ਕੈਨੇਡਾ 'ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦੇ ਕਤਲ ਮਾਮਲੇ 'ਚ ਗੋਰਾ ਗ੍ਰਿਫ਼ਤਾਰ
Thursday, Apr 07, 2022 - 02:40 PM (IST)

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ)— ਕੈਨੇਡਾ 'ਚ 24 ਸਾਲਾ ਪੰਜਾਬਣ ਕੁੜੀ ਹਰਮਨਦੀਪ ਕੌਰ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਪੁਲਸ ਨੇ ਡੇਨਟ ਓਗਨੀਬੇਨ-ਹੇਬਰਨ ਨਾਮੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੇ ਇਕ ਬਿਆਨ ਅਨੁਸਾਰ ਡੇਨਟ ਓਗਨੀਬੇਨ-ਹੇਬੋਰਨ ਦੇ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦੇ ਦੋਸ਼ ਨੂੰ ਮਨਜ਼ੂਰੀ ਦਿੱਤੀ ਗਈ। ਹਰਮਨਦੀਪ ਕੌਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੇਲੋਨਾ ਵਿਚ ਰਹਿੰਦੀ ਸੀ।
ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਹੋਰ ਡੂੰਘਾ ਹੋਇਆ ਆਰਥਿਕ ਸੰਕਟ, ਭਾਰਤ ਨੇ ਭੇਜੀ ਪੈਟਰੋਲ-ਡੀਜ਼ਲ ਦੀ ਵੱਡੀ ਖੇਪ
ਦੱਸ ਦੇਈਏ ਕਿ ਹਰਮਨਦੀਪ ਕੌਰ 'ਤੇ ਇਹ ਹਮਲਾ ਲੰਘੀ 26 ਫਰਵਰੀ 2022 ਨੂੰ ਕੇਲੋਨਾ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਓਕਾਨਾਗਨ ਕੈਂਪਸ ਵਿਚ ਰਾਤ ਦੇ ਸਮੇਂ ਹੋਇਆ ਸੀ। ਇੱਥੇ ਉਹ ਸੁਰੱਖਿਆ ਗਾਰਡ ਦੀ ਨੌਕਰੀ ਕਰਦੀ ਸੀ। ਹਰਮਨਦੀਪ ਸਾਲ 2015 ਵਿਚ ਪੰਜਾਬ ਤੋਂ ਕੈਨੇਡਾ ਆਈ ਸੀ, ਜਿਸ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਕਪੂਰਥਲਾ ਦਾ ਪਿੰਡ ਸੈਦੋਵਾਲ ਸੀ।
ਇਹ ਵੀ ਪੜ੍ਹੋ: ਭਾਰਤ ਨੇ ਕੀਤੀ ਯੂਕ੍ਰੇਨ 'ਚ ਹੋਏ ਕਤਲੇਆਮ ਦੀ ਨਿੰਦਾ, ਅਮਰੀਕਾ ਨੇ ਦਿੱਤੀ ਇਹ ਪ੍ਰਤੀਕਿਰਿਆ