ਚੀਨ ਦੀ ਦਾਦਾਗਿਰੀ, ਸਕੂਲਾਂ ’ਚ ਪੜ੍ਹਾਵੇਗਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਿਆਸੀ ਵਿਚਾਰਧਾਰਾ

08/26/2021 4:07:29 PM

ਬੀਜਿੰਗ (ਭਾਸ਼ਾ) : ਭਵਿੱਖ ਵਿਚ ਦੇਸ਼ ਦੀ ਸੱਤਾ ’ਤੇ ਕਮਿਊਨਿਸਟ ਪਾਰਟੀ ਦੀ ਪਕੜ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਿਆਸੀ ਵਿਚਾਰਧਾਰਾ ਨੂੰ ਹੁਣ ਸਕੂਲ ਅਤੇ ਕਾਲਜਾਂ ਨਾਲ ਸਬੰਧਤ ਰਾਸ਼ਟਰੀ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਏਗਾ। ਚੀਨ ਦੇ ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਨਵੇਂ ਯੁੱਗ ਲਈ ਚੀਨੀ ਵਿਸ਼ੇਸ਼ਤਾਵਾਂ ਨਾਲ ਸਮਾਜਵਾਦ ’ਤੇ ਸ਼ੀ ਜਿਨਪਿੰਗ ਦੇ ਵਿਚਾਰਾਂ ਨੂੰ ਹਰ ਪੱਧਰ ਦੇ ਵਿਦਿਆਰਥੀਆਂ ਲਈ ਪਾਠ ਪੁਸਤਕਾਂ ਵਿਚ ਸ਼ਾਮਲ ਕੀਤਾ ਜਾਏਗਾ।

ਇਹ ਵੀ ਪੜ੍ਹੋ: ਸਾਊਦੀ ਅਰਬ ਪਰਤਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਖ਼ੁਸ਼ਖ਼ਬਰੀ, ਹੁਣ ਭਰ ਸਕਦੇ ਹੋ ਸਿੱਧੀ ਉਡਾਣ

ਸਰਕਾਰ ਵੱਲੋਂ ਸੰਚਾਲਤ ਅਖ਼ਬਾਰ ਚਾਈਨਾ ਡੇਲੀ ਮੁਤਾਬਕ ਦੇਸ਼ ਦੀ ਰਾਸ਼ਟਰੀ ਪਾਠ ਪੁਸਤਕ ਕਮੇਟੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਪਾਠ ਪੁਸਤਕਾਂ ਵਿਚ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਅਤੇ ਰਾਸ਼ਟਰ ਦੀ ਇੱਛਾਸ਼ਕਤੀ ਦਿਖੇਗੀ। ਰਾਸ਼ਟਰੀ ਪਾਠ ਪੁਸਤਕ ਕਮੇਟੀ ਦੇ ਮੈਂਬਰ ਹਾਨ ਝੇਨ ਨੇ ਕਿਹਾ ਕਿ ਰਾਸ਼ਟਰਪਤੀ ਦੀ ਸਿਆਸੀ ਵਿਚਾਰਧਾਰਾ ਨੂੰ ਵੱਖ-ਵੱਖ ਵਿਸ਼ਿਆਂ ਵਿਚ ਸ਼ਾਮਲ ਕੀਤਾ ਜਾਏਗਾ।

ਇਹ ਵੀ ਪੜ੍ਹੋ: ਤਾਲਿਬਾਨ ਦੀ ਬੇਰਹਿਮੀ ਦੀ ਦਿਲ ਕੰਬਾਊ ਤਸਵੀਰ, ਮਾਂ-ਪਿਓ ਸਾਹਮਣੇ ਬੱਚਿਆਂ ਦਾ ਕਰ ਰਹੇ ਨੇ ਕਤਲ

ਨਵੇਂ ਪਾਠਕ੍ਰਮ ਮੁਤਾਬਕ ਪ੍ਰਾਇਮਰੀ ਸਕੂਲ ਦੇਸ਼, ਸੀ.ਪੀ.ਸੀ. ਅਤੇ ਸਮਾਜਵਾਦ ਲਈ ਪਿਆਰ ’ਤੇ ਕੇਂਦਰਿਤ ਕਰਨਗੇ। ਉਥੇ ਹੀ ਸੈਕੰਡਰੀ ਸਕੂਲ ਦੇ ਪਾਠਕ੍ਰਮ ਵਿਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਬੁਨਿਆਦੀ ਸਿਆਸੀ ਫ਼ੈਸਲਿਆਂ ਅਤੇ ਵੋਟਾਂ ਦਾ ਪ੍ਰਤੱਖ ਤਜ਼ਰਬਾ ਅਤੇ ਗਿਆਨ ਅਧਿਐਨ ਸ਼ਾਮਲ ਹੋਵੇਗਾ। ਸਰਕਾਰ ਸੰਚਾਲਿਤ ਗਲੋਬਲ ਟਾਈਮਜ਼ ਨੇ ਕਿਹਾ ਕਿ ਕਾਜਲ ਪੱਧਰ ’ਤੇ ਸਿਧਾਂਤਕ ਸੋਚ ਦੀ ਸਥਾਪਨਾ ’ਤੇ ਜ਼ਿਆਦਾ ਧਿਆਨ ਦਿੱਤਾ ਜਾਏਗਾ।

ਇਹ ਵੀ ਪੜ੍ਹੋ: ਕੈਨੇਡਾ 'ਚ ਨਾਬਾਲਗ ਕੁੜੀ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕਣ ਦੇ ਦੋਸ਼ 'ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News