ਮੌਸਮ ਮੁਤਾਬਕ ਸਭ ਤੋਂ ਮਹਿੰਗਾ ਸਾਬਤ ਹੋਇਆ ਸਾਲ 2017 : WMO

Friday, Mar 23, 2018 - 03:18 PM (IST)

ਮੌਸਮ ਮੁਤਾਬਕ ਸਭ ਤੋਂ ਮਹਿੰਗਾ ਸਾਬਤ ਹੋਇਆ ਸਾਲ 2017 : WMO

ਸੰਯੁਕਤ ਰਾਸ਼ਟਰ (ਭਾਸ਼ਾ)— ਵਿਸ਼ਵ ਮੌਸਮ ਵਿਗਿਆਨ ਸੰਸਥਾ (WMO) ਨੇ ਆਪਣੀ ਰਿਪੋਰਟ ਜਲਵਾਯੂ ਸਥਿਤੀ 2017 ਵਿਚ ਕਿਹਾ ਕਿ ਪੂਰੀ ਦੁਨੀਆ ਦੇ ਕਈ ਦੇਸ਼ਾਂ ਲਈ ਮੌਸਮ ਅਤੇ ਜਲਵਾਯੂ ਤਬਾਹੀ ਦੇ ਮਾਮਲੇ ਵਿਚ ਬੀਤਾ ਸਾਲ ਕਾਫੀ ਮਹਿੰਗਾ ਸਾਬਤ ਹੋਇਆ। ਇਨ੍ਹਾਂ ਦੇਸ਼ਾਂ ਨੂੰ ਮੌਸਮ ਅਤੇ ਜਲਵਾਯੂ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ 320 ਅਰਬ ਡਾਲਰ ਦੇਣੇ ਪਏ। ਭਾਰਤੀ ਉਪ ਮਹਾਂਦੀਪ ਦੇ ਕਈ ਖੇਤਰਾਂ ਵਿਚ ਮਾਨਸੂਨ ਦੇ ਕਾਰਨ ਆਏ ਭਿਆਨਕ ਹੜ੍ਹ ਅਤੇ ਪੂਰਬੀ ਅਫਰੀਕਾ ਦੇ ਕਈ ਹਿੱਸਿਆਂ ਵਿਚ ਸੌਕਾ ਪੈਣ ਕਾਰਨ ਸਾਲ 2017 ਮੌਸਮ ਦੇ ਮਾਮਲੇ ਵਿਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਾਲ ਦਰਜ ਕੀਤਾ ਗਿਆ। ਰਿਪੋਰਟ ਮੁਤਾਬਕ ਉੱਤਰੀ ਅਟਲਾਂਟਿਕ ਵਿਚ ਚੱਕਰਵਾਤ ਦਾ ਮੌਸਮ ਅਮਰੀਕਾ ਲਈ ਸਭ ਤੋਂ ਮਹਿੰਗਾ ਸਾਬਤ ਹੋਇਆ ਅਤੇ ਇਸ ਕਾਰਨ ਕੈਰੀਬੀਆ ਵਿਚ ਡੋਮਿਨੀਕਾ ਜਿਹੇਂ ਛੋਟੇ ਟਾਪੂਆਂ ਵਿਚ ਦਹਾਕਿਆਂ ਤੋਂ ਹੋਇਆ ਵਿਕਾਸ ਨਸ਼ਟ ਹੋ ਗਿਆ। 
ਰਿਪੋਰਟ ਵਿਚ ਕਿਹਾ ਗਿਆ,''ਮਾਰਚ ਦੇ ਅਖੀਰ ਅਤੇ ਅਪ੍ਰੈਲ ਦੀ ਸ਼ੁਰੂਆਤ ਵਿਚ ਜ਼ਿਆਦਾ ਮੀਂਹ ਪੈਣ ਨਾਲ ਬੰਗਲਾਦੇਸ਼ ਦੇ ਉੱਤਰੀ-ਪੂਰਬੀ ਖੇਤੀਬਾੜੀ ਖੇਤਰਾਂ ਵਿਚ ਹੜ੍ਹ ਆਇਆ। ਦੱਖਣੀ ਏਸ਼ੀਆ ਵਿਚ ਮਾਨਸੂਨ ਦਾ ਮੌਸਮ ਖੇਤਰ ਵਿਚ ਹੁਣ ਤੱਕ ਦਾ ਸਭ ਤੋਂ ਭਿਆਨਕ ਹੜ੍ਹ ਲੈ ਕੇ ਆਇਆ। ਜੂਨ ਤੋਂ ਲੈ ਕੇ ਅਗਸਤ 2017 ਦੇ ਵਿਚਕਾਰ ਨੇਪਾਲ, ਬੰਗਾਦੇਸ਼ ਅਤੇ ਉੱਤਰੀ ਭਾਰਤ ਵਿਚ ਹੜ੍ਹ ਨੇ ਲੱਖਾਂ ਲੋਕਾਂ ਨੰ ਪ੍ਰਭਾਵਿਤ ਕੀਤਾ ਅਤੇ ਇਸ ਦੇ ਕਾਰਨ ਤਿੰਨ ਦੇਸ਼ਾਂ ਵਿਚ ਕਈ ਮੌਤਾਂ ਹੋਈਆਂ ਅਤੇ ਕਈ ਲੋਕ ਵਿਸਥਾਪਿਤ ਹੋਏ।'' ਰਿਪੋਰਟ ਵਿਚ ਦੱਸਿਆ ਗਿਆ ਕਿ ਹਿੰਦ ਮਹਾਂਸਾਗਰ ਦੇ ਉੱਤਰੀ ਹਿੱਸਿਆਂ ਵਿਚ ਬੀਤੇ ਸਾਲ ਦੋ ਭਿਆਨਕ ਤੂਫਾਨ ਆਏ। ਮਈ ਦੇ ਅਖੀਰ ਵਿਚ ਮੋਰਾ ਤੂਫਾਨ ਅਤੇ ਦਸੰਬਰ ਦੀ ਸ਼ੁਰੂਆਤ ਵਿਚ ਓਖੀ ਤੂਫਾਨ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ। ਨਾਲ ਹੀ ਰਿਪੋਰਟ ਵਿਚ ਕਿਹਾ ਗਿਆ,''ਜੂਨ ਤੋਂ ਸਤੰਬਰ ਵਿਚਕਾਰ ਮਾਨਸੂਨ ਦੇ ਮੌਸਮ ਕਾਰਨ ਭਾਰਤੀ ਉਪ ਮਹਾਂਦੀਪ ਦੇ ਕਈ ਹਿੱਸੇ ਪ੍ਰਭਾਵਿਤ ਹੋਏ। ਹਾਲਾਂਕਿ ਪੂਰੇ ਖੇਤਰ ਵਿਚ ਕੁਲ ਮੌਸਮੀ ਮੀਂਹ ਔਸਤ ਦੇ ਕਰੀਬ ਰਿਹਾ। ਇਸ ਦੌਰਾਨ ਭਾਰਤ, ਬੰਗਲਾਦੇਸ਼ ਅਤੇ ਨੇਪਾਲ ਵਿਚ 1,200 ਤੋਂ ਜ਼ਿਆਦਾ ਮੌਤਾਂ ਹੋਈਆਂ। ਜਦਕਿ 4 ਕਰੋੜ ਲੋਕ ਪ੍ਰਭਾਵਿਤ ਹੋਏ।''


Related News