'ਦ ਯੋਗੀ ਬੀਅਰ ਸ਼ੋਅ' ਨੂੰ ਆਵਾਜ਼ ਦੇਣ ਵਾਲੀ ਅਭਿਨੇਤਰੀ ਦੀ ਕੋਵਿਡ-19 ਕਾਰਣ ਮੌਤ

Friday, Apr 03, 2020 - 03:50 PM (IST)

'ਦ ਯੋਗੀ ਬੀਅਰ ਸ਼ੋਅ' ਨੂੰ ਆਵਾਜ਼ ਦੇਣ ਵਾਲੀ ਅਭਿਨੇਤਰੀ ਦੀ ਕੋਵਿਡ-19 ਕਾਰਣ ਮੌਤ

ਲਾਸ ਏਂਜਲਸ- ਹੈਨਾ ਬਾਰਬਰਾ ਕਾਰਟੂਨ ਸੀਰੀਜ਼ 'ਦ ਯੋਗੀ ਬੀਅਰ ਸ਼ੋਅ' ਵਿਚ ਸਿੰਡੀ ਬੀਅਰ ਦੀ ਆਵਾਜ਼ ਦੇ ਲਈ ਪਛਾਣੀ ਜਾਣ ਵਾਲੀ ਤਜ਼ਰਬੇਕਾਰ ਜੂਲੀ ਬੇਨੇਟ ਦੀ ਕੋਰੋਨਾਵਾਇਰਸ ਕਾਰਣ 88 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਹਨਾਂ ਦੇ ਟੈਲੇਂਟ ਏਜੰਟ ਮਾਰਕ ਰੋਗਸ ਨੇ ਫਾਕਸ ਨਿਊਜ਼ ਨੂੰ ਦੱਸਿਆ ਕਿ ਬੇਨੇਟ ਦੀ ਲਾਸ ਏਂਜਲਸ ਵਿਚ ਸੇਡਾਰਸ-ਸਿਨਾਈ ਮੈਡੀਕਲ ਸੈਂਟਰ ਵਿਚ 31 ਮਾਰਚ ਨੂੰ ਮੌਤ ਹੋ ਗਈ। ਮੈਨਹਟਨ ਵਿਚ ਪੈਦਾ ਹੋਈ ਬੇਨੇਟ ਨੇ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਤੋਂ ਤੁਰੰਤ ਬਾਅਦ ਥਿਏਟਰ, ਰੇਡੀਓ ਤੇ ਟੈਲੀਵਿਜ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲ ਹੀ ਵਿਚ ਬੇਨੇਟ ਨੇ 'ਗਾਰਫੀਲਡ ਐਂਡ ਫ੍ਰੈਂਡਸ' ਤੇ 'ਸਪਾਈਡਰ ਮੈਨ: ਦ ਐਨੀਮੇਟਡ ਸੀਰੀਜ਼' ਵਿਚ ਆਪਣੀ ਆਵਾਜ਼ ਦਿੱਤੀ ਸੀ।

PunjabKesari

ਜ਼ਿਕਰਯੋਗ ਹੈ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵਰਲਡ-ਓ-ਮੀਟਰ ਵੈੱਬਸਾਈਟ ਮੁਤਾਬਕ ਇਸ ਜਾਨਲੇਵਾ ਬੀਮਾਰੀ ਦੇ ਮਾਮਲੇ 10 ਲੱਖ ਦਾ ਅੰਕੜਾ ਪਾਰ ਕਰ ਗਏ ਹਨ, ਜਿਹਨਾਂ ਵਿਚੋਂ 54 ਹਜ਼ਾਰ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਇਲਾਵਾ 2,18,000 ਅਜਿਹੇ ਵੀ ਲੋਕ ਹਨ, ਜੋ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

PunjabKesari


author

Baljit Singh

Content Editor

Related News