ਯਮਨ ਦੇ ਪ੍ਰਵਾਸੀ ਕੇਂਦਰ ’ਚ ਲੱਗੀ ਅੱਗ, 8 ਮਰੇ, 170 ਝੁਲਸੇ

Tuesday, Mar 09, 2021 - 05:18 PM (IST)

ਯਮਨ ਦੇ ਪ੍ਰਵਾਸੀ ਕੇਂਦਰ ’ਚ ਲੱਗੀ ਅੱਗ, 8 ਮਰੇ, 170 ਝੁਲਸੇ

ਸਨਾ(ਵਾਰਤਾ)- ਯਮਨ ਦੀ ਰਾਜਧਾਨੀ ਸਨਾ ਦੇ ਇਕ ਪ੍ਰਵਾਸੀ ਨਿਰੋਗ ਸਹੂਲਤ ਕੇਂਦਰ ’ਚ ਅੱਗ ਲੱਗਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 170 ਤੋਂ ਜ਼ਿਆਦਾ ਝੁਲਸ ਗਏ। ਮੱਧ ਏਸ਼ੀਆ ਅਤੇ ਉੱਤਰ ਅਫਰੀਕਾ ਲਈ ਪ੍ਰਵਾਸ ਲਈ ਕੌਮਾਂਤਰੀ ਸੰਗਠਨ (ਓ. ਈ. ਓ. ਐੱਮ.) ਦੇ ਖੇਤਰੀ ਦਫਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਐਤਵਾਰ ਨੂੰ ਹਾਉਤੀ ਵਿਦਰੋਹੀਆਂ ਵਲੋਂ ਚਲਾਏ ਜਾ ਰਹੇ ਇਸ ਕੇਂਦਰ ’ਚ ਅਚਾਨਕ ਅੱਗ ਲੱਗ ਗਈ। ਕੇਂਦਰ ’ਚ ਅੱਗ ਲੱਗਣ ਕਾਰਣ ਦਾ ਅਜੇ ਪਤਾ ਨਹੀਂ ਚੱਲਿਆ ਹੈ। ਆਈ. ਓ. ਐੱਮ. ਖੇਤਰੀ ਦਫਤਰ ਨੇ ਐਤਵਾਰ ਦੇਰ ਰਾਤ ਟਵੀਟ ਕੀਤਾ ਕਿ ਸਨਾ ’ਚ ਪ੍ਰਵਾਸੀ ਹਿਰਾਸਤ ਸਹੂਲਤ ਕੇਂਦਰ ’ਚ ਅੱਗ ਲੱਗਣ ’ਤੇ ਸਾਨੂੰ ਸ਼ਰਨਾਰਥੀਆਂ ਅਤੇ ਗਾਰਡ ਦੀ ਮੌਤ ’ਤੇ ਡੂੰਘਾ ਦੁੱਖ ਹੋਇਆ। ਪੀੜਤਾਂ ਦੇ ਪਰਿਵਾਰ ਅਤੇ ਸਾਰੇ ਜ਼ਖਮੀ ਲੋਕਾਂ ਪ੍ਰਤੀ ਸਾਡੀ ਸੰਵੇਦਨਾ।  
ਸੰਗਠਨ ਨੇ ਕਿਹਾ ਕਿ ਹਾਦਸੇ ਵਿਚ 170 ਤੋਂ ਜਿਆਦਾ ਝੁਲਸੇ ਲੋਕਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚੋਂ 90 ਦੀ ਹਾਲਤ ਗੰਭੀਬ ਬਣੀ ਹੋਈ ਹੈ।


author

cherry

Content Editor

Related News