ਦੁਨੀਆਂ ਦਾ ਸਭ ਤੋਂ ਵੱਖਰਾ ਤਲਾਕ, ਹਰ ਵਸਤੂ ਨੂੰ ਅੱਧਾ ਕੱਟ ਕੇ ਕੀਤੀ ਵੰਡ (ਤਸਵੀਰਾਂ)
Monday, May 09, 2016 - 12:43 PM (IST)

ਜਰਮਨ— ਤਲਾਕ ਕਿਸੇ ਵੀ ਵਿਅਕਤੀ ਲਈ ਬਹੁਤ ਮੁਸ਼ਕਿਲ ਮਾਮਲਾ ਹੈ। ਇਸਤੋਂ ਜ਼ਿਆਦਾ ਮੁਸ਼ਕਿਲ ਹੈ ਇਸ ਤਹਿਤ ਦਿੱਤੇ ਗਏ ਕਾਨੂੰਨੀ ਹੁਕਮ ਨੂੰ ਮੰਨਣਾ। ਜਰਮਨ ਦੇ ਇਕ ਵਿਅਕਤੀ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਉਸਨੇ ਅਦਾਲਤ ਦੇ ਹੁਕਮ ਮੁਤਾਬਕ ਘਰ ਦੀ ਇੱਕ-ਇੱਕ ਚੀਜ਼ ਵਿਚੋਂ ਆਪਣੀ ਪਤਨੀ ਲਈ ਹਿੱਸਾ ਕੱਢ ਦਿੱਤਾ। ਉਸਨੇ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਲਈਆਂ ਅਤੇ ਉਨ੍ਹਾਂ ਨੂੰ ਅੱਧ-ਅੱਧਾ ਕੱਟ ਦਿੱਤਾ ਭਾਵਵ ਉਸਨੇ ਇਕ ਵਸਤੂ ਦੇ ਦੋ ਹਿੱਸੇ ਕੱਟ ਦਿੱਤੇ। ਕੁੱਝ ਤਸਵੀਰਾਂ ਵਿਚ ਇਸ ਵਿੱਕਤੀ ਦਾ ਇਹ ਕਾਰਨਾਮਾ ਦਿਖਾਇਆ ਗਿਆ ਹੈ। ਇਸਦੀ ਵੀਡੀਓ ਵੀ ਸੋਸ਼ਲ ਮੀਡੀਆ ''ਤੇ ਦੇਖੀ ਜਾ ਰਹੀ ਹੈ। ਉਸਨੇ ਆਪਣੇ ਘਰ ਦੇ ਸੋਫੇ, ਮੇਜ਼, ਇਕ ਫਲੈਟ ਸਕਰੀਨ, ਇਕ ਬੈੱਡ , ਸਮਾਰਟ ਫੋਨ ਅਤੇ ਕਾਰ ਨੂੰ ਵੀ ਅੱਧਾ ਵੰਡ ਦਿੱਤਾ। ਉਸਨੇ ਆਪਣਏ ਘਰ ਦਾ ਸਾਰਾ ਸਮਾਨ ਇਸ ਤਰ੍ਹਾਂ ਆਪਣੀ ਪਤਨੀ ਨਾਲ ਵੰਡ ਲਿਆ ਜੋ ਸੱਚ-ਮੁੱਚ ਅੱਧਾ ਹਿੱਸਾ ਕਿਹਾ ਜਾ ਸਕਦਾ ਹੈ। ਇਸ ਵਿਅਕਤੀ ਨੇ ਆਪ ਹੀ ਫੇਸਬੁੱਕ ''ਤੇ ਵੀਡੀਓ ਪਾਈ ਸੀ। ਇਸਦਾ ਨਾਮ ਡੇਰ ਜੂਲੀ ਹੈ। ਉਸਨੇ ਇਸ ਵੀਡੀਓ ਨਾਲ ਆਪਣੀ ਪਤਨੀ ਲਈ ਸੰਦੇਸ਼ ਵੀ ਲਿਖਿਆ ਸੀ ,''''ਤੇਰੇ ਵਲੋਂ ਦਿੱਤੇ ਗਏ 12 ਸਾਲਾਂ ਲਈ ਬਹੁਤ ਧੰਨਵਾਦ ਅਤੇ ਮੈਂ ਹਰ ਵਸਤੂ ਨੂੰ ਅੱਧਾ ਵੰਡ ਦਿੱਤਾ ਹੈ ਤਾਂ ਕਿ ਕਾਨੂੰਨ ਦੀ ਪਾਲਣਾ ਹੋ ਸਕੇ।''''