ਗੋਲਡ ਕੋਸਟ ''ਚ ਵਾਪਰਿਆ ਹਾਦਸਾ, ਹਸਪਤਾਲ ''ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹੈ ਨੌਜਵਾਨ

02/25/2017 11:06:28 AM

ਗੋਲਡ ਕੋਸਟ— ਆਸਟਰੇਲੀਆ ''ਚ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਕਈ ਕੀਮਤੀ ਜਾਨਾਂ ਦਮ ਤੋੜ ਦਿੰਦੀਆਂ ਹਨ। ਅਣਗਿਹਲੀ, ਦੂਜਿਆਂ ਤੋਂ ਅੱਗੇ ਜਾਣ ਦੀ ਕਾਹਲੀ ਅਤੇ ਸੜਕ ਨਿਯਮਾਂ ਦੀ ਉਲੰਘਣਾ ਕਾਰਨ ਅਜਿਹੇ ਹਾਦਸੇ ਵਾਪਰੇ ਹਨ ਪਰ ਫਿਰ ਵੀ ਲੋਕ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦੇ ਹਨ। 
ਗੋਲਡ ਕੋਸਟ ਦੇ ਨੇਰਾਂਗ ਬੋਰਡ ਬੀਚ ਰੋਡ ''ਤੇ ਸ਼ੁੱਕਰਵਾਰ ਦੀ ਰਾਤ ਤਕਰੀਬਨ 10 ਵਜੇ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਇਕ ਬੱਸ ਨੇ 22 ਸਾਲਾ ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਜ਼ਖਮੀ ਨੌਜਵਾਨ ਨੂੰ ਤੁਰੰਤ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ''ਚ ਭਰਤੀ ਕਰਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।

Tanu

News Editor

Related News