ਮਿੰਟਾਂ ''ਚ ਫੈਲ ਜਾਂਦੀ ਹੈ ਇਹ ਬੀਮਾਰੀ, ਬਾਂਹਾਂ-ਲੱਤਾਂ ਪੈਂਦੇ ਨੇ ਕੱਟਣੇ, ਕੈਨੇਡਾ ''ਚ ਇਕ ਹੋਰ ਦਰਦਨਾਕ ਮਾਮਲਾ ਆਇਆ ਸਾਹਮਣੇ (ਤਸਵੀਰਾਂ)

03/25/2017 5:00:57 PM

ਮੈਨੀਟੋਬਾ— ਕੈਨੇਡਾ ਦੇ ਮੈਨੀਟੋਬਾ ਵਿਚ 28 ਸਾਲਾਂ ਔਰਤ ਦੇ ਅਚਾਨਕ ਬੀਮਾਰ ਪੈਣ ਤੋਂ ਬਾਅਦ ਉਸ ਦੀ ਇਕ ਬਾਂਹ ਅਤੇ ਦੋਵੇਂ ਲੱਤਾਂ ਕੱਟਣੀਆਂ ਪਈਆਂ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਔਰਤ ਫਲੈਸ਼ ਈਟਿੰਗ (ਮਾਂਸ ਖਾਣ ਵਾਲੀ) ਬੀਮਾਰੀ ਨਾਲ ਪੀੜਤ ਹੋਈ ਸੀ। ਸਿਰਫ ਤਿੰਨ ਦਿਨਾਂ ਵਿਚ ਹੀ ਉਸ ਦੀ ਸਾਰੀ ਜ਼ਿੰਦਗੀ ਪਲਟ ਗਈ ਅਤੇ ਉਹ ਹੱਸਦੀ-ਖੇਡਦੀ ਔਰਤ ਅਪਾਹਜ਼ ਬਣ ਕੇ ਰਹਿ ਗਈ। ਇਹ ਇਨਫੈਕਸ਼ਨ ਸਿਰ ਦਰਦ, ਕੌੜੇ ਗਲੇ, ਸਰੀਰ ਵਿਚ ਦਰਦਾਂ ਨਾਲ ਸ਼ੁਰੂ ਹੁੰਦੀ। ਪਹਿਲਾਂ-ਪਹਿਲਾਂ ਇਹ ਬੀਮਾਰੀ ਆਮ ਫਲੂ ਵਾਂਗ ਹੀ ਲੱਗਦੀ ਹੈ ਪਰ ਥੋੜ੍ਹੇ ਦਿਨਾਂ ਵਿਚ ਇਹ ਬੰਦੇ ਨੂੰ ਅਪਾਹਜ਼ ਕਰਨ ਦੀ ਸਥਿਤੀ ਵਿਚ ਪਹੁੰਚਾ ਦਿੰਦੀ ਹੈ। ਇਸੇ ਤਰ੍ਹਾਂ ਤਿੰਨ ਦਿਨਾਂ ਤੱਕ ਬੀਮਾਰ ਰਹਿਣ ਤੋਂ ਬਾਅਦ ਕਿਰਕਨੈੱਸ ਵਿਨੀਪੈੱਗ ਦੇ ਇਕ ਹਸਪਤਾਲ ਵਿਖੇ ਗਈ। ਉੱਥੇ ਇਲਾਜ ਤੋਂ ਬਾਅਦ ਵੀ ਜਦੋਂ ਕਿਰਕਨੈੱਸ ਦੀ ਸਿਹਤ ਖਰਾਬ ਹੁੰਦੀ ਗਈ, ਉਦੋਂ ਉਸ ਦੀ ਮਾਂ ਉਸ ਨੂੰ ਵਿਕਟੋਰੀਆ ਦੇ ਹਸਪਤਾਲ ਵਿਖੇ ਲੈ ਗਈ। ਇਨਫੈਕਸ਼ਨ ਕਾਰਨ ਕਿਰਕਨੈੱਸ ਦੀ ਬਾਂਹ ਨੀਲੀ ਪੈ ਗਈ ਸੀ। ਐਮਰਜੈਂਸੀ ਰੂਮ ਵਿਚ ਜਾਣ ਦੇ ਬਾਵਜੂਦ ਕਿਰਕਨੈੱਸ ਨੂੰ ਛੇ ਘੰਟਿਆਂ ਤੱਕ ਡਾਕਟਰ ਦਾ ਇੰਤਜ਼ਾਰ ਕਰਨਾ ਪਿਆ। ਡਾਕਟਰਾਂ ਦੇ ਆਉਣ ''ਤੇ ਉਸ ਦੀ ਜਾਂਚ ਕੀਤੀ ਗਈ ਅਤੇ ਪਤਾ ਲੱਗਾ ਕਿ ਉਹ ਫਲੈਸ਼ ਈਟਿੰਗ ਬੀਮਾਰੀ ਦੀ ਸ਼ਿਕਾਰ ਹੋਈ ਹੈ। ਇਹ ਇਕ ਬੈਕਟੀਰੀਅਲ ਇਨਫੈਕਸ਼ਨ ਹੈ, ਜਿਸ ਨਾਲ ਸਰੀਰ ਵਿਚ ਅਸਹਿਣਯੋਗ ਦਰਦ ਹੁੰਦਾ ਹੈ। ਡਾਕਟਰਾਂ ਨੇ ਕਿਹਾ ਕਿ ਕਿਰਕਨੈੱਸ ਦੀ ਜਾਨ ਬਚਾਉਣ ਲਈ ਉਸ ਦੀ ਇਕ ਬਾਂਹ ਅਤੇ ਦੋਵੇਂ ਲੱਤਾਂ ਕੱਟਣੀਆਂ ਪੈਣਗੀਆਂ। ਡਾਕਟਰਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਤਿੰਨ ਦਿਨਾਂ ਦੀ ਬੀਮਾਰੀ ਉਸ ਨੂੰ ਅਪਾਹਜ਼ ਬਣਾ ਕੇ ਚਲੀ ਗਈ। ਕਿਰਕਨੈੱਸ ਦਾ 11 ਸਾਲਾ ਬੇਟਾ ਉਸ ਨੂੰ ਇਸ ਹਾਲਤ ਵਿਚ ਦੇਖ ਕੇ ਖੂਨ ਦੇ ਹੰਝੂ ਰੋ ਰਿਹਾ ਹੈ। ਉਸ ਦੀ ਮਾਂ ਲਾਚਾਰ ਹੈ। 
 
