ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ, 33 ਕਰੋੜ ਰੁਪਏ 'ਚ ਵਿਕੀ

Tuesday, Feb 04, 2025 - 02:36 PM (IST)

ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ, 33 ਕਰੋੜ ਰੁਪਏ 'ਚ ਵਿਕੀ

ਇੰਟਰਨੈਸ਼ਨਲ ਡੈਸਕ- ਬ੍ਰਾਜ਼ੀਲ ਦੇ ਮਿਨਾਸ ਗੇਰੇਸ ‘ਚ ‘ਵਿਆਟੀਨਾ-19’ (viatina19 cow) ਨਾਮ ਦੀ ਨੇਲੋਰ ਗਾਂ ਨੇ ਇਤਿਹਾਸ ਰਚ ਦਿੱਤਾ ਹੈ। ਇਹ ਹੁਣ ਤੱਕ ਦੀ ਸਭ ਤੋਂ ਮਹਿੰਗੀ ਨੇਲੋਰ ਨਸਲ ਦੀ ਗਾਂ ਬਣ ਗਈ ਹੈ। ਦਰਅਸਲ ਇਹ ਗਾਂ 4 ਮਿਲੀਅਨ ਡਾਲਰ (ਕਰੀਬ 33 ਕਰੋੜ ਰੁਪਏ) ‘ਚ ਵਿਕੀ ਹੈ। 'ਵਿਆਟੀਨਾ-19' ਆਪਣੇ ਵਿਸ਼ੇਸ਼ ਜੈਨੇਟਿਕ ਗੁਣਾਂ, ਸ਼ਕਤੀਸ਼ਾਲੀ ਸਰੀਰ ਦੀ ਬਣਤਰ ਅਤੇ ਬਿਹਤਰੀਨ ਪ੍ਰਜਨਣ ਸਮਰਥਾ ਲਈ ਮਸ਼ਹੂਰ ਹੈ। ਇਸ ਗਾਂ ਦਾ ਭਾਰ 1,101 ਕਿਲੋਗ੍ਰਾਮ ਹੈ, ਜੋ ਕਿ ਕਿਸੇ ਵੀ ਆਮ ਗਾਂ ਨਾਲੋਂ ਦੁੱਗਣਾ ਹੈ। ਇਹ ਗਾਂ ਨਾ ਸਿਰਫ ਆਪਣੀ ਉੱਚ ਕੀਮਤ ਲਈ ਮਸ਼ਹੂਰ ਹੈ, ਬਲਕਿ ਇਸ ਦੀ ਵਿਸ਼ੇਸ਼ ਸਰੀਰਕ ਬਣਤਰ ਵੀ ਇਸ ਨੂੰ ਦੁਨੀਆ ਦੀ ਸਭ ਤੋਂ ਵਿਲੱਖਣ ਗਾਂ ਬਣਾਉਂਦੀ ਹੈ। 

ਇਹ ਵੀ ਪੜ੍ਹੋ: ਟਰੰਪ ਦੇ Action 'ਤੇ ਚੀਨ ਦਾ Reaction; ਅਮਰੀਕੀ ਕੋਲੇ ਅਤੇ LNG 'ਤੇ ਲਗਾਇਆ 15% ਟੈਰਿਫ

‘ਵਿਆਟੀਨਾ-19’ ਨਾ ਸਿਰਫ ਸਭ ਤੋਂ ਮਹਿੰਗੀ ਗਾਂ ਹੈ, ਸਗੋਂ ਇਹ ਸੁੰਦਰਤਾ ਦੇ ਮਾਮਲੇ ਵਿਚ ਵੀ ਸਿਖਰ ਉਤੇ ਹੈ। ਉਸ ਨੇ ‘ਗਿਨੀਜ਼ ਵਰਲਡ ਰਿਕਾਰਡ’ ‘ਚ ਆਪਣਾ ਨਾਂ ਦਰਜ ਕਰਵਾਇਆ ਹੈ ਅਤੇ ‘ਚੈਂਪੀਅਨਜ਼ ਆਫ ਦਾ ਵਰਲਡ’ ਮੁਕਾਬਲੇ ‘ਚ ‘ਮਿਸ ਸਾਊਥ ਅਮਰੀਕਾ’ ਦਾ ਖਿਤਾਬ ਵੀ ਜਿੱਤਿਆ ਹੈ। ਇਸ ਦੀ ਚਿੱਟੀ, ਚਮਕਦਾਰ, ਲਚਕੀਲੀ ਚਮੜੀ ਅਤੇ ਉੱਚਾਈ ਇਸ ਨੂੰ ਹੋਰ ਵੀ ਖਾਸ ਬਣਾਉਂਦੀ ਹੈ। ਇਹਨਾਂ ਵਿਸ਼ੇਸ਼ਤਾਵਾਂ ਦੇ ਕਾਰਨ ਇਹ ਗਰਮੀ ਸਮੇਤ ਕਿਸੀ ਵੀ ਤਰ੍ਹਾਂ ਦੇ ਮੌਸਮ ਨੂੰ ਅਪਣਾ ਸਕਦੀ ਹੈ। ਓਂਗੋਲ ਗਾਂ ਨੂੰ ਬ੍ਰਾਜ਼ੀਲ ਵਿੱਚ ਨੇਲੋਰ ਕਿਹਾ ਜਾਂਦਾ ਹੈ। ਇਹ ਗਾਂ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੇ ਪ੍ਰਕਾਸ਼ਮ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ 2 ਭਾਰਤੀਆਂ ਤੋਂ ਨਸ਼ੀਲਾ ਪਦਾਰਥ ਜ਼ਬਤ, ਟਰੰਪ ਦੇ Tariff War ਦਰਮਿਆਨ ਹੋਈ ਗ੍ਰਿਫ਼ਤਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News