ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਰੋਕਣਾ : ਟਰੰਪ

Friday, Aug 30, 2024 - 04:41 PM (IST)

ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਰੋਕਣਾ : ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਤੇ ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਆਉਣ ਵਾਲੇ ਸਮੇਂ ਵਿਚ ਪ੍ਰਮਾਣੂ ਯੁੱਧ ਨੂੰ ਰੋਕਣਾ ਹੈ। ਟਰੰਪ ਨੇ ਵਿਸਕਾਨਸਿਨ ਸੂਬੇ ਦੇ ਇੱਕ ਟਾਊਨ ਹਾਲ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਇਹ ਬਿਆਨ ਦਿੱਤਾ। 

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇੱਕ ਵਿਨਾਸ਼ਕਾਰੀ ਸ਼ਕਤੀ ਹਨ ਤੇ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਕਦੇ ਵੀ ਵਰਤੇ ਨਾ ਜਾਣ। ਉਨ੍ਹਾਂ ਅੱਗੇ ਕਿਹਾ ਕਿ ਉਹ ਸੰਚਾਰ ਦੀਆਂ ਲਾਈਨਾਂ ਨੂੰ ਖੁੱਲਾ ਰੱਖ ਕੇ ਵਿਸ਼ਵਵਿਆਪੀ ਸਥਿਰਤਾ ਬਣਾਈ ਰੱਖਣ ਵਿਚ ਮਦਦ ਕਰਨ ਦੇ ਯੋਗ ਹੋਣਗੇ। ਮੈਂ ਟੈਲੀਫੋਨ 'ਤੇ ਸਮਝਦਾਰੀ ਨਾਲ ਅਜਿਹਾ ਕਰ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਜ ਅਤੇ ਰੂਸ ਸਭ ਤੋਂ ਵੱਡੀ ਪ੍ਰਮਾਣੂ ਸ਼ਕਤੀਆਂ ਹਨ, ਪਰ ਉਹ ਸੋਚਦੇ ਹਨ ਕਿ ਚੀਨ ਆਪਣੇ ਪ੍ਰਮਾਣੂ ਭੰਡਾਰ ਨੂੰ ਵਧਾ ਕੇ ਅਗਲੇ ਪੰਜ ਸਾਲਾਂ ਵਿਚ ਉਨ੍ਹਾਂ ਦੀ ਬਰਾਬਰੀ ਕਰ ਲਵੇਗਾ। ਮੰਨਿਆ ਜਾ ਰਿਹਾ ਹੈ ਕਿ ਜੇਕਰ ਟਰੰਪ ਨਵੰਬਰ 'ਚ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਰੂਸ ਨਾਲ ਹਥਿਆਰ ਕੰਟਰੋਲ ਵਾਰਤਾ 'ਚ ਸ਼ਾਮਲ ਹੋ ਸਕਦੇ ਹਨ।


author

Baljit Singh

Content Editor

Related News