ਰਾਤ ਵੇਲੇ ਸੁੰਘਣ ਦੀ ਵੱਧ ਸਮਰਥਾ ਰੱਖਦੈ ਤੁਹਾਡਾ ਨੱਕ
Saturday, Nov 11, 2017 - 04:48 AM (IST)
ਵਾਸ਼ਿੰਗਟਨ - ਜੇ ਕੋਈ ਤੁਹਾਨੂੰ ਕਹਿੰਦਾ ਹੈ ਕਿ ਸਵੇਰੇ ਉੱਠੋ ਅਤੇ ਗੁਲਾਬ ਸੁੰਘੋ ਤਾਂ ਯਕੀਨ ਮੰਨੋ ਇਹ ਇਕ ਖਰਾਬ ਸਲਾਹ ਹੈ। ਤੁਹਾਡੇ ਸੁੰਘਣ ਦੀ ਸਮਰੱਥਾ 24 ਘੰਟੇ ਬਦਲਦੀ ਰਹਿੰਦੀ ਹੈ। ਤੁਹਾਡੇ ਬੌਡੀ ਕਲਾਕ ਦੇ ਹਿਸਾਬ ਨਾਲ ਤੁਹਾਡੀ ਸਮਰੱਥਾ ਬਦਲਦੀ ਰਹਿੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਨੱਕ ਸਭ ਤੋਂ ਵੱਧ ਐਕਟਿਵ ਕਦੋਂ ਰਹਿੰਦਾ ਹੈ ਜਾਂ ਫਿਰ ਕਹਿ ਲਓ ਕਿਸ ਸਮੇਂ ਇਹ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਦਾ ਹੈ? ਤਾਂ ਦੱਸ ਦੇਈਏ ਇਹ ਸਮਾਂ ਹੁੰਦਾ ਹੈ ਰਾਤ ਦਾ, ਜਦੋਂ ਤੁਸੀਂ ਸੌਣ ਜਾ ਰਹੇ ਹੋ। ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੌਣ ਤੋਂ ਪਹਿਲਾਂ ਤੁਹਾਡਾ ਨੱਕ ਆਪਣਾ ਕੰਮ ਸਭ ਤੋਂ ਵਧੀਆ ਤਰੀਕੇ ਨਾਲ ਕਰਦਾ ਹੈ। ਇਹ ਸਟੱਡੀ ਕੈਮੀਕਲ ਸੈਂਸੇਜ ਨਾਂ ਦੇ ਜਰਨਲ ਵਿਚ ਪ੍ਰਕਾਸ਼ਿਤ ਹੋਈ। ਇਸ ਦੇ ਲਈ 12 ਤੋਂ 15 ਸਾਲ ਦੇ 37 ਟੀਨ ਏਜਰਸ ਨੂੰ ਪਾਰਟੀ ਤੋਂ ਬਾਅਦ ਲੈਬ ਵਿਚ ਹੀ ਰੁਕਣ ਲਈ ਸੱਦਿਆ ਗਿਆ। 9 ਦਿਨਾਂ ਤੱਕ ਉਨ੍ਹਾਂ ਨੇ ਸ਼ਡਿਊਲ ਫਾਲੋ ਕੀਤਾ, ਜਿਸਦੇ ਤਹਿਤ ਖੋਜਕਾਰਾਂ ਨੇ ਉਨ੍ਹਾਂ ਦੇ ਬੌਡੀ ਕਲਾਕ 'ਤੇ ਫੋਕਸ ਕੀਤਾ, ਜੋ ਕਿ ਜਾਗਣ ਅਤੇ ਨੀਂਦ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।