ਮੈਨੀਟੋਬਾ ਵਿਚ ਸਾਹਮਣੇ ਆ ਚੁੱਕੇ ਨੇ ਇਸ ਤਰ੍ਹਾਂ ਦੇ ਕਈ ਮਾਮਲੇ — 
ਇਸ ਤਰ੍ਹਾਂ ਦੀ ਇਨਫੈਕਸ਼ਨ ਦੇ ਕਈ ਮਾਮਲੇ ਮੈਨੀਟੋਬਾ ਵਿਚ ਸਾਹਮਣੇ ਆ ਚੁੱਕੇ ਹਨ। ਹਰ ਸਾਲ ਇਸ ਤਰ੍ਹਾਂ 12-20 ਮਾਮਲੇ ਸਾਹਮਣੇ ਆਉਂਦੇ ਹਨ। ਹਾਲ ਹੀ ਵਿਚ ਓਨਟਾਰੀਓ ਦੀ ਇਕ 11 ਸਾਲਾ ਬੱਚੀ ਵੀ ਇਸੇ ਤਰ੍ਹਾਂ ਦੀ ਇਨਫੈਕਸ਼ਨ ਦੀ ਸ਼ਿਕਾਰ ਹੋ ਕੇ ਆਪਣੀਆਂ ਲੱਤਾਂ ਗੁਆ ਚੁੱਕੀ ਹੈ। ਉਹ ਬੀਮਾਰੀ ਲਗਾਤਾਰ ਭਿਆਨਕ ਰੂਪ ਧਾਰਦੀ ਜਾ ਰਹੀ ਹੈ ਅਤੇ ਡਾਕਟਰ ਸ਼ੁਰੂਆਤੀ ਸਟੇਜ ਵਿਚ ਇਸ ਨੂੰ ਪਛਾਣਨ ਤੋਂ ਅਸਮਰੱਥ ਹਨ।

Kulvinder Mahi

News Editor

Related News