ਯੋਗ ਗੁਰੂ ਬਾਬਾ ਰਾਮਦੇਵ ਪੁੱਜੇ ਨੇਪਾਲ, ਪਤੰਜਲੀ ਆਯੁਰਵੇਦ ਦੇ 2 TV ਚੈਨਲ ਕਰਨਗੇ ਲਾਂਚ
Friday, Nov 19, 2021 - 03:28 PM (IST)
ਕਾਠਮੰਡੂ (ਭਾਸ਼ਾ) : ਯੋਗ ਗੁਰੂ ਬਾਬਾ ਰਾਮਦੇਵ ਨੇਪਾਲ ਵਿਚ ਪਤੰਜਲੀ ਆਯੁਰਵੇਦ ਸਮੂਹ ਦੇ 2 ਟੈਲੀਵਿਜ਼ਨ ਚੈਨਲਾਂ ਦੀ ਸ਼ੁਰੂਆਤ ਕਰਨ ਅਤੇ ਹੋਣ ਵਪਾਰਕ ਪ੍ਰਾਜੈਕਟਾਂ ਦੀ ਸਮੀਖਿਆ ਕਰਨ ਲਈ ਵੀਰਵਾਰ ਨੂੰ ਕਾਠਮੰਡੂ ਪੁੱਜੇ। ਪਤੰਜਲੀ ਯੋਗਪੀਠ, ਨੇਪਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮੈਕਸੀਕੋ ’ਚ ਪੁਲ ਨਾਲ ਲਟਕੀਆਂ ਮਿਲੀਆਂ 10 ਲੋਕਾਂ ਦੀਆਂ ਲਾਸ਼ਾਂ
ਰਾਮਦੇਵ ਨੇਪਾਲ ਦੇ 3 ਦਿਨ ਦੇ ਦੌਰੇ ’ਤੇ ਗਏ ਹਨ ਅਤੇ ਉਨ੍ਹਾਂ ਦੇ ਸਹਿਯੋਗੀ ਅਚਾਰਿਆ ਬਾਲਕ੍ਰਿਸ਼ਣ ਵੀ ਉਨ੍ਹਾਂ ਨਾਲ ਹਨ। ਬਾਬਾ ਰਾਮਦੇਵ ਸ਼ੁੱਕਰਵਾਰ ਨੂੰ ਆਸਥਾ ਨੇਪਾਲ ਟੀਵੀ ਅਤੇ ਪਤੰਜਲੀ ਨੇਪਾਲ ਟੀਵੀ ਦੀ ਸ਼ੁਰੂਆਤ ਕਰਨਗੇ। ਯੋਗ ਗੁਰੂ ਪਤੰਜਲੀ ਦੇ ਕਰਮਚਾਰੀਆਂ ਲਈ ਬਣਾਏ ਗਏ ਆਵਾਸ ਪਤੰਜਲੀ ਸੇਵਾ ਸਦਨ ਦੇ ਇਲਾਵਾ ਸਵਦੇਸ਼ੀ ਸਮਰਿਧੀ ਕਾਰਡ ਦਾ ਵੀ ਉਦਘਾਟਨ ਕਰਨਗੇ। ਰਾਮਦੇਵ ਇਸ ਦੌਰਾਨ ਪਤੰਜਲੀ ਆਯੁਰਵੇਦ ਸਮੂਹ ਵੱਲੋਂ ਵਿਕਸਿਤ ਕੀਤੇ ਜਾ ਰਹੇ ਇਕ ਪ੍ਰਾਜੈਕਟ ਦਾ ਨਿਰੀਖਣ ਕਰਨ ਲਈ ਪੱਛਮੀ ਨੇਪਾਲ ਦੇ ਸਯਾਂਗਜਾ ਵੀ ਜਾਣਗੇ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੇ ‘ਦਿ ਗਰੇਟ ਖਲੀ’, ‘ਆਪ’ ’ਚ ਸ਼ਾਮਲ ਹੋਣ ਦੀਆਂ ਅਟਕਲਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।