ਸਾਹਿਤਕਾਰ ਇੰਦਰ ਸਿੰਘ ਖਾਮੋਸ਼ ਦਾ ਅਮਰੀਕਾ 'ਚ ਦਿਹਾਂਤ
Friday, Jan 24, 2020 - 01:01 PM (IST)

ਸੈਕਰਾਮੈਂਟੋ, (ਰਾਜ ਗੋਗਨਾ)— ਬੀਤੇ ਦਿਨੀਂ ਸਾਹਿਤਕ ਲਹਿਰ ਦਾ ਮੁੱਢ ਬੰਨ੍ਹਣ ਵਾਲੇ ਪ੍ਰਸਿੱਧ ਨਾਵਲਕਾਰ ਇੰਦਰ ਸਿੰਘ ਖਾਮੋਸ਼ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਸੈਕਰਾਮੈਂਟੋ 'ਚ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਅਧਿਆਪਨ ਦੇ ਕਿੱਤੇ ਨਾਲ ਜੁੜੇ ਨਾਵਲਕਾਰ ਇੰਦਰ ਸਿੰਘ ਖਾਮੋਸ਼ ਨੇ ਸਾਹਿਤ ਜਗਤ ਦੀ ਝੋਲੀ ਵਿਚ ਕਈ ਨਾਵਲ ਤੇ ਕਹਾਣੀ ਸੰਗ੍ਰਹਿ ਪਾਏ, ਜਿਨ੍ਹਾਂ ਵਿਚ ਉਨ੍ਹਾਂ ਦਾ ਪ੍ਰਸਿੱਧ ਨਾਵਲ 'ਕਾਫ਼ਰ ਮਸੀਹਾ' ਲਿਓ ਟਾਲਸਟਾਏ ਦੀ ਜੀਵਨੀ ਨਾਲ ਸਬੰਧਤ ਹੈ। ਉਨ੍ਹਾਂ ਦਰਜਨ ਦੇ ਕਰੀਬ ਨਾਵਲ ਅਤੇ 'ਤੱਤਾ ਲਹੂ ਠੰਢਾ ਲਹੂ' ਕਹਾਣੀ ਸੰਗ੍ਰਹਿ ਤੇ ਤਿੰਨ ਹੋਰ ਕਾਵਿ ਸੰਗ੍ਰਹਿ ਲਿਖੇ ਸਨ।