ਜ਼ਹੀਰ ਸ਼ਾਹ ਬਣੇ ਪਾਕਿਸਤਾਨ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਕਾਰਜਕਾਰੀ ਪ੍ਰਧਾਨ
Sunday, Feb 26, 2023 - 10:17 AM (IST)
ਇਸਲਾਮਾਬਾਦ (ਯੂ. ਐੱਨ. ਆਈ.)– ਪਾਕਿਸਤਾਨ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਦੇ ਉਪ ਪ੍ਰਧਾਨ ਜ਼ਹੀਰ ਸ਼ਾਹ ਨੂੰ ਭ੍ਰਿਸ਼ਟਾਚਾਰ ਰੋਕੂ ਸੰਗਠਨ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ ਅਗਲੇ ਪ੍ਰਧਾਨ ਦੀ ਨਿਯੁਕਤੀ ਹੋਣ ਤੱਕ ਸ਼ਾਹ ਭ੍ਰਿਸ਼ਟਾਚਾਰ ਰੋਕੂ ਏਜੰਸੀ ਦੇ ਮੁਖੀ ਦੇ ਤੌਰ ’ਤੇ ਬਣੇ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ
ਨੈਬ ਦੇ ਐਡੀਸ਼ਨਲ ਡਾਇਰੈਕਟਰ ਸੈਯਦ ਇਜ਼ਹਾਰ ਸ਼ਾਹ ਵਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਕਿ ਸੋਧੇ ਐੱਨ. ਏ. ਓ. 1999 ਦੀ ਧਾਰਾ 6 (ਬੀ) (ਵੀ) ਦੇ ਪ੍ਰਾਵਧਾਨ ਦੀ ਪਾਲਣਾ ’ਚ ਜ਼ਹੀਰ ਸ਼ਾਹ 22 ਫਰਵਰੀ, 2023 ਤੋਂ ਹੋਰ ਨਵੇਂ ਪ੍ਰਧਾਨ ਦੀ ਨਿਯੁਕਤੀ ਤੱਕ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਪ੍ਰਧਾਨ ਦੇ ਰੂਪ ’ਚ ਕਾਰਜ ਕਰਨਗੇ।
ਨੈਬ ਦੇ ਉਪ ਪ੍ਰਧਾਨ ਦੇ ਰੂਪ ’ਚ ਕੰਮ ਕਰ ਰਹੇ ਸ਼ਾਹ ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਦਾ ਕੰਮ ਦੇਖ ਰਹੇ ਹਨ ਕਿਉਂਕਿ ਆਫਤਾਬ ਸੁਲਤਾਨ ਨੇ ਬਿਊਰੋ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।