-ਸਨਮਾਨ ਲੈਕੇ ਦਿੱਤਾ। ਉਸ ਬਾਬਾ ਸਾਹਿਬ ਨੂੰ ਭਾਰਤ ਦਾ ਬਹੁਤਾ ਪੜ੍ਹਿਆ ਲਿਖਿਆ ਵਰਗ ਸਿਰਫ਼ ਸਰਕਾਰੀ ਰੁੱਤਵੇ ਪਾਉਣ ਤੱਕ ਹੀ ਯਾਦ ਰੱਖਦਾ। ਉਸ ਤੋਂ ਬਆਦ ਉਹਨਾਂ ਲੋਕਾਂ ਨੂੰ ਫਿਰ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਜਦੋਂ ਕਿਤੇ ਉਹ ਭੁੱਲ-ਭੁਲੇਖੇ ਬਾਬਾ ਸਾਹਿਬ ਦੀ ਗੱਲ ਕਰ ਲੈਣ।

PunjabKesari

ਬਾਬਾ ਸਾਹਿਬ ਨੇ ਕਿਸੇ ਇੱਕ ਵਰਗ ਜਾਂ ਜਾਤ ਲਈ ਸੰਘਰਸ਼ ਨਹੀਂ ਕੀਤਾ ਸਗੋ ਸਮੁੱਚੀ ਮਾਨਵਤਾ ਦੇ ਭਲੇ ਲਈ ਕਾਰਜ ਕੀਤੇ।ਅੱਜ ਜਿਹੜੇ ਸਾਡੇ ਕਿਸਾਨ ਭਰਾ ਜਮੀਨਾਂ ਦੇ ਮਾਲਕ ਬਣੇ ਹਨ ਇਹ ਵੀ ਬਾਬਾ ਸਾਹਿਬ ਦੀ ਬਦੌਲਤ ਹੈ। ਪਹਿਲਾਂ ਕਿਸਾਨ ਭਰਾਵਾਂ ਨੂੰ ਆਪਣੀ ਜ਼ਮੀਨ ਆਪਣੇ ਨਾਮ ਕਰਵਾਉਣ ਦਾ ਹੱਕ ਨਹੀਂ ਸੀ ਤੇ ਸਾਡੇ ਮਹਾਨ ਸਿੱਖ ਧਰਮ ਲਈ ਭਾਰਤੀ ਸੰਵਿਧਾਨ ਵਿੱਚ ਬਾਬਾ ਸਾਹਿਬ ਨੇ ਪੂਰੇ ਮਾਣ-ਸਨਮਾਨ ਦੀ ਗੱਲ ਕਰਦਿਆਂ ਸਿੱਖ ਕੌਮ ਵੱਖਰੀ ਕੌਮ ਦਾ ਦਰਜਾ ਦਿੱਤਾ ਹੈ।ਬਾਬਾ ਸਾਹਿਬ ਅੰਬੇਡਕਰ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਭਾਰਤ ਦੇ ਗਰੀਬਾਂ ਨੂੰ ਉੱਚਾ ਚੁੱਕਣ ਲਈ ਸੰਘਰਸ਼ ਕੀਤਾ ਤੇ ਆਖਿਰ 6 ਦਸੰਬਰ 1956 ਨੂੰ ਇਸ ਦੁਨੀਆਂ ਤੋਂ ਰੁੱਖਸਤ ਹੋ ਗਏ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 6 ਲੱਖ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਟੀਚਾ

ਕੈਲਾਸ਼ ਬੰਗੜ ਨੇ ਕਿਹਾ ਕਿ ਬੇਸੱਕ ਅੱਜ ਬਾਬਾ ਸਾਹਿਬ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਪਰ ਉਹਨਾਂ ਵੱਲੋਂ ਸਮਾਜ ਲਈ ਕੀਤੇ ਸਲਾਂਘਾਯੋਗ ਕਾਰਜ, ਭਾਰਤੀ ਸੰਵਿਧਾਨ ਤੇ ਉਹਨਾਂ ਦੀਆਂ ਸਿੱਖਿਆਵਾਂ ਸਾਡੇ ਲਈ ਉਹਨਾਂ ਨੂੰ ਜਿਉਂਦਾ ਰੱਖ ਰਹੀਆਂ ਹਨ। ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਦੁਨੀਆ ਵਿੱਚ ਹਜ਼ਾਰਾਂ ਸੰਸਥਾਵਾਂ ਅਜਿਹੀਆਂ ਹਨ ਜਿਹੜੀਆਂ ਕਿ ਅੱਜ ਵੀ ਗਰੀਬ ਤੇ ਮਜ਼ਲੂਮਾਂ ਦੇ ਹੱਕਾਂ ਲਈ ਸਿਰਫ਼ ਲੜਦੀਆਂ ਹੀ ਨਹੀਂ ਸਗੋਂ ਆਰਥਿਕ ਸਹਾਇਤਾ ਵੀ ਕਰਦੀਆਂ ਹਨ।ਅਜਿਹੀ ਸੰਸਥਾ ਭਾਰਤ ਰਤਨ ਡਾ: ਬੀ,ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ ਹੈ ਜਿਹੜੀ ਕਿ ਗਰੀਬ ਬੱਚਿਆਂ ਦੀ ਪੜਾਈ ਦੀ ਜਿੰਮੇਵਾਰੀ ਨਿਭਾ ਰਹੀ ਹੈ ਉੱਥੇ ਭਾਰਤ ਵਿੱਚ ਲੋੜਵੰਦਾਂ ਲਈ ਅੱਖਾਂ ਤੇ ਹੋਰ ਮੈਡੀਕਲ ਕੈਂਪਾਂ ਦਾ ਪ੍ਰਬੰਧ ਵੀ ਕਰਦੀ ਹੈ।ਇਸ ਜਦੋਂ ਕਿ ਇਟਲੀ ਵਿੱਚ ਕੋਰੋਨਾ ਸੰਕਟ ਚੱਲ ਰਿਹਾ ਹੈ। ਇਸ  ਮਾੜੇ ਦੌਰ ਵਿੱਚ ਵੀ ਇਟਲੀ ਸਰਕਾਰ ਨੂੰ ਆਰਥਿਕ ਸਹਾਇਤਾ ਦੇਣ ਲਈ ਸੇਵਾ ਨਿਭਾ ਰਹੀ ਹੈ।ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਸੰਸਥਾ ਦੇ ਚੇਅਰਮੈਨ ਸਰਬਜੀਤ ਵਿਰਕ, ਸਰਪ੍ਰਸਤ ਗਿਆਨ ਚੰਦ ਸੂਦ ਤੇ ਜਨਰਲ ਸਕੱਤਰ ਲੇਖ ਰਾਜ ਜੱਖੂ ਆਦਿ ਨੇ ਵੀ ਸਭ ਨੂੰ ਵਿਸ਼ੇਸ਼ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਦਿਲੋਂ ਕਾਰਵਾਈ ਕਰਨੀ ਚਾਹੀਦੀ ਹੈ।
 


Vandana

Content Editor

Related News