ਯਮਨ: ਅਦਨ ''ਚ ਹੋਈਆਂ ਝੜਪਾਂ ''ਚ 40 ਹਲਾਕ, 260 ਜ਼ਖਮੀ: ਸੰਯੁਕਤ ਰਾਸ਼ਟਰ
Sunday, Aug 11, 2019 - 04:25 PM (IST)

ਦੁਬਈ— ਸੰਯੁਕਤ ਰਾਸ਼ਟਰ ਨੇ ਐਤਵਾਰ ਨੂੰ ਕਿਹਾ ਕਿ ਯਮਨ ਦੇ ਦੂਜੇ ਵੱਡੇ ਸ਼ਹਿਰ ਅਦਨ 'ਚ ਸੁਰੱਖਿਆ ਬਲਾਂ ਤੇ ਵਿਧਰੋਹੀਆਂ ਵਿਚਾਲੇ ਹੋਈਆਂ ਝੜਪਾਂ 'ਚ 40 ਲੋਕਾਂ ਦੀ ਮੌਤ ਹੋ ਗਈ ਹੈ ਤੇ 260 ਲੋਕ ਜ਼ਖਮੀ ਹਨ। ਸੰਯੁਕਤ ਰਾਸ਼ਟਰ ਨੇ ਇਕ ਬਿਆਨ 'ਚ ਕਿਹਾ ਕਿ ਅਦਨ ਸ਼ਹਿਰ 'ਚ 8 ਅਗਸਤ ਤੋਂ ਸ਼ੁਰੂ ਹੋਏ ਸੰਘਰਸ਼ 'ਚ ਕਈ ਨਾਗਰਿਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਤ ਉਥੇ 40 ਲੋਕ ਮਾਰੇ ਗਏ ਹਨ।