ਜਾਪਾਨੀ ਹਵਾਈ ਅੱਡੇ ''ਤੇ ਫਟਿਆ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਅਮਰੀਕੀ ਬੰਬ, 80 ਉਡਾਣਾਂ ਰੱਦ
Wednesday, Oct 02, 2024 - 06:43 PM (IST)
ਟੋਕੀਓ (ਏਜੰਸੀ)- ਜਾਪਾਨ ਦੇ ਹਵਾਈ ਅੱਡੇ 'ਤੇ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਅਮਰੀਕੀ ਬੰਬ ਬੁੱਧਵਾਰ ਨੂੰ ਫਟ ਗਿਆ, ਜਿਸ ਨਾਲ ਟੈਕਸੀਵੇਅ ਵਿੱਚ ਵੱਡਾ ਟੋਇਆ ਪੈ ਗਿਆ ਅਤੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਇਹ ਬੰਬ ਹਵਾਈ ਅੱਡੇ 'ਤੇ ਦਫਨ ਸੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਾਪਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭੂਮੀ ਅਤੇ ਆਵਾਜਾਈ ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ-ਪੱਛਮੀ ਜਾਪਾਨ ਦੇ ਮਿਆਜ਼ਾਕੀ ਹਵਾਈ ਅੱਡੇ 'ਤੇ ਜਦੋਂ ਬੰਬ ਧਮਾਕਾ ਹੋਇਆ,ਉਦੋਂ ਉੱਥੇ ਕੋਈ ਜਹਾਜ਼ ਨਹੀਂ ਸੀ।
ਇਹ ਵੀ ਪੜ੍ਹੋ: NSA ਅਜੀਤ ਡੋਭਾਲ ਨੇ ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
ਅਧਿਕਾਰੀਆਂ ਨੇ ਕਿਹਾ ਕਿ ਸਵੈ-ਰੱਖਿਆ ਬਲਾਂ ਅਤੇ ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਧਮਾਕਾ 500 ਪੌਂਡ ਦੇ ਅਮਰੀਕੀ ਬੰਬ ਨਾਲ ਹੋਇਆ ਸੀ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਉਹ ਇਹ ਪਤਾ ਲਗਾ ਰਹੇ ਹਨ ਕਿ ਅਚਾਨਕ ਧਮਾਕਾ ਕਿਸ ਕਾਰਨ ਹੋਇਆ। ਇੱਕ ਨੇੜਲੇ ਏਵੀਏਸ਼ਨ ਸਕੂਲ ਵੱਲੋਂ ਰਿਕਾਰਡ ਕੀਤੀ ਗਈ ਵੀਡੀਓ ਵਿੱਚ ਧਮਾਕੇ ਨਾਲ ਅਸਫਾਲਟ ਦੇ ਟੁੱਕੜੇ ਹਵਾ ਵਿੱਚ ਫੁਹਾਰੇ ਦੀ ਤਰ੍ਹਾਂ ਉੱਡਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ: ਬੱਚੇ ਨੂੰ ਝੂਲੇ 'ਤੇ ਲੈ ਗਈ ਸੀ ਮਾਂ, ਪੈ ਗਿਆ ਦਿਲ ਦਾ ਦੌਰਾ!
ਜਾਪਾਨੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਵੀਡੀਓ ਵਿੱਚ 'ਟੈਕਸੀਵੇਅ' ਵਿੱਚ ਇੱਕ ਡੂੰਘਾ ਟੋਇਆ ਦਿਖਾਈ ਦਿੱਤਾ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਹਵਾਈ ਅੱਡੇ 'ਤੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਵੀਰਵਾਰ ਸਵੇਰ ਤੱਕ ਆਵਾਜਾਈ ਮੁੜ ਸ਼ੁਰੂ ਹੋ ਜਾਵੇਗੀ। ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਫੌਜ ਵੱਲੋਂ ਸੁੱਟੇ ਗਏ ਕਈ ਬੰਬ ਬਰਾਮਦ ਹੋਏ ਹਨ, ਜੋ ਨਹੀਂ ਫਟੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਲਾਲ ਸਾਗਰ 'ਚ ਡੁੱਬੀਆਂ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ, 45 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8