ਨਸਲਵਾਦ ਦਾ ਵਿਰੋਧ ਕਰਨ ਲਈ ਨੀਦਰਲੈਂਡ ਦੇ ਲੋਕਾਂ ਨੇ ਇੰਝ ਖਿੱਚੀ ਤਿਆਰੀ
Monday, Oct 05, 2020 - 08:52 AM (IST)

ਐਂਸਟਰਡਮ, (ਵਿਸ਼ੇਸ਼)-ਅਮਰੀਕਾ ਅਤੇ ਯੂਰਪ ਭਰ ’ਚ ਨਸਲਵਾਦ-ਵਿਰੋਧ ਕਾਰਨ ਵਿਵਾਦਿਤ ਕਾਲੇ ਚਿਹਰੇ ਵਾਲੇ ਚਰਿਤਰਾਂ ਨੂੰ ਦਸੰਬਰ ’ਚ ਪੇਸ਼ ਕਰਨ ਦੀ ਜੱਦੋ-ਜਹਿਦ ਹੋ ਰਹੀ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੀਦਰਲੈਂਡ ਦੇ ਲੋਕ ਕ੍ਰਿਸਮਸ ਟਾਈਮ ਬਾਰੇ ਸੋਚਣ ਲੱਗ ਪਏ ਹਨ ਅਤੇ ਇਸ ਦੌਰਾਨ ਉਹ ਨਸਲਵਾਦ ਦਾ ਵਿਰੋਧ ਵੀ ਕਰਣਗੇ।
ਨਸਲਵਾਦ ਦੇ ਦੋਸ਼ ਦੇ ਰੂਪ ’ਚ ‘ਜਵਰਟ ਪੀਟ’ ਜਾਂ ‘ਬਲੈਕ ਪੀਟ’ ਦੇ ਕਿਰਦਾਰ ਪੇਸ਼ ਕੀਤੇ ਜਾਣਗੇ। ਇਸ ’ਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ‘ਜਵਰਟ ਪੀਟ’ ਦੇ ਰੂਪ ’ਚ ਕੱਪੜੇ ਪਹਿਨੀਆਂ ਹੋਈਆਂ ਨਜ਼ਰ ਆਉਣਗੀਆਂ। ਸਿੰਟਰ ਕਲਾਸ ਜਾਂ ਸਾਂਤਾ ਕਲਾਜ ਆਪਣੇ ਸਹਾਇਕਾਂ ਦੇ ਨਾਲ ਜਰਮਨੀ ਦੇ ਇਕ ਸ਼ਹਿਰ ਤੋਂ ਇੱਥੇ ਕਿਸ਼ਤੀ ’ਤੇ ਆਏ ਹੋਏ ਹਨ ਜਿਨ੍ਹਾਂ ਨੇ ਖੁਦ ਨੂੰ ਨਸਲਵਾਦੀ ਵਿਖਾਉਣ ਲਈ ‘ਜਵਰਟ ਪੀਟ’ ਦੇ ਰੂਪ ’ਚ ਕੱਪੜੇ ਪਾਏ ਹੋਏ ਹਨ। ਆਮ ਤੌਰ ’ਤੇ ‘ਜਵਰਟ ਪੀਟ’ ਰਵਾਇਤੀ ਰੂਪ ਨਾਲ ਨਵੰਬਰ ਦੇ ਅੱਧ ’ਚ ਸ਼ੁਰੂ ਹੁੰਦਾ ਹੈ। ‘ਜਵਰਟ ਪੀਟ’ ਦਾ ਕਿਰਦਾਰ ਨਿਭਾਉਣ ਵਾਲੇ ਦਾ ਮੇਕਅਪ ਨਾਲ ਕਾਲਾ ਚਿਹਰਾ ਬਣਾਇਆ ਜਾਂਦਾ ਹੈ। ਘੁੰਗਰਾਲੀ ਵਿਗ, ਚਮਕਦਾਰ ਪੌਸ਼ਾਕ, ਝੁਮਕੇ ਅਤੇ ਮੋਟੇ ਬੁੱਲ੍ਹ ਡਚ ਸ਼ਹਿਰਾਂ ਅਤੇ ਪਿੰਡਾਂ ’ਚ ਵਿਖਾਈ ਦਿੰਦੇ ਹਨ।
‘ਬਲੈਕ ਲਾਈਵਸ ਮੈਟਰ’ ਦਰਮਿਆਨ ਨਸਲਵਾਦ ਵਿਰੋਧੀ ਅੰਦੋਲਨ ਦੀ ਡਚ ਸਮਾਜ ’ਚ ਖਾਸੀ ਚਰਚਾ ਹੈ। ਧਿਆਨ ਯੋਗ ਹੈ ਕਿ ਡਚ ਸਮਾਜ ਆਪਣੀ ਸਹਿਨਸ਼ੀਲਤਾ ’ਤੇ ਬਹੁਤ ਮਾਣ ਕਰਦਾ ਹੈ, ਇਸ ਲਈ ਉਹ ਜਾਤੀਵਾਦ ਵਿਰੋਧੀ ਸੱਭਿਆਚਾਰ ਨੂੰ ਸਹਿਣ ਨਹੀਂ ਕਰਦਾ। ਇਹ ਆਯੋਜਨ ਨੀਦਰਲੈਂਡ ’ਚ ਸਮਾਜਿਕ ਨਿਆਂ ਲਈ ਜਾਗਰੂਕਤਾ ਅਤੇ ਨਾਗਰਿਕ ਮੇਲ-ਜੋਲ ਦੇ ਮਕਸਦ ਨਾਲ ਕੀਤਾ ਜਾਵੇਗਾ।