ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...

Wednesday, Nov 25, 2026 - 04:19 PM (IST)

ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਨੂੰ ਚੱਲਦਿਆਂ 8 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਸ ਜੰਗ ਕਾਰਨ ਮਿਡਲ ਈਸਟ 'ਚ ਜਾਰੀ ਤਣਾਅ ਅਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਤਾਜ਼ਾ ਆਰਥਿਕ ਪਾਬੰਦੀਆਂ ਵਿਚਾਲੇ ਇਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਉਸ ਦੀਆਂ 7 ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਉਹ ਅਮਰੀਕਾ ਨਾਲ ਨਾ ਤਾਂ ਕੋਈ ਗੱਲਬਾਤ ਕਰੇਗਾ ਅਤੇ ਨਾ ਹੀ ਕੋਈ ਕਦਮ ਚੁੱਕੇਗਾ। 

ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਿਰ ਗ਼ਾਲੀਬਾਫ਼ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿੱਤ ਮੰਤਰੀ ਸਕੌਟ ਬੇਸੈਂਟ ਦੀਆਂ ਧਮਕੀਆਂ ਨੂੰ 'ਅਮਰੀਕੀ ਬੇਵਸੀ' ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਦੁਸ਼ਮਣ ਦੀ ਕਿਸੇ ਵੀ ਕਾਰਵਾਈ ਦਾ ਫ਼ੈਸਲਾਕੁੰਨ ਜਵਾਬ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਪੈਸਿਆਂ ਖ਼ਾਤਰ 'ਬੇਗ਼ਾਨੀ' ਜੰਗ ਲੜਨ ਜਾ ਰਿਹਾ ਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ ! ਅਦਾਲਤ ਨੇ ਸੁਣਾਈ ਸਜ਼ਾ

ਇਰਾਨ ਵੱਲੋਂ ਗੱਲਬਾਤ ਲਈ ਅਮਰੀਕਾ ਅੱਗੇ ਰੱਖੀਆਂ ਗਈਆਂ ਸ਼ਰਤਾਂ 'ਚ ਇਰਾਨੀ ਬੰਦਰਗਾਹਾਂ ਤੋਂ ਅਮਰੀਕੀ ਨੇਵੀ ਦੀ ਨਾਕਾਬੰਦੀ ਹਟਾਉਣਾ, ਆਰਥਿਕ ਪਾਬੰਦੀਆਂ 'ਚ ਰਾਹਤ ਦੇਣਾ, ਵਿਦੇਸ਼ਾਂ 'ਚ ਜ਼ਬਤ ਕੀਤੇ ਗਏ ਇਰਾਨੀ ਫੰਡਾਂ ਨੂੰ ਜਾਰੀ ਕਰਨਾ, ਸਾਰੇ ਮੋਰਚਿਆਂ 'ਤੇ ਜੰਗੀ ਕਾਰਵਾਈਆਂ ਬੰਦ ਕਰਨਾ ਅਤੇ ਜੰਗ ਖ਼ਤਮ ਹੋਣ ਦਾ ਰਸਮੀ ਐਲਾਨ ਕਰਨਾ ਤੇ ਜੰਗ 'ਚ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਗ਼ਾਲੀਬਾਫ਼ ਦਾ ਇਹ ਬਿਆਨ ਅਮਰੀਕੀ ਵਿੱਤ ਵਿਭਾਗ ਵੱਲੋਂ ਸੋਮਵਾਰ ਨੂੰ ਇਰਾਨ ਦੇ 'ਗਲੋਬਲ ਸ਼ੈਡੋ ਬੈਂਕਿੰਗ ਨੈੱਟਵਰਕ' ਖ਼ਿਲਾਫ਼ ਕੀਤੀ ਗਈ ਵੱਡੀ ਕਾਰਵਾਈ ਤੋਂ ਇੱਕ ਦਿਨ ਬਾਅਦ ਆਇਆ ਹੈ। ਅਮਰੀਕਾ ਨੇ ਇਰਾਨ ਦੇ ਵਿਦੇਸ਼ੀ ਵਪਾਰ ਅਤੇ ਅਰਬਾਂ ਡਾਲਰਾਂ ਦੇ ਲੈਣ-ਦੇਣ ਨੂੰ ਰੋਕਣ ਲਈ ਦੋ ਦਰਜਨ ਤੋਂ ਵੱਧ ਐਕਸਚੇਂਜ ਹਾਊਸਾਂ, ਫਰੰਟ ਕੰਪਨੀਆਂ ਅਤੇ ਮੁੱਖ ਅਧਿਕਾਰੀਆਂ 'ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਇਰਾਨ ਦੀ ਆਰਥਿਕਤਾ ਡੁੱਬ ਚੁੱਕੀ ਹੈ ਅਤੇ ਅਮਰੀਕਾ ਇਸ ਦੇ ਗ਼ੈਰ-ਕਾਨੂੰਨੀ ਵਿੱਤੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News