ਜ਼ੇਲੇਂਸਕੀ ਨੇ ਰੂਸ ਦੇ 200 ਨਾਗਰਿਕਾਂ ਖ਼ਿਲਾਫ਼ ਲਗਾਇਆ ਬੈਨ

Monday, Feb 13, 2023 - 12:56 PM (IST)

ਜ਼ੇਲੇਂਸਕੀ ਨੇ ਰੂਸ ਦੇ 200 ਨਾਗਰਿਕਾਂ ਖ਼ਿਲਾਫ਼ ਲਗਾਇਆ ਬੈਨ

ਮਾਸਕੋ (ਵਾਰਤਾ)– ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਤੇ ਰੱਖਿਆ ਕੌਂਸਲ (ਐੱਨ. ਐੱਸ. ਡੀ. ਸੀ.) ਦੇ ਰੂਸ ਦੇ 200 ਨਾਗਰਿਕਾਂ ’ਤੇ ਬੈਨ ਲਗਾਉਣ ਦੇ ਫ਼ੈਸਲੇ ਨੂੰ ਲਾਗੂ ਕਰ ਦਿੱਤਾ ਹੈ।

ਜ਼ੇਲੇਂਸਕੀ ਦੇ ਦਫ਼ਤਰ ਵਲੋਂ ਪ੍ਰਕਾਸ਼ਿਤ ਦਸਤਾਵੇਜ਼ ਮੁਤਾਬਕ ਐੱਨ. ਐੱਸ. ਡੀ. ਸੀ. ਦੇ ਸਕੱਤਰ ਓਲੇਕਸੀ ਡੈਨੀਲੋਵ ਨੂੰ ਡਿਕਰੀ ਦੇ ਐਗਜ਼ੀਕਿਊਸ਼ਨ ਨੂੰ ਕੰਟਰੋਲ ਕਰਨ ਦਾ ਹੁਕਮ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਦਾ ਵੱਡਾ ਕਦਮ, ਇਨ੍ਹਾਂ ਲੋਕਾਂ ਨੂੰ ਮਿਲੇਗੀ ਨਾਗਰਿਕਤਾ, ਪਰਿਵਾਰ ਵੀ ਜਾ ਸਕੇਗਾ ਵਿਦੇਸ਼

ਬੈਨ ’ਚ ਹੋਰ ਗੱਲਾਂ ਤੋਂ ਇਲਾਵਾ ਸੰਪਤੀ ਨੂੰ ਜ਼ਬਤ ਕਰਨਾ, ਵਪਾਰਕ ਸੰਚਾਲਨ ਨੂੰ ਬੰਦ ਕਰਨਾ ਤੇ ਯੂਕ੍ਰੇਨ ਦੇ ਬਾਹਰ ਪੂੰਜੀ ਦੀ ਵਾਪਸੀ ਨੂੰ ਰੋਕਣਾ ਸ਼ਾਮਲ ਹੈ।

ਇਸ ਤੋਂ ਇਲਾਵਾ ਸਕਿਓਰਿਟੀਸ ਦੇ ਲੈਣ-ਦੇਣ ’ਤੇ ਸੰਪੂਰਨ ਜਾਂ ਅੰਸ਼ਕ ਰੋਕ ਸ਼ਾਮਲ ਹੈ। ਬੈਨ 50 ਸਾਲਾਂ ਤਕ ਪ੍ਰਭਾਵੀ ਰਹੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News