ਦੁਨੀਆ ਭਰ ''ਚ ਵਧਿਆਂ ਹੈਜ਼ੇ ਦਾ ਕਹਿਰ, WHO ਨੇ ਵੈਕਸੀਨ ਦਾ ਉਤਪਾਦਨ ਵਧਾਉਣ ਦਾ ਦਿੱਤਾ ਸੱਦਾ
Thursday, Mar 21, 2024 - 06:33 PM (IST)
ਜਿਨੇਵਾ/ਸਵਿਟਜ਼ਰਲੈਂਡ (ਵਾਰਤਾ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਦੁਨੀਆ ਭਰ ਵਿੱਚ ਹੈਜ਼ੇ ਦੇ ਮਾਮਲਿਆਂ ਵਿੱਚ ਬਹੁਤ ਤੇਜ਼ੀ ਨਾਲ ਵਾਧੇ ਨਾਲ ਨਜਿੱਠਣ ਲਈ ਵੈਕਸੀਨ ਦੇ ਉਤਪਾਦਨ ਨੂੰ ਵਧਾਉਣ ਲਈ 'ਤੁਰੰਤ ਯਤਨ' ਕਰਨ ਦਾ ਸੱਦਾ ਦਿੱਤਾ ਹੈ। ਵੈਕਸੀਨ ਦੇ ਪ੍ਰਬੰਧਾਂ 'ਤੇ ਡਬਲਯੂ.ਐੱਚ.ਓ. ਦੇ ਅੰਤਰਰਾਸ਼ਟਰੀ ਤਾਲਮੇਲ ਸਮੂਹ (ਆਈਸੀਜੀ) ਨੇ ਬੁੱਧਵਾਰ ਨੂੰ ਵੈਕਸੀਨ ਦੇ ਨਾਕਾਫ਼ੀ ਉਤਪਾਦਨ ਦਾ ਹਵਾਲਾ ਦਿੰਦੇ ਹੋਏ ਉਤਪਾਦਨ ਨੂੰ ਵਧਾਉਣ ਦੇ ਯਤਨਾਂ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਕੈਨੇਡਾ ’ਚ 40 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਣੇ 2 ਭਾਰਤੀ ਗ੍ਰਿਫ਼ਤਾਰ
ਸੰਗਠਨ ਨੇ ਬੁੱਧਵਾਰ ਨੂੰ ਆਪਣੀ ਵੈੱਬਸਾਈਟ 'ਤੇ ਦੱਸਿਆ ਕਿ ਪਿਛਲੇ ਸਾਲ ਲਗਭਗ 3 ਕਰੋੜ 60 ਲੱਖ ਖੁਰਾਕਾਂ ਦਾ ਉਤਪਾਦਨ ਕੀਤਾ ਗਿਆ ਸੀ, ਜਦੋਂ ਕਿ 14 ਪ੍ਰਭਾਵਿਤ ਦੇਸ਼ਾਂ ਨੇ 7 ਕਰੋੜ 20 ਲੱਖ ਦੀ ਜ਼ਰੂਰਤ ਦਰਜ ਕਰਾਈ ਸੀ। ਇਹ ਬੇਨਤੀਆਂ ਅਸਲ ਲੋੜ ਤੋਂ ਘੱਟ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ 2024 ਵਿੱਚ ਹੈਜ਼ੇ ਦੀ ਵੈਕਸੀਨ ਲਈ ਵਿਸ਼ਵਵਿਆਪੀ ਉਤਪਾਦਨ ਸਮਰੱਥਾ 3 ਤੋਂ 5 ਕਰੋੜ ਖ਼ੁਰਾਕ ਹੋਣ ਦਾ ਅਨੁਮਾਨ ਹੈ, ਪਰ ਇਹ ਹੈਜ਼ਾ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਲੱਖਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਾਕਾਫੀ ਰਹੇਗੀ। " ਸਿਰਫ ਇੱਕ ਕੰਪਨੀ, ਈ.ਯੂ. ਬਾਇਓਲੋਜਿਕਸ ਇਸ ਵੈਕਸੀਨ ਦਾ ਉਤਪਾਦਨ ਕਰਦੀ ਹੈ, ਜਿਸ ਕਾਰਨ ਉਤਪਾਦਨ ਸਮਰੱਥਾ ਸੀਮਤ ਹੈ। ਕੰਪਨੀ ਵੱਧ ਤੋਂ ਵੱਧ ਉਤਪਾਦਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਇਹ ਕਾਫ਼ੀ ਨਹੀਂ ਹੈ। ਨਵੇਂ ਨਿਰਮਾਤਾਵਾਂ ਦੇ 2025 ਤੋਂ ਪਹਿਲਾਂ ਮਾਰਕੀਟ ਵਿੱਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਹਿੱਸੇ ਵਜੋਂ ਦਿੱਤੀ ਮਾਨਤਾ, ਭੜਕੇ ਚੀਨ ਨੇ ਦਿੱਤਾ ਇਹ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।