ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਅਤੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ

06/09/2023 3:14:22 AM

ਮਿਲਾਨ (ਸਾਬੀ ਚੀਨੀਆ) : ਉੱਚ ਕੋਟੀ ਦੇ ਸਮਾਜ ਸੁਧਾਰਕ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਅਤੇ ਤੀਸਰਾ ਘੱਲੂਘਾਰਾ ਦਿਵਸ 1984 ਸਾਕਾ ਨੀਲਾ ਤਾਰਾ ਮੌਕੇ ਹਰ ਸਾਲ ਦੇਸ਼-ਵਿਦੇਸ਼ 'ਚ ਸਮਾਗਮ ਉਲੀਕੇ ਜਾਂਦੇ ਹਨ। ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਬੋਰਗੋ ਸੰਨ ਯਾਕਮੋ ਦੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 73ਵੀਂ ਬਰਸੀ ਤੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਮਾਗਮ ਉਲੀਕੇ ਗਏ। ਇਸ 3 ਰੋਜ਼ਾ ਸਮਾਗਮ ਮੌਕੇ ਸੰਗਤਾਂ ਨੇ ਵੱਡੀ ਗਿਣਤੀ 'ਚ ਗੁਰੂ ਘਰ ਵਿਖੇ ਪੁੱਜ ਕੇ ਸੰਤਾਂ-ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ।

ਇਹ ਵੀ ਪੜ੍ਹੋ : ਇਟਲੀ ਦੇ ਸ਼ਹਿਰ ਕਤਾਨੀਆਂ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਨਾਇਆ ਜਨਮ ਦਿਨ, ਬੱਚਿਆਂ ਨੇ ਕੱਟਿਆ ਕੇਕ

ਇਨ੍ਹਾਂ ਦਿਹਾੜਿਆਂ 'ਤੇ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਸ਼ਨੀਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ। ਐਤਵਾਰ ਨੂੰ ਭੋਗ ਉਪਰੰਤ ਵੱਖ-ਵੱਖ ਜਥਿਆਂ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਜਿਨ੍ਹਾਂ 'ਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਗ੍ਰੰਥੀ ਗੁਰਭੇਜ ਸਿੰਘ ਅਨੰਦਪੁਰੀ ਨੇ ਕਥਾ-ਵਿਚਾਰਾਂ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਤੋਂ ਇਲਾਵਾ ਕੀਰਤਨੀ ਜਥਾ ਭਾਈ ਹਰਤੀਰਥ ਸਿੰਘ ਦਿੱਲੀ ਵਾਲੇ ਤੇ ਭਾਈ ਬਖਸ਼ੀਸ਼ ਸਿੰਘ ਜੰਮੂ ਵਾਲਿਆਂ ਨੇ ਰਸਭਿੰਨੇ ਕੀਰਤਨ ਨਾਲ ਗੁਰ-ਇਤਿਹਾਸ ਨਾਲ ਜੋੜਿਆ ਅਤੇ ਮਹਾਪੁਰਸ਼ਾਂ ਦੇ ਜੀਵਨ 'ਤੇ ਚਾਨਣਾ ਪਾਇਆ ਤੇ ਜੂਨ '84 ਦੌਰਾਨ ਸ਼ਹਾਦਤਾਂ ਪਾਉਣ ਵਾਲੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਠੰਡੇ-ਮਿੱਠੇ ਜਲ ਦੇ ਲੰਗਰ ਤੇ ਕਈ ਤਰ੍ਹਾਂ ਦੇ ਸਟਾਲ ਵੀ ਲਗਾਏ।

PunjabKesari

ਇਹ ਵੀ ਪੜ੍ਹੋ : WWE ਕੁਸ਼ਤੀ ਦੇ ਆਇਰਨ ਵਜੋਂ ਜਾਣੇ ਜਾਂਦੇ ਹੁਸੈਨ ਵਜ਼ੀਰੀ ਦਾ ਹੋਇਆ ਦਿਹਾਂਤ

ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੀ ਮੌਜੂਦ ਸਨ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਆਈਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਲੰਗਰਾਂ ਦੇ ਸਟਾਲ ਵਾਲੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਬੋਰਗੋ ਸੰਨਜਾਕਮੋ ਦੀ ਸਮੁੱਚੀ ਕਮੇਟੀ ਜਿਨ੍ਹਾਂ 'ਚ ਮੁੱਖ ਸੇਵਾਦਾਰ ਨਿਰਮਲ ਸਿੰਘ, ਭੁੱਲਾ ਸਿੰਘ, ਕੁਲਬੀਰ ਸਿੰਘ ਮਿਆਣੀ, ਗੁਰਮੁੱਖ ਸਿੰਘ, ਨਿਸ਼ਾਨ ਸਿੰਘ, ਸੁਲੱਖਣ ਸਿੰਘ, ਸਤਪਾਲ ਸਿੰਘ ਜੱਸ, ਬਿੱਲਾ ਬੋਰਗੋ, ਕੁਲਦੀਪ ਸਿੰਘ, ਸਤਪਾਲ ਸਿੰਘ, ਸੁਖਵਿੰਦਰ ਸਿੰਘ, ਲਖਵੀਰ ਸਿੰਘ ਅਤੇ ਵਿੱਕੀ ਆਦਿ ਨੇ ਕਿਹਾ ਕਿ ਸੰਤਾਂ-ਮਹਾਪੁਰਸ਼ਾਂ ਨੇ ਜਿੱਥੇ ਅਣਗਿਣਤ ਲੋਕਾਂ ਨੂੰ ਗੁਰੂ ਵਾਲੇ ਬਣਾਇਆ, ਉਥੇ ਵਿੱਦਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵੱਡਾ ਯੋਗਦਾਨ ਪਾਇਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News