ਯਮਨ : ਸੁਰੱਖਿਆ ਬਲਾਂ ਅਤੇ ਹੂਤੀ ਵਿਦਰੋਹੀਆਂ ਦਰਮਿਆਨ ਝੜਪ ''ਚ 140 ਲੜਾਕਿਆਂ ਦੀ ਹੋਈ ਮੌਤ
Friday, Oct 15, 2021 - 12:59 AM (IST)
ਸਨਾ-ਯਮਨ ਦੇ ਸੁਰੱਖਿਆ ਬਲਾਂ ਅਤੇ ਦੇਸ਼ ਦੇ ਵਿਦਰੋਹੀ ਹੂਤੀ ਲੜਾਕਿਆਂ ਦਰਮਿਆਨ ਇਸ ਹਫਤੇ ਮਾਰਿਬ ਸੂਬਿਆਂ 'ਚ ਹੋਈ ਜ਼ਬਰਦਸਤ ਝੜਪ 'ਚ ਦੋਵਾਂ ਵੱਲੋਂ ਘਟੋ-ਘੱਟ 140 ਲੜਾਕੇ ਮਾਰੇ ਗਏ। ਆਦਿਵਾਸੀ ਨੇਤਾਵਾਂ ਅਤੇ ਸੁਰੱਖਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕੰਟਰੋਲ ਵਾਲੇ ਅਬਦੀਆ ਅਤੇ ਅਲ-ਜੁਬਾਹ ਜ਼ਿਲ੍ਹਿਆਂ 'ਚ ਪਿਛਲੇ 24 ਘੰਟਿਆਂ ਤੋਂ ਜ਼ਬਰਦਸਤ ਲੜਾਈ ਜਾਰੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ਹੁਣ ਤੱਕ ਕੋਰੋਨਾ ਟੀਕਿਆਂ ਦੀਆਂ 97 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ : ਸਰਕਾਰ
ਪਿਛਲੇ ਕੁਝ ਹਫਤਿਆਂ ਤੋਂ ਈਰਾਨ ਸਮਰਥਿਤ ਸ਼ਿਆ ਹੂਤੀ ਵਿਦਰੋਹੀਆਂ ਦੇ ਰਣਨੀਤਿਕ ਰੂਪ ਨਾਲ ਅਹਿਮ ਇਸ ਸੂਬੇ 'ਚ ਹਮਲੇ ਤੇਜ਼ ਕਰ ਦਿੱਤੇ ਹਨ। ਨਾਲ ਹੀ ਹੂਤੀ ਲੜਾਕਿਆਂ ਨੇ ਸਰਹੱਦ ਪਾਰ ਸਾਊਦੀ ਅਰਬ 'ਚ ਵੀ ਹਮਲੇ ਤੇਜ਼ ਕੀਤੇ ਹਨ ਜੋ ਕਿ ਹੂਤੀ ਵਿਦਰੋਹੀਆਂ ਵਿਰੁੱਧ ਯਮਨ ਦੀ ਸਰਕਾਰ ਦਾ ਸਮਰਥਨ ਕਰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਬਲਾਂ ਨੇ ਉਨ੍ਹਾਂ ਇਲਾਕਿਆਂ ਨੂੰ ਦੁਬਾਰਾ ਆਪਣੇ ਕੰਟਰੋਲ 'ਚ ਲੈਣ ਲਈ ਕੋਸ਼ਿਸ਼ ਤੇਜ਼ ਕੀਤੀ ਜਿਨ੍ਹਾਂ ਨੂੰ ਪਿਛਲੇ ਹਫਤੇ ਵਿਦਰੋਹੀਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ। ਇਸ ਦੇ ਨਤੀਜੇ ਵਜੋਂ ਦੋਵਾਂ ਪਾਸਿਓਂ ਟਕਰਾਅ ਵਧ ਗਿਆ।
ਇਹ ਵੀ ਪੜ੍ਹੋ : ਤਾਲਿਬਾਨ ਦੀ ਧਮਕੀ ਤੋਂ ਬਾਅਦ PIA ਨੇ ਇਸਲਾਮਾਬਾਦ ਤੋਂ ਕਾਬੁਲ ਤੱਕ ਦੀਆਂ ਉਡਾਣਾਂ ਕੀਤੀਆਂ ਮੁਅੱਤਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।