ਇਹ ਹੈ ਸ਼ੀ ਜਿਨਪਿੰਗ ਦੀ ਬੇਟੀ, ਕਹਾਉਂਦੀ ਹੈ ਚੀਨ ਦੀ ਰਾਜਕੁਮਾਰੀ (ਤਸਵੀਰਾਂ)
Saturday, Oct 12, 2019 - 06:00 PM (IST)

ਬੀਜਿੰਗ— ਚੀਨ, ਏਸ਼ੀਆ ਤੇ ਦੁਨੀਆ ਦਾ ਇਕ ਤਾਕਤਵਰ ਦੇਸ਼ ਹੈ ਤੇ ਇਸ ਦੀ ਲਗਾਮ ਪਿਛਲੇ ਸੱਤ ਸਾਲਾਂ ਤੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਹੱਥ 'ਚ ਹੈ। ਇਸ ਵੇਲੇ ਭਾਰਤ ਦੌਰੇ 'ਤੇ ਆਏ ਜਿਨਪਿੰਗ, ਪਿਛਲੇ 7 ਸਾਲਾਂ ਤੋਂ ਚੀਨ ਦੀ ਮਿਲਟਰੀ ਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਬਾਦਸ਼ਾਹ ਹਨ। ਰਾਸ਼ਟਰਪਤੀ ਜਿਨਪਿੰਗ ਨੇ ਆਪਣੀ ਪਰਸਨਲ ਲਾਈਫ ਨੂੰ ਬਹੁਤ ਗੁਪਤ ਰੱਖਿਆ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਨੂੰ ਉਨ੍ਹਾਂ ਦੀ ਬੇਟੀ ਬਾਰੇ ਕਈ ਜਾਣਕਾਰੀਆਂ ਮਿਲ ਰਹੀਆਂ ਹਨ। ਹਾਲ ਹੀ 'ਚ ਜਿਨਪਿੰਗ ਦੀ ਬੇਟੀ ਸ਼ੀ ਮਿੰਗਜ਼ੇ ਦੇ ਵਿਆਹ ਦੀ ਖਬਰ ਆਈ ਸੀ। ਮਿੰਗਜ਼ੇ ਸਿਆਸੀ ਜਗਤ ਤੋਂ ਬਹੁਤ ਦੂਰ ਹੈ ਤੇ ਇਕ ਲੋਅ ਪ੍ਰੋਫਾਈਲ ਜ਼ਿੰਦਗੀ ਬਿਤਾ ਰਹੀ ਹੈ।
ਪਹਿਲੀ ਵਾਰ ਸਾਲ 2012 'ਚ ਆਈ ਸੀ ਚਰਚਾ 'ਚ
ਮਿੰਗਜ਼ੇ ਸਾਲ 2012 'ਚ ਉਸ ਸਮੇਂ ਪਹਿਲੀ ਵਾਰ ਚਰਚਾ 'ਚ ਆਈ ਸੀ ਜਦੋਂ ਅਮਰੀਕੀ ਮੀਡੀਆ 'ਚ ਇਕ ਖਬਰ ਪਬਲਿਸ਼ ਹੋਈ ਸੀ। ਮਿੰਗਜ਼ੇ ਦੇ ਬਾਰੇ 'ਚ ਅਮਰੀਕੀ ਮੀਡੀਆ ਨੇ ਲਿਖਿਆ ਸੀ ਕਿ ਉਹ ਚੁੱਪਚਾਪ ਹਾਵਰਡ ਯੂਨੀਵਰਸਿਟੀ 'ਚ ਸਿੱਖਿਆ ਹਾਸਲ ਕਰ ਰਹੀ ਹੈ। ਮਿੰਗਜ਼ੇ ਨੂੰ ਸਾਲ 2015 'ਚ ਪਹਿਲੀ ਵਾਰ ਜਨਤਕ ਤੌਰ 'ਤੇ ਦੇਖਿਆ ਗਿਆ ਸੀ। ਮਿੰਗਜ਼ੇ ਇਸ ਤਰ੍ਹਾਂ ਮੀਡੀਆ ਤੋਂ ਦੂਰ ਰਹਿੰਦੀ ਹੈ ਕਿ ਇੰਟਰਨੈੱਟ 'ਤੇ ਵੀ ਉਸ ਦੀਆਂ ਕੁਝ ਸਾਲ ਪਹਿਲਾਂ ਤੱਕ ਸਿਰਫ ਇਕ ਜਾਂ ਦੋ ਫੋਟੋਗ੍ਰਾਫ ਹੀ ਦੇਖਣ ਨੂੰ ਮਿਲੀਆਂ ਸਨ। ਮਿੰਗਜ਼ੇ ਨੇ ਹਾਵਰਡ ਤੋਂ ਸਾਈਕੋਲਾਜੀ ਤੇ ਇੰਗਲਿਸ਼ 'ਚ ਗ੍ਰੇਜੂਏਸ਼ਨ ਕੀਤੀ ਹੈ।
27 ਸਾਲ ਦੀ ਹੈ ਮਿੰਗਜ਼ੇ
ਸ਼ੀ ਮਿੰਗਜ਼ੇ ਦਾ ਜਨਮ 27 ਜੂਨ 1992 ਨੂੰ ਹੋਇਆ ਸੀ। ਮਿੰਗਜ਼ੇ ਜਿਨਪਿੰਗ ਦੀ ਦੂਜੀ ਪਤਨੀ ਤੇ ਚੀਨ ਦੀ ਫੋਕ ਆਰਟਿਸਟ ਪੇਂਗ ਲਿਊਆਨ ਦੀ ਬੇਟੀ ਹੈ। ਸਾਲ 2006 ਤੋਂ ਸਾਲ 2008 ਤੱਕ ਮਿੰਗਜ਼ੇ ਨੇ ਚੀਨ ਦੇ ਹਾਂਗਝੋਓ ਫਾਰੇਨ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਚੀਨ ਦੇ ਹੀ ਝੋਝਿਯਾਂਗ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਲਈ। ਸਾਲ 2010 'ਚ ਮਿੰਗਜ਼ੇ ਹਾਰਵਡ ਪਹੁੰਚੀ ਤੇ ਇਥੇ ਉਨ੍ਹਾਂ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੂੰ ਚਾਈਨੀਜ਼ ਤੋਂ ਇਲਾਵਾ ਫ੍ਰੈਂਚ ਤੇ ਇੰਗਲਿਸ਼ ਭਾਸ਼ਾ ਦਾ ਵੀ ਚੰਗਾ ਗਿਆਨ ਹੈ।
ਚੀਨ ਦੀ ਨਵੀਂ ਰਾਜਕੁਮਾਰੀ
ਸਾਲ 2012 'ਚ ਜਦੋਂ ਜਿਨਪਿੰਗ ਨੂੰ ਪਾਰਟੀ ਦਾ ਜਨਰਲ ਸੈਕ੍ਰੇਟਰੀ ਬਣਾਇਆ ਗਿਆ ਸੀ ਤਾਂ ਮਿੰਗਜ਼ੇ ਦੇ ਬਾਰੇ ਕਈ ਗੱਲਾਂ ਹੋਈਆਂ। ਕਿਹਾ ਗਿਆ ਕਿ ਮਿੰਗਜ਼ੇ, ਅਮਰੀਕਾ ਦੇ ਮਸ਼ਹੂਰ ਆਈਵੀ ਸਕੂਲ ਤੇ ਹਾਵਰਡ ਯੂਨੀਵਰਸਿਟੀ 'ਚ ਪੜ੍ਹ ਰਹੀ ਹੈ। ਇਸ ਦੇ ਨਾਲ ਹੀ ਮਿੰਗਜ਼ੇ ਜੋ ਲੁਕ ਕੇ ਆਪਣੀ ਪੜ੍ਹਾਈ ਕਰ ਰਹੀ ਸੀ, ਉਨ੍ਹਾਂ ਦੀ ਜ਼ਿੰਦਗੀ ਜਨਤਕ ਹੋ ਗਈ। ਕਈ ਇੰਟਰਨੈਸ਼ਨਲ ਮੀਡਆ ਆਰਗੇਨਾਈਜ਼ੇਸ਼ਨ ਦੀਆਂ ਨਜ਼ਰਾਂ ਉਨ੍ਹਾਂ 'ਤੇ ਜਾਣ ਲੱਗੀਆਂ ਹਨ। ਉਨ੍ਹਾਂ ਨੂੰ ਚੀਨ ਦੀ ਰਾਜਕੁਮਾਰੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ।