ਹੈਰਾਨੀਜਨਕ! ਇਕ ਕਰੋੜ ’ਚ ਵਿਕੀ ਵ੍ਹਿਸਕੀ ਦੀ ਬੋਤਲ, ਜਾਣੋ ਕੀ ਹੈ ਇਸਦੀ ਖ਼ਾਸੀਅਤ
Saturday, Jul 17, 2021 - 02:08 PM (IST)
ਵਾਸ਼ਿੰਗਟਨ: ਦੁਨੀਆ ਦੀ ਸਭ ਤੋਂ ਪੁਰਾਣੀ ਵ੍ਹਿਸਕੀ ਦੀ ਹਾਲ ਹੀ ਵਿਚ ਨੀਲਾਮੀ ਕੀਤੀ ਗਈ ਹੈ। ਇਸ ਨੂੰ 137,000 ਡਾਲਰ ਯਾਨੀ ਕਿ ਇਕ 1 ਕਰੋੜ ਰੁਪਏ ਤੋਂ ਜ਼ਿਆਦਾ ਵਿਚ ਵੇਚਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਵ੍ਹਿਸਕੀ 250 ਸਾਲ ਪੁਰਾਣੀ ਹੈ, ਜਿਸ ਨੂੰ ਅਸਲੀ ਕੀਮਤ ਤੋਂ 6 ਗੁਣਾ ਜ਼ਿਆਦਾ ਵਿਚ ਨੀਲਾਮ ਕੀਤਾ ਗਿਆ ਹੈ। ਇਕ ਅੰਗ੍ਰੇਜ਼ੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ, Old Ingledew Whiskey ਨੂੰ 1860 ਦੇ ਦਹਾਕੇ ਵਿਚ ਬੋਤਲਬੰਦ ਕੀਤਾ ਗਿਆ ਸੀ, ਪਰ ਹੁਣ ਤੱਕ ਬੋਤਲ ਵਿਚ ਰੱਖੀ ਗਈ ਸ਼ਰਾਬ ਖਰਾਬ ਨਹੀਂ ਹੋਈ ਹੈ। ਇਹ ਤਰਲ ਪਦਾਰਥ (Liquid) ਲਗਭਗ ਇਕ ਸਦੀ ਪੁਰਾਣਾ ਹੈ। ਇਹ ਵ੍ਹਿਸਕੀ ਉਸ ਸਮੇਂ ਦੇ ਮਸ਼ਹੂਰ ਫਾਈਨਾਂਸਰ ਜੇ.ਪੀ. ਮੋਰਗਨ ਦੀ ਸੀ।
ਇਹ ਵੀ ਪੜ੍ਹੋ: ਭਾਰਤ-ਪਾਕਿ ਦੀ ਦੋਸਤੀ ’ਚ RSS ਨੂੰ ਦੀਵਾਰ ਦੱਸਣ ਵਾਲੇ ਇਮਰਾਨ ਖ਼ਾਨ ਨੇ ਤਾਲਿਬਾਨ ਦੇ ਸਵਾਲ 'ਤੇ ਖਾਮੋਸ਼
ਵ੍ਹਿਸਕੀ ਦੀ ਬੋਤਲ ਦੇ ਪਿੱਛੇ ਲੱਗੇ ਲੇਬਲ ਮੁਤਾਬਕ, ‘ਇਹ Bourbon ਸ਼ਾਇਦ 1865 ਤੋਂ ਪਹਿਲਾਂ ਬਣਾਇਆ ਗਿਆ ਸੀ, ਜੋ ਕਿ ਜੇ.ਪੀ. ਮੋਰਗਨ ਦੇ ਤਹਿਖਾਨੇ ਵਿਚ ਸੀ। ਮੋਰਗਨ ਦੀ ਮੌਤ ਦੇ ਬਾਅਦ ਉਸ ਦੀ ਸੰਪਤੀ ਵਿਚੋਂ ਮਿਲੀ।’ ਹਾਲਾਂਕਿ ਕੁੱਝ ਮਾਹਰਾਂ ਦਾ ਮੰਨਣਾ ਹੈ ਕਿ ਜੇ.ਪੀ. ਮੋਰਗਨ ਨੇ 1990 ਦੇ ਆਸ-ਪਾਸ ਖ਼ੁਦ ਬੋਤਲ ਖ਼ਰੀਦੀ ਸੀ। ਬਾਅਦ ਉਨ੍ਹਾਂ ਨੇ ਇਸ ਨੂੰ ਆਪਣੇ ਪੁੱਤਰ ਨੂੰ ਦੇ ਦਿੱਤਾ, ਜਿਸ ਨੇ 1942 ਅਤੇ 1944 ਦਰਮਿਆਨ ਇਸ ਨੂੰ ਦੱਖਣੀ ਕੈਰੋਲੀਨਾ ਦੇ ਗਵਰਨਰ ਜੇਮਸ ਬਾਇਨਰਸ ਨੂੰ ਦੇ ਦਿੱਤਾ।
ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਨੂੰ ਸੌਂਪੇ ‘ਮਲਟੀ ਰੋਲ’ ਹੈਲੀਕਾਪਟਰ, ਜਾਣੋ ਕੀਮਤ ਅਤੇ ਖ਼ਾਸੀਅਤਾਂ
19ਵੀਂ ਸਦੀ ਦੀ ਇਹ ਬੋਤਲ ਹੁਣ 137,000 ਡਾਲਰ ਵਿਚ ਵਿਕੀ। ਇਸ ਨੂੰ ਜੋਰਜੀਆ ਦੇ ਲੈਗ੍ਰੇਂਜ ਵਿਚ ਇਕ ਜਰਨਲ ਸਟੋਰ ਵਿਚ ਬੋਤਲਬੰਦ ਕੀਤਾ ਗਿਆ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਬੋਤਲਾਂ ਸਾਬਕਾ ਰਾਸ਼ਟਰਪਤੀ ਹੈਰੀ ਟਰੂਮੈਨ ਅਤੇ ਐਫ.ਡੀ.ਆਰ. ਨੂੰ ਦਿੱਤੀਆ ਗਈਆਂ ਸਨ। ਫਿਰ ਇਹ ਦੱਖਣੀ ਕੈਰੋਲੀਨਾ ਦੇ ਸਾਬਕਾ ਗਵਰਨਰ ਦੇ ਹੱਥ ਆਈ। 1955 ਵਿਚ ਅਹੁਦਾ ਛੱਡਣ ਦੇ ਬਾਅਦ ਦੱਖਣੀ ਕੈਰੋਲੀਨਾ ਦੇ ਗਵਰਨਰ ਜੇਮਸ ਬਾਇਨਰਸ ਨੇ ਆਪਣੇ ਦੋਸਤ ਅਤੇ ਅੰਗ੍ਰੇਜੀ ਜਲ ਸੈਨਾ ਅਧਿਕਾਰੀ ਫ੍ਰਾਂਸਿਸ ਡਰੇਕ ਨੂੰ ਇਹ ਬੋਤਲ ਦੇ ਦਿੱਤੀ, ਜਿਨ੍ਹਾਂ ਨੇ ਇਸ ਨੂੰ 3 ਪੀੜ੍ਹੀਆਂ ਤੱਕ ਸੰਭਾਲ ਕੇ ਰੱਖਿਆ। ਮੀਡੀਆ ਰਿਪੋਰਟ ਮੁਤਾਬਕ ਬੋਤਲ ਦੀ ਕੀਮਤ 20,000 ਡਾਲਰ ਤੋਂ 40,000 ਡਾਲਰ ਦਰਮਿਆਨ ਹੋ ਸਕਦੀ ਹੈ ਪਰ 30 ਜੂਨ ਨੂੰ ਖ਼ਤਮ ਹੋਈ ਨੀਲਾਮੀ ਵਿਚ ਮਿਡਟਾਊਨ ਮੈਨਹਟਨ ਵਿਚ ਇਕ ਅਜਾਇਬ ਘਰ ਅਤੇ ਖੋਜ ਸੰਸਥਾ ਮੋਰਗਨ ਲਾਈਬ੍ਰੇਰੀ ਨੂੰ 137,000 ਡਾਲਰ ਵਿਚ ਵੇਚ ਦਿੱਤਾ ਗਿਆ।
ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ ਬਿਜਲੀ ਦਾ ਖੰਭਾ ਡਿੱਗਾ, 7 ਲੋਕਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